Quran Apps in many lanuages:

Surah Hud Ayahs #95 Translated in Punjabi

قَالُوا يَا شُعَيْبُ مَا نَفْقَهُ كَثِيرًا مِمَّا تَقُولُ وَإِنَّا لَنَرَاكَ فِينَا ضَعِيفًا ۖ وَلَوْلَا رَهْطُكَ لَرَجَمْنَاكَ ۖ وَمَا أَنْتَ عَلَيْنَا بِعَزِيزٍ
ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਜੋ ਤੁਸੀਂ ਕਰਦੇ ਹੋ ਉਸ ਦਾ ਬਹੁਤਾ ਹਿੱਸਾ ਸਾਡੀ ਸਮਝ ਵਿਚ ਨਹੀਂ ਆਉਂਦਾ ਅਤੇ ਅਸੀਂ ਤਾਂ ਦੇਖਦੇ ਹਾਂ ਕਿ ਤੂੰ ਸਾਡੇ ਤੋਂ ਘੱਟ ਹੈਂ ਅਤੇ ਜੇਕਰ ਤੂੰ ਸਾਡੀ ਬਰਾਦਰੀ ਦਾ ਨਾ ਹੁੰਦਾ ਤਾਂ ਅਸੀਂ’ ਤੈਨੂੰ ਸੰਗਸਾਰ (ਪੱਥਰਾਂ ਨਾਲ ਮਾਰ ਸੁੱਟਣਾ) ਕਰ ਦਿੰਦੇ। ਅਤੇ ਤੁਹਾਨੂੰ ਸਾਡੇ ਉੱਪਰ ਕੋਈ ਸ਼੍ਰੇਸ਼ਟਤਾ ਨਹੀਂ।
قَالَ يَا قَوْمِ أَرَهْطِي أَعَزُّ عَلَيْكُمْ مِنَ اللَّهِ وَاتَّخَذْتُمُوهُ وَرَاءَكُمْ ظِهْرِيًّا ۖ إِنَّ رَبِّي بِمَا تَعْمَلُونَ مُحِيطٌ
ਸ਼ੂਐਬ ਨੇ ਕਿਹਾ ਕਿ ਹੇ ਮੇਰੀ ਕੌਮ! ਕੀ ਮੇਰੀ ਬਰਾਦਰੀ ਤੁਹਾਡੇ ਲਈ ਅੱਲਾਹ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਅਤੇ ਅੱਲਾਹ ਨੂੰ ਤੁਸੀਂ ਪਿੱਛੇ ਛੱਡ ਦਿੱਤਾ। ਬੇਸ਼ੱਕ ਜੋ ਕੁਝ ਤੁਸੀਂ ਕਰਦੇ ਹੋ। ਉਹ ਮੇਰੇ ਰੱਬ ਦੇ ਵੱਸ ਵਿਚ ਹੈ।
وَيَا قَوْمِ اعْمَلُوا عَلَىٰ مَكَانَتِكُمْ إِنِّي عَامِلٌ ۖ سَوْفَ تَعْلَمُونَ مَنْ يَأْتِيهِ عَذَابٌ يُخْزِيهِ وَمَنْ هُوَ كَاذِبٌ ۖ وَارْتَقِبُوا إِنِّي مَعَكُمْ رَقِيبٌ
ਅਤੇ ਹੇ ਮੇਰੀ ਕੌਮ! ਤੁਸੀਂ ਆਪਣੇ ਰਿਵਾਜ਼ ਦੇ ਅਨੁਸਾਰ ਕੰਮ ਕਰਦੇ ਜਾਉ ਅਤੇ ਸੈਂ ਆਪਣੀ ਮਰਿਆਦਾ ਮੁਤਾਬਿਕ ਕੰਮ ਕਰਦਾ ਰਹਾਂਗਾ। ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਉੱਪਰ ਬੇਇੱਜ਼ਤ ਕਰਨ ਵਾਲੀ ਆਫ਼ਤ ਆਉਂਦੀ ਹੈ ਅਤੇ ਕੌਣ ਝੂਠਾ ਹੈ ਅਤੇ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚ ਹਾਂ।
وَلَمَّا جَاءَ أَمْرُنَا نَجَّيْنَا شُعَيْبًا وَالَّذِينَ آمَنُوا مَعَهُ بِرَحْمَةٍ مِنَّا وَأَخَذَتِ الَّذِينَ ظَلَمُوا الصَّيْحَةُ فَأَصْبَحُوا فِي دِيَارِهِمْ جَاثِمِينَ
ਅਤੇ ਜਦੋਂ ਸਾਡਾ ਆਦੇਸ਼ ਆਇਆ ਤਾਂ ਅਸੀਂ ਸ਼ੁਐਬ ਅਤੇ ਜਿਹੜੇ ਉਸ ਨਾਲ ਈਮਾਨ ਲਿਆਏ ਸਨ (ਉਨ੍ਹਾਂ ਨੂੰ) ਆਪਣੀ ਰਹਿਮਤ ਨਾਲ ਬਚਾ ਲਿਆ ਅਤੇ ਜਿਨ੍ਹਾਂ ਲੋਕਾਂ ਨੇ ਜੁਲਮ ਕੀਤਾ ਸੀ ਉਨ੍ਹਾਂ ਨੂੰ ਸ਼ਿਜਲੀ ਦੀ ਕੜਕ ਨੇ ਫੜ੍ਹ ਲਿਆ। ਤਾਂ ਉਹ ਆਪਣੇ ਘਰਾਂ ਵਿਚ ਮੂਧੇ ਮੂਹ ਪਏ ਰਹਿ ਗਏ।
كَأَنْ لَمْ يَغْنَوْا فِيهَا ۗ أَلَا بُعْدًا لِمَدْيَنَ كَمَا بَعِدَتْ ثَمُودُ
ਮੰਨੋ, ਉਹ ਉਨ੍ਹਾਂ ਵਿਚ ਕਦੇ ਵਸੇ ਹੀ ਨਹੀਂ ਸੀ। ਸੁਣੋ, `ਲਾਹਣਤ ਹੈ ਮਦਯਨ ਨੂੰ ਜਿਵੇਂ ਲਾਹਣਤ ਹੋਈ ਸੀ ਸਸੂਵ ਨੂੰ।

Choose other languages: