Quran Apps in many lanuages:

Surah Sad Ayahs #38 Translated in Punjabi

وَلَقَدْ فَتَنَّا سُلَيْمَانَ وَأَلْقَيْنَا عَلَىٰ كُرْسِيِّهِ جَسَدًا ثُمَّ أَنَابَ
ਅਤੇ ਅਸੀਂ ਸੁਲੇਮਾਨ ਦਾ ਇਮਤਿਹਾਨ ਲਿਆ ਅਤੇ ਅਸੀਂ ਉਸ ਦੇ ਸਿੰਘਾਸਨ ਤੇ ਇੱਕ ਧੜ ਰੱਖ ਦਿੱਤਾ ਫਿਰ ਉਹ ਪਰਤਿਆ।
قَالَ رَبِّ اغْفِرْ لِي وَهَبْ لِي مُلْكًا لَا يَنْبَغِي لِأَحَدٍ مِنْ بَعْدِي ۖ إِنَّكَ أَنْتَ الْوَهَّابُ
ਉਸ ਨੇ ਆਖਿਆ ਹੈ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੈਨੂੰ ਅਜਿਹਾ ਰਾਜ ਬਖਸ਼ ਦੇ ਜਿਹੜਾ ਮੇਰੇ ਤੋਂ ਬਾਅਦ ਕਿਸੇ ਲਈ ਵੀ ਸੋਭਨੀਕ ਨਾ ਹੋਵੇ, ਬੇਸ਼ੱਕ ਤੂੰ ਬਹੁਤ ਦੇਣ ਵਾਲਾ ਹੈ।
فَسَخَّرْنَا لَهُ الرِّيحَ تَجْرِي بِأَمْرِهِ رُخَاءً حَيْثُ أَصَابَ
ਤਾਂ ਅਸੀਂ ਹਵਾ ਨੂੰ ਉਸ ਦੀ ਆਗਿਆਕਾਰ ਬਣਾ ਦਿੱਤਾ। ਅਤੇ ਉਹ ਉਸ ਦੇ ਹੁਕਮ ਨਾਲ ਨਿਮਰਤਾ ਵਿਚ ਉਧਰ ਚੱਲਦੀ ਸੀ ਜਿਧਰ
وَالشَّيَاطِينَ كُلَّ بَنَّاءٍ وَغَوَّاصٍ
ਉਹ ਚਾਹੁੰਦਾ ਸੀ। ਅਤੇ ਅਸੀਂ ਜਿੰਨਾਂ ਨੂੰ ਵੀ ਉਸਦੇ ਆਗਿਆਕਾਰ ਬਣਾ ਦਿੱਤਾ ਅਤੇ ਹਰ ਤਰ੍ਹਾਂ ਦੇ ਨਿਰਮਾਣ ਕਰਨ ਵਾਲੇ ਅਤੇ ਗੋਤਾਖੋਰ।
وَآخَرِينَ مُقَرَّنِينَ فِي الْأَصْفَادِ
ਅਤੇ ਦੂਸਰੇ ਜਿਹੜੇ ਜੰਜ਼ੀਰਾਂ ਵਿਚ ਜਕੜੇ ਹੋਏ ਰਹਿੰਦੇ ਸਨ।

Choose other languages: