Quran Apps in many lanuages:

Surah Ibrahim Ayahs #45 Translated in Punjabi

رَبَّنَا اغْفِرْ لِي وَلِوَالِدَيَّ وَلِلْمُؤْمِنِينَ يَوْمَ يَقُومُ الْحِسَابُ
ਹੇ ਸਾਡੇ ਪਾਲਣਹਾਰ! ਮੈਨੂੰ ਮੁਆਫ਼ ਕਰ ਅਤੇ ਮੇਰੇ ਮਾਤਾ ਪਿਤਾ ਨੂੰ ਅਤੇ ਮੋਮਿਨਾਂ ਨੂੰ ਵੀ ਉਸ ਦਿਨ ਜਦੋਂ ਹਿਸਾਬ ਦਾ ਫੈਸਲਾ ਹੋਵੇਗਾ।
وَلَا تَحْسَبَنَّ اللَّهَ غَافِلًا عَمَّا يَعْمَلُ الظَّالِمُونَ ۚ إِنَّمَا يُؤَخِّرُهُمْ لِيَوْمٍ تَشْخَصُ فِيهِ الْأَبْصَارُ
ਅਤੇ ਕਦੇ ਵੀ ਨਾ ਸਮਝੋ ਕਿ ਅੱਲਾਹ ਉਸ ਤੋਂ ਅਗਿਆਤ ਹੈ ਜੋ ਜ਼ਾਲਿਮ ਲੋਕ ਕਰ ਰਹੇ ਹਨ। ਉਹ ਉਨ੍ਹਾਂ ਨੂੰ ਉਸ ਦਿਨ ਲਈ ਢਿੱਲ ਦੇ ਰਿਹਾ ਹੈ। ਜਿਸ ਦਿਨ ਅੱਖਾਂ ਪਥਰਾ ਜਾਣਗੀਆਂ।
مُهْطِعِينَ مُقْنِعِي رُءُوسِهِمْ لَا يَرْتَدُّ إِلَيْهِمْ طَرْفُهُمْ ۖ وَأَفْئِدَتُهُمْ هَوَاءٌ
ਉਹ ਸਿਰ ਚੁੱਕ ਕੇ ਭੱਜ ਰਹੇ ਹੋਣਗੇ। ਉਨ੍ਹਾਂ ਦੀ ਨਜ਼ਰ ਉਨ੍ਹਾਂ ਦਾ ਸਾਥ ਨਹੀਂ’ ਦੇਵੇਗੀ ਅਤੇ ਉਹ ਵਿਆਕੁਲ ਹੋ ਜਾਣਗੇ।
وَأَنْذِرِ النَّاسَ يَوْمَ يَأْتِيهِمُ الْعَذَابُ فَيَقُولُ الَّذِينَ ظَلَمُوا رَبَّنَا أَخِّرْنَا إِلَىٰ أَجَلٍ قَرِيبٍ نُجِبْ دَعْوَتَكَ وَنَتَّبِعِ الرُّسُلَ ۗ أَوَلَمْ تَكُونُوا أَقْسَمْتُمْ مِنْ قَبْلُ مَا لَكُمْ مِنْ زَوَالٍ
ਅਤੇ ਲੋਕਾਂ ਨੂੰ ਉਸ ਦਿਨ ਤੋਂ ਸੁਚੇਤ ਕਰ ਦਿਉ। ਜਿਸ ਦਿਨ ਉਨ੍ਹਾਂ ਉੱਪਰ ਪਰਲੋ ਆਵੇਗੀ। ਉਸ ਵਕਤ ਜ਼ਾਲਿਮ ਲੋਕ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਥੋੜ੍ਹਾ ਵਖ਼ਤ ਦੇ ਦੇ ਅਸੀਂ ਤੇਰਾ ਸੁਨੇਹਾ ਸਵੀਕਾਰ ਕਰ ਲਵਾਂਗੇ ਅਤੇ ਰਸੂਲਾਂ ਦਾ ਪਾਲਣ ਕਰਾਂਗੇ। ਕੀ ਤੁਸੀਂ ਇਸ ਤੋਂ ਪਹਿਲਾਂ ਸਹੁੰਆਂ ਨਹੀਂ ਖਾਧੀਆਂ ਸੀ ਕਿ ਤੁਹਾਡੇ ਤੇ ਕਦੇ ਮੁਸੀਬਤ ਆਉਣ ਵਾਲੀ ਨਹੀਂ।
وَسَكَنْتُمْ فِي مَسَاكِنِ الَّذِينَ ظَلَمُوا أَنْفُسَهُمْ وَتَبَيَّنَ لَكُمْ كَيْفَ فَعَلْنَا بِهِمْ وَضَرَبْنَا لَكُمُ الْأَمْثَالَ
ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਬਸਤੀਆਂ ਵਿਚ ਅਬਾਦ ਸੀ। ਜਿਨ੍ਹਾਂ ਆਪਣੇ ਆਪ ਉੱਪਰ ਜ਼ੁਲਮ ਕੀਤਾ। ਅਤੇ ਤੁਹਾਡੇ ਲਈ ਸਪੱਸ਼ਟ ਹੋ ਚੁੱਕਿਆ ਸੀ ਕਿ ਅਸੀ’ ਉਨ੍ਹਾਂ ਨਾਲ ਕੀ ਕੀਤਾ ਅਤੇ ਅਸੀਂ ਤੁਹਾਨੂੰ ਮਿਸਾਲਾਂ ਵੀ ਦਿੱਤੀਆਂ।

Choose other languages: