Quran Apps in many lanuages:

Surah Saba Ayahs #18 Translated in Punjabi

فَلَمَّا قَضَيْنَا عَلَيْهِ الْمَوْتَ مَا دَلَّهُمْ عَلَىٰ مَوْتِهِ إِلَّا دَابَّةُ الْأَرْضِ تَأْكُلُ مِنْسَأَتَهُ ۖ فَلَمَّا خَرَّ تَبَيَّنَتِ الْجِنُّ أَنْ لَوْ كَانُوا يَعْلَمُونَ الْغَيْبَ مَا لَبِثُوا فِي الْعَذَابِ الْمُهِينِ
ਫਿਰ ਜਦੋਂ ਅਸੀਂ ਉਸ ਲਈ ਮੌਤ ਦਾ ਫ਼ੈਸਲਾ ਲਾਗੂ ਕੀਤਾ ਤਾਂ ਕਿਸੇ ਚੀਜ਼ ਨੇ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ। ਪਰੰਤੂ ਧਰਤੀ ਦੇ ਉਸ ਕੀੜੇ (ਸਿਊਂਕ) ਨੇ ਜਿਹੜਾ ਉਸ ਦੀ ਸੋਟੀ ਨੂੰ ਖਾਂਦਾ ਸੀ। ਤਾਂ ਜਦੋਂ ਉਹ ਡਿੱਗ ਪਿਆ ਤਾਂ ਜਿੰਨਾਂ ਨੂੰ ਸਪੱਸ਼ਟ ਹੋਇਆ ਕਿ ਜੇਕਰ ਉਹ ਗੁਪਤ ਨੂੰ ਜਾਣਦੇ ਹੁੰਦੇ ਤਾਂ ਇਸ ਅਪਮਾਨ ਦੀ ਹਾਲਤ ਵਿਚ ਨਾ ਰਹਿੰਦੇ।
لَقَدْ كَانَ لِسَبَإٍ فِي مَسْكَنِهِمْ آيَةٌ ۖ جَنَّتَانِ عَنْ يَمِينٍ وَشِمَالٍ ۖ كُلُوا مِنْ رِزْقِ رَبِّكُمْ وَاشْكُرُوا لَهُ ۚ بَلْدَةٌ طَيِّبَةٌ وَرَبٌّ غَفُورٌ
ਸਬਾ ਦੇ ਲਈ ਉਨ੍ਹਾਂ ਦੇ ਆਪਣੇ ਘਰ ਵਿਚ ਨਿਸ਼ਾਨੀ ਸੀ। ਦੋ ਬਾਗ਼ ਸੱਜੇ ਅਤੇ ਖੱਬੇ ਪਾਸੇ ਆਪਣੇ ਰੱਬ ਦੇ ਦਿੱਤੇ ਰਿਜ਼ਕ ਵਿਚੋਂ ਖਾਉ ਅਤੇ ਉਸ ਦਾ ਸ਼ੁਕਰ ਕਰੋ। ਚੰਗਾ ਨਗਰ ਅਤੇ ਮੁਆਫ਼ੀ ਦੇਣ ਵਾਲਾ ਰੱਬ ਹੈ।
فَأَعْرَضُوا فَأَرْسَلْنَا عَلَيْهِمْ سَيْلَ الْعَرِمِ وَبَدَّلْنَاهُمْ بِجَنَّتَيْهِمْ جَنَّتَيْنِ ذَوَاتَيْ أُكُلٍ خَمْطٍ وَأَثْلٍ وَشَيْءٍ مِنْ سِدْرٍ قَلِيلٍ
ਸੋ ਉਨ੍ਹਾਂ ਨੇ ਅਵੱਗਿਆ ਕੀਤੀ ਤਾਂ ਅਸੀਂ ਉਨ੍ਹਾਂ ਉੱਪਰ ਹੜ੍ਹ ਦਾ ਵਹਾਅ ਭੇਜ ਦਿੱਤਾ ਅਤੇ ਉਨ੍ਹਾਂ ਦੇ ਬਾਗ਼ਾਂ ਨੂੰ ਦੋ ਅਜਿਹੇ ਸ਼ਾਗਾਂ ਵਿਚ ਬਦਲ ਦਿੱਤਾ ਜਿਨ੍ਹਾਂ ਵਿਚ ਭੈੜੇ ਸਵਾਦ ਵਾਲੇ ਫ਼ਲ, ਕੰਡੇਦਾਰ ਰੁੱਖ ਅਤੇ ਕੁਝ ਬੇਰੀ ਦੇ।
ذَٰلِكَ جَزَيْنَاهُمْ بِمَا كَفَرُوا ۖ وَهَلْ نُجَازِي إِلَّا الْكَفُورَ
ਇਹ ਅਸੀਂ ਉਨ੍ਹਾਂ ਦੀ ਅਕ੍ਰਿਤਘਣਤਾ ਦਾ ਬਦਲਾ ਦਿੱਤਾ ਅਤੇ ਅਜਿਹਾ ਬਦਲਾ ਅਸੀਂ ਉਸ ਨੂੰ ਦਿੰਦੇ ਹਾਂ ਜਿਹੜੇ ਅਕ੍ਰਿਤਘਣ ਹੋਣ।
وَجَعَلْنَا بَيْنَهُمْ وَبَيْنَ الْقُرَى الَّتِي بَارَكْنَا فِيهَا قُرًى ظَاهِرَةً وَقَدَّرْنَا فِيهَا السَّيْرَ ۖ سِيرُوا فِيهَا لَيَالِيَ وَأَيَّامًا آمِنِينَ
ਅਤੇ ਅਸੀਂ’ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸ਼ਹਿਰਾਂ ਦੇ ਵਿਚਕਾਰ, ਜਿਥੇ ਅਸੀਂ ਬਰਕਤ ਰੱਖੀ ਸੀ, ਅਜਿਹੇ ਸ਼ਹਿਰ ਵਸਾਏ ਜਿਹੜੇ ਦਿਖਾਈ ਦਿੰਦੇ ਸਨ। ਅਤੇ ਅਸੀਂ ਉਨ੍ਹਾਂ ਦੇ ਵਿਚਕਾਰ ਯਾਤਰਾ ਦੀਆਂ ਮੰਜ਼ਿਲਾਂ ਤੈਅ ਕਰ ਦਿੱਤੀਆਂ। ਉਨ੍ਹਾਂ ਵਿਚ ਦਿਨ-ਰਾਤ ਸ਼ਾਂਤੀ ਨਾਲ ਜੱਲੋਂ।

Choose other languages: