Quran Apps in many lanuages:

Surah Ibrahim Ayahs #23 Translated in Punjabi

أَلَمْ تَرَ أَنَّ اللَّهَ خَلَقَ السَّمَاوَاتِ وَالْأَرْضَ بِالْحَقِّ ۚ إِنْ يَشَأْ يُذْهِبْكُمْ وَيَأْتِ بِخَلْقٍ جَدِيدٍ
ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੰਪੂਰਨ ਅਤੇ ਠੀਕ-ਠੀਕ ਪੈਦਾ ਕੀਤਾ ਹੈ। ਜੇਕਰ ਉਹ ਚਾਹਵੇ ਤਾਂ ਤੁਹਾਨੂੰ (ਲੋਕਾਂ ਨੂੰ) ਲੈ ਜਾਵੇ ਅਤੇ ਇੱਕ ਨਵੀਂ ਰਚਨਾ ਲੈ ਆਵੇ।
وَمَا ذَٰلِكَ عَلَى اللَّهِ بِعَزِيزٍ
ਅਤੇ ਇਹ ਅੱਲਾਹ ਲਈ ਕੂਝ ਵੀ ਔਖਾ ਨਹੀਂ।
وَبَرَزُوا لِلَّهِ جَمِيعًا فَقَالَ الضُّعَفَاءُ لِلَّذِينَ اسْتَكْبَرُوا إِنَّا كُنَّا لَكُمْ تَبَعًا فَهَلْ أَنْتُمْ مُغْنُونَ عَنَّا مِنْ عَذَابِ اللَّهِ مِنْ شَيْءٍ ۚ قَالُوا لَوْ هَدَانَا اللَّهُ لَهَدَيْنَاكُمْ ۖ سَوَاءٌ عَلَيْنَا أَجَزِعْنَا أَمْ صَبَرْنَا مَا لَنَا مِنْ مَحِيصٍ
ਅਤੇ ਅੱਲਾਹ ਦੇ ਸਾਹਮਣੇ ਸਾਰੇ ਹਾਜ਼ਿਰ ਹੋਣਗੇ। ਫਿਰ ਕਮਜ਼ੋਰ ਲੋਕ ਉਨ੍ਹਾਂ ਲੋਕਾਂ ਨੂੰ ਕਹਿਣਗੇ, ਜਿਹੜੇ ਤਕੜੇ ਸਨ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਅੱਲਾਹ ਦੀ ਆਫ਼ਤ ਤੋਂ ਥੋੜ੍ਹਾ ਸਾਨੂੰ ਸ਼ਚਾਓਂਗੇ। ਉਹ ਕਹਿਣਗੇ ਕਿ ਜੇਕਰ ਅੱਲਾਹ ਸਾਨੂੰ ਕੋਈ ਰਾਹ ਦਿਖਾਉਂਦਾ ਤਾਂ ਅਸੀਂ ਤੁਹਾਨੂੰ ਵੀ ਜ਼ਰੂਰ ਉਹ ਰਾਹ ਦਿਖਾ ਵਿੰਦੇ ਅਸੀਂ ਵਿਆਕੁਲ ਹੋਈਏ ਜਾਂ ਧੀਰਜ ਰੱਖੀਏ ਸਾਡੇ ਲਈਂ ਇੱਕ ਬਰਾਬਰ ਹੈ। ਸਾਡੇ ਬਚਣ ਦਾ ਕੋਈ ਉਪਾਅ ਨਹੀਂ।
وَقَالَ الشَّيْطَانُ لَمَّا قُضِيَ الْأَمْرُ إِنَّ اللَّهَ وَعَدَكُمْ وَعْدَ الْحَقِّ وَوَعَدْتُكُمْ فَأَخْلَفْتُكُمْ ۖ وَمَا كَانَ لِيَ عَلَيْكُمْ مِنْ سُلْطَانٍ إِلَّا أَنْ دَعَوْتُكُمْ فَاسْتَجَبْتُمْ لِي ۖ فَلَا تَلُومُونِي وَلُومُوا أَنْفُسَكُمْ ۖ مَا أَنَا بِمُصْرِخِكُمْ وَمَا أَنْتُمْ بِمُصْرِخِيَّ ۖ إِنِّي كَفَرْتُ بِمَا أَشْرَكْتُمُونِ مِنْ قَبْلُ ۗ إِنَّ الظَّالِمِينَ لَهُمْ عَذَابٌ أَلِيمٌ
ਅਤੇ ਜਦੋਂ ਮਾਮਲੇ ਦਾ ਫੈਸਲਾ ਹੋ ਜਾਵੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤੁਹਾਡੇ ਨਾਲ ਸੱਚੇ ਵਾਅਦਾ ਕੀਤਾ ਸੀ। ਅਤੇ ਮੈਂ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਤਾਂ ਮੈਂ ਉਹ ਉਲਟ ਕੀਤਾ ਅਤੇ ਮੇਰਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ ਪਰ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੇਰੀ ਗੱਲ ਨੂੰ ਮੰਨ ਲਿਆ। ਇਸ ਲਈ ਤੁਸੀਂ ਮੈਨੂੰ ਚੋਸ਼ ਨਾ ਦੇਵੋ। ਸਗੋਂ ਤੁਸੀਂ ਆਪਣੇ ਆਪ ਨੂੰ ਦੌਸ਼ ਦੇਵੋ ਨਾ ਮੈਂ ਤੁਹਾਡਾ ਸਹਾਇਕ ਹੋ ਸਕਦਾ ਹਾਂ ਅਤੇ ਨਾ ਤੁਸੀਂ ਮੇਰੇ ਸਹਾਇਕ ਹੋ ਸਕਦੇ ਹੋ। ਮੈਂ ਖੁਦ ਉਸ ਤੋਂ ਅਲੱਗ ਹਾਂ। (ਉਹ ਵੀ) ਇਸ ਤੋਂ ਪਹਿਲਾਂ ਕਿ ਤੂਸੀਂ ਮੈਨੂੰ ਸ਼ਰੀਕ ਠਹਿਰਾਉਂਦੇ। ਬੇਸ਼ੱਕ ਜ਼ਾਲਿਮਾਂ ਲਈ ਇੱਕ ਦੁਖਦਾਈ ਸਜਾ ਹੈ।
وَأُدْخِلَ الَّذِينَ آمَنُوا وَعَمِلُوا الصَّالِحَاتِ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا بِإِذْنِ رَبِّهِمْ ۖ تَحِيَّتُهُمْ فِيهَا سَلَامٌ
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਹ ਅਜਿਹੇ ਬਾਗ਼ਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਨ੍ਹਾਂ ਵਿਚ ਉਹ ਆਪਣੇ ਰੱਬ ਦੇ ਹੁਕਮ ਅਨੁਸਾਰ ਹਮੇਸ਼ਾਂ ਰਹਿਣਗੇ। ਇਸ ਵਿਚ ਉਨ੍ਹਾਂ ਦੀ ਮੁਲਾਕਾਤ ਇੱਕ ਦੂਸਰੇ “ਤੇ ਸਲਾਮਤੀ ਹੋਵੇਗੀ।

Choose other languages: