Quran Apps in many lanuages:

Surah Ibrahim Ayahs #35 Translated in Punjabi

قُلْ لِعِبَادِيَ الَّذِينَ آمَنُوا يُقِيمُوا الصَّلَاةَ وَيُنْفِقُوا مِمَّا رَزَقْنَاهُمْ سِرًّا وَعَلَانِيَةً مِنْ قَبْلِ أَنْ يَأْتِيَ يَوْمٌ لَا بَيْعٌ فِيهِ وَلَا خِلَالٌ
ਮੇਰੇ ਜਿਹੜੇ ਬੰਦੇ ਈਮਾਨ ਲਿਆਏ ਹਨ। ਉਨ੍ਹਾਂ ਨੂੰ ਕਹਿ ਦੇਵੋ ਕਿ ਉਹ ਨਮਾਜ਼ ਸਥਾਪਿਤ ਕਰਨ ਅਤੇ ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ। ਉਸ ਵਿੱਚੋਂ ਵਿਖਾ ਕੇ ਜਾਂ ਛੁਪਾ ਕੇ ਖ਼ਰਰ਼ ਕਰਨ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਸ ਵਿਚ ਨਾ ਕੋਈ ਅਮਲ ਕੀਤਾ ਜਾ ਸਕੇਗਾ ਅਤੇ ਨਾ ਕੋਈ ਮਿੱਤਰਤਾ ਕੰਮ ਆਵੇਗੀ।
اللَّهُ الَّذِي خَلَقَ السَّمَاوَاتِ وَالْأَرْضَ وَأَنْزَلَ مِنَ السَّمَاءِ مَاءً فَأَخْرَجَ بِهِ مِنَ الثَّمَرَاتِ رِزْقًا لَكُمْ ۖ وَسَخَّرَ لَكُمُ الْفُلْكَ لِتَجْرِيَ فِي الْبَحْرِ بِأَمْرِهِ ۖ وَسَخَّرَ لَكُمُ الْأَنْهَارَ
ਅੱਲਾਹ ਉਹ ਹੈ, ਜਿਸ ਨੇ ਆਕਾਸ਼ ਅਤੇ ਧਰਤੀ ਬਣਾਈ ਅਤੇ ਆਕਾਸ਼ ਤੋਂ ਪਾਣੀ ਉਤਾਰਿਆ। ਫਿਰ ਉਸ ਨੇ ਤੁਹਾਡੀ ਰੋਜ਼ੀ ਲਈ ਹਰ ਤਰ੍ਹਾਂ ਦੇ ਫ਼ਲ ਕੱਢੇ ਅਤੇ ਕਿਸ਼ਤੀਆਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਕਿ ਸਮੁੰਦਰ ਵਿਚ ਉਸ ਦੇ ਹੁਕਮ ਨਾਲ ਚੱਲਣ ਅਤੇ ਉਨ੍ਹਾਂ ਨੇ ਨਦੀਆਂ ਨੂੰ ਤੁਹਾਡੇ ਲਈ ਪੈਦਾ ਕੀਤਾ।
وَسَخَّرَ لَكُمُ الشَّمْسَ وَالْقَمَرَ دَائِبَيْنِ ۖ وَسَخَّرَ لَكُمُ اللَّيْلَ وَالنَّهَارَ
ਉਸ ਨੇ ਸੂਰਜ ਅਤੇ ਚੰਨ ਨੂੰ ਤੁਹਾਡੇ ਲਈ ਰੋਸ਼ਨ ਕਰ ਦਿੱਤਾ ਅਤੇ ਉਹ ਲਗਾਤਾਰ ਚੱਲ ਰਹੇ ਹਨ। ਉਸ ਨੇ ਦਿਨ ਅਤੇ ਰਾਤ ਨੂੰ ਤੁਹਾਡੇ ਲਈ ਬਣਾਇਆ।
وَآتَاكُمْ مِنْ كُلِّ مَا سَأَلْتُمُوهُ ۚ وَإِنْ تَعُدُّوا نِعْمَتَ اللَّهِ لَا تُحْصُوهَا ۗ إِنَّ الْإِنْسَانَ لَظَلُومٌ كَفَّارٌ
ਅਤੇ ਉਸ ਨੇ ਤੁਹਾਨੂੰ ਹਰ ਚੀਜ਼ ਵਿਚੋਂ’ ਦਿੱਤਾ ਜਿਹੜਾ ਤੁਸੀਂ ਮੰਗਿਆ। ਜੇਕਰ ਤੁਸੀਂ ਅੱਲਾਹ ਦੇ ਉਪਕਾਰਾਂ ਨੂੰ ਗਿਣੋ ਤਾਂ ਤੁਸੀ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬੜਾ ਅਨਿਆਈ ਅਤੇ ਨਾ-ਸ਼ੁਕਰਾ ਹੈ।
وَإِذْ قَالَ إِبْرَاهِيمُ رَبِّ اجْعَلْ هَٰذَا الْبَلَدَ آمِنًا وَاجْنُبْنِي وَبَنِيَّ أَنْ نَعْبُدَ الْأَصْنَامَ
ਅਤੇ ਜਦੋਂ ਇਬਰਾਹੀਮ ਨੇ ਆਖਿਆ ਹੇ ਮੇਰੇ ਪਾਲਣਹਾਰ! ਇਸ ਸ਼ਹਿਰ (ਮੱਕਾ? ਨੂੰ ਸ਼ਾਂਤੀ ਵਾਲਾ ਸ਼ਹਿਰ ਬਣਾ। ਮੈਨੂੰ ਅਤੇ ਮੇਰੀ ਔਲਾਦ ਨੂੰ ਬੁੱਤਾਂ ਦੀ ਪੂਜਾ ਤੋਂ ਦੂਰ ਰੱਖੋ।)

Choose other languages: