Quran Apps in many lanuages:

Surah Maryam Ayahs #39 Translated in Punjabi

مَا كَانَ لِلَّهِ أَنْ يَتَّخِذَ مِنْ وَلَدٍ ۖ سُبْحَانَهُ ۚ إِذَا قَضَىٰ أَمْرًا فَإِنَّمَا يَقُولُ لَهُ كُنْ فَيَكُونُ
ਅੱਲਾਹ ਅਜਿਹਾ ਨਹੀ’ ਕਿ ਉਹ ਕੋਈ ਸੰਤਾਨ ਬਣਾਵੇ। ਉਹ ਪਾਕ ਹੈ। ਜਦੋਂ ਉਹ ਕਿਸੇ ਕੰਮ ਦਾ ਫੈਸਲਾ ਕਰਦਾ ਹੈ ਤਾਂ ਕਹਿੰਦਾ ਹੈ ਕਿ ਹੋ ਜਾ ਤਾਂ ਉਹ ਹੋ ਜਾਂਦਾ ਹੈ।
وَإِنَّ اللَّهَ رَبِّي وَرَبُّكُمْ فَاعْبُدُوهُ ۚ هَٰذَا صِرَاطٌ مُسْتَقِيمٌ
ਅਤੇ ਬੇਸ਼ੱਕ ਅੱਲਾਹ ਮੇਰਾ ਰੱਬ ਹੈ ਅਤੇ ਤੁਹਾਡਾ ਵੀ। ਇਸ ਲਈ ਤੁਸੀਂ ਉਸ ਦੀ ਇਬਾਦਤ ਕਰੋ। ਇਹ ਸਿੱਧਾ ਰਾਹ ਹੈ।
فَاخْتَلَفَ الْأَحْزَابُ مِنْ بَيْنِهِمْ ۖ فَوَيْلٌ لِلَّذِينَ كَفَرُوا مِنْ مَشْهَدِ يَوْمٍ عَظِيمٍ
ਫਿਰ ਉਸ ਦੀਆਂ ਸੰਪਰਦਾਵਾਂ ਨੇ ਆਪਿਸ ਵਿਚ ਮੱਤਭੇਦ ਕੀਤਾ। ਇਸ ਲਈ ਇਨਕਾਰ ਕਰਨ ਵਾਲਿਆਂ ਲਈ ਇੱਕ ਵੱਡੇ ਦਿਨ ਵਿਚ ਵਿਨਾਸ਼ ਹੈ। ਜਿਸ ਦਿਨ ਇਹ ਲੋਕ ਸਾਡੇ ਕੋਲ ਆਉਣਗੇ।
أَسْمِعْ بِهِمْ وَأَبْصِرْ يَوْمَ يَأْتُونَنَا ۖ لَٰكِنِ الظَّالِمُونَ الْيَوْمَ فِي ضَلَالٍ مُبِينٍ
ਉਹ ਚੰਗੀ ਤਰ੍ਹਾਂ ਸੁਣਦੇ ਅਤੇ ਦੇਖਦੇ ਹੋਣਗੇ, ਪਰ ਅੱਜ ਇਹ ਜ਼ਾਲਿਮ ਖੁੱਲ੍ਹੇ ਆਮ ਕੁਰਾਹੇ ਪਏ ਹਨ।
وَأَنْذِرْهُمْ يَوْمَ الْحَسْرَةِ إِذْ قُضِيَ الْأَمْرُ وَهُمْ فِي غَفْلَةٍ وَهُمْ لَا يُؤْمِنُونَ
ਅਤੇ ਇਨ੍ਹਾਂ ਲੋਕਾਂ ਨੂੰ ਉਸ ਪਛਤਾਵੇ ਦੇ ਦਿਨ ਤੋ’ ਡਰਾ ਦੇਵੋਂ। ਜਦੋਂ ਮੁਆਸਲੇ ਦਾ ਹਿਸਾਬ ਕਰ ਦਿੱਤਾ ਜਾਵੇਗਾ। ਅਤੇ ਉਹ ਅਚੇਤਨਾ ਦੀ ਹਾਲਤ ਵਿਚ ਡਿੱਗ ਪੈਂਦੇ ਹਨ। ਅਤੇ ਉਹ ਈਮਾਨ ਨਹੀਂ ਲਿਆ ਰਹੇ ਹਨ।

Choose other languages: