Quran Apps in many lanuages:

Surah Ibrahim Ayahs #21 Translated in Punjabi

يَتَجَرَّعُهُ وَلَا يَكَادُ يُسِيغُهُ وَيَأْتِيهِ الْمَوْتُ مِنْ كُلِّ مَكَانٍ وَمَا هُوَ بِمَيِّتٍ ۖ وَمِنْ وَرَائِهِ عَذَابٌ غَلِيظٌ
ਉਹ ਉਨ੍ਹਾਂ ਨੂੰ ਇੱਕ-ਇੱਕ ਘੁੱਟ ਕਰਕੇ ਪਿਆਏਗਾ ਅਤੇ ਉੱਸ ਨੂੰ ਗਲੇ ਤੋਂ ਔਖਿਆਈ ਨਾਲ ਲੰਘਾਏਗਾ। ਮੌਤ ਹਰ ਇੱਕ ਦਿਸ਼ਾ ਤੋਂ ਉਸ ਉੱਪਰ ਭਾਰੀ ਹੋਵੇਗੀ ਪਰ ਉਹ ਕਿਸੇ ਤਰ੍ਹਾਂ ਵੀ ਨਹੀ’ ਮਰੇਗਾ ਅਤੇ ਉਸ ਦੇ ਸਾਹਮਣੇ ਸਖ਼ਤ ਪੀੜਾ ਹੋਵੇਗੀ।
مَثَلُ الَّذِينَ كَفَرُوا بِرَبِّهِمْ ۖ أَعْمَالُهُمْ كَرَمَادٍ اشْتَدَّتْ بِهِ الرِّيحُ فِي يَوْمٍ عَاصِفٍ ۖ لَا يَقْدِرُونَ مِمَّا كَسَبُوا عَلَىٰ شَيْءٍ ۚ ذَٰلِكَ هُوَ الضَّلَالُ الْبَعِيدُ
ਜਿਨ੍ਹਾਂ ਲੋਕਾਂ ਨੇ ਅਪਣੇ ਰੱਬ ਤੋਂ ਇਨਕਾਰ ਕੀਤਾ, ਉਹਨਾਂ ਦੇ ਕਰਮ ਉਸ ਸੁਆਹ ਦੀ ਤਰ੍ਹਾਂ ਹਨ ਜਿਸ ਨੂੰ ਇੱਕ ਤੂਫਾਨ ਭਰੇ ਦਿਨ ਦੀ ਹਨੇਰੀ ਨੇ ਉਡਾ ਦਿੱਤਾ ਹੋਵੇ। ਉਹ ਆਪਣੇ ਕੀਤੇ ਹੋਏ ਵਿਚੋਂ ਕੂਝ ਵੀ ਪ੍ਰਪਾਤ ਨਹੀਂ ਕਰ ਸਕਣਗੇ। ਇਹ ਦੂਰ ਦੀ ਰਾਹ ਭਟਕਣਾ ਹੈ।
أَلَمْ تَرَ أَنَّ اللَّهَ خَلَقَ السَّمَاوَاتِ وَالْأَرْضَ بِالْحَقِّ ۚ إِنْ يَشَأْ يُذْهِبْكُمْ وَيَأْتِ بِخَلْقٍ جَدِيدٍ
ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੰਪੂਰਨ ਅਤੇ ਠੀਕ-ਠੀਕ ਪੈਦਾ ਕੀਤਾ ਹੈ। ਜੇਕਰ ਉਹ ਚਾਹਵੇ ਤਾਂ ਤੁਹਾਨੂੰ (ਲੋਕਾਂ ਨੂੰ) ਲੈ ਜਾਵੇ ਅਤੇ ਇੱਕ ਨਵੀਂ ਰਚਨਾ ਲੈ ਆਵੇ।
وَمَا ذَٰلِكَ عَلَى اللَّهِ بِعَزِيزٍ
ਅਤੇ ਇਹ ਅੱਲਾਹ ਲਈ ਕੂਝ ਵੀ ਔਖਾ ਨਹੀਂ।
وَبَرَزُوا لِلَّهِ جَمِيعًا فَقَالَ الضُّعَفَاءُ لِلَّذِينَ اسْتَكْبَرُوا إِنَّا كُنَّا لَكُمْ تَبَعًا فَهَلْ أَنْتُمْ مُغْنُونَ عَنَّا مِنْ عَذَابِ اللَّهِ مِنْ شَيْءٍ ۚ قَالُوا لَوْ هَدَانَا اللَّهُ لَهَدَيْنَاكُمْ ۖ سَوَاءٌ عَلَيْنَا أَجَزِعْنَا أَمْ صَبَرْنَا مَا لَنَا مِنْ مَحِيصٍ
ਅਤੇ ਅੱਲਾਹ ਦੇ ਸਾਹਮਣੇ ਸਾਰੇ ਹਾਜ਼ਿਰ ਹੋਣਗੇ। ਫਿਰ ਕਮਜ਼ੋਰ ਲੋਕ ਉਨ੍ਹਾਂ ਲੋਕਾਂ ਨੂੰ ਕਹਿਣਗੇ, ਜਿਹੜੇ ਤਕੜੇ ਸਨ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਅੱਲਾਹ ਦੀ ਆਫ਼ਤ ਤੋਂ ਥੋੜ੍ਹਾ ਸਾਨੂੰ ਸ਼ਚਾਓਂਗੇ। ਉਹ ਕਹਿਣਗੇ ਕਿ ਜੇਕਰ ਅੱਲਾਹ ਸਾਨੂੰ ਕੋਈ ਰਾਹ ਦਿਖਾਉਂਦਾ ਤਾਂ ਅਸੀਂ ਤੁਹਾਨੂੰ ਵੀ ਜ਼ਰੂਰ ਉਹ ਰਾਹ ਦਿਖਾ ਵਿੰਦੇ ਅਸੀਂ ਵਿਆਕੁਲ ਹੋਈਏ ਜਾਂ ਧੀਰਜ ਰੱਖੀਏ ਸਾਡੇ ਲਈਂ ਇੱਕ ਬਰਾਬਰ ਹੈ। ਸਾਡੇ ਬਚਣ ਦਾ ਕੋਈ ਉਪਾਅ ਨਹੀਂ।

Choose other languages: