Quran Apps in many lanuages:

Surah Hud Ayahs #98 Translated in Punjabi

وَلَمَّا جَاءَ أَمْرُنَا نَجَّيْنَا شُعَيْبًا وَالَّذِينَ آمَنُوا مَعَهُ بِرَحْمَةٍ مِنَّا وَأَخَذَتِ الَّذِينَ ظَلَمُوا الصَّيْحَةُ فَأَصْبَحُوا فِي دِيَارِهِمْ جَاثِمِينَ
ਅਤੇ ਜਦੋਂ ਸਾਡਾ ਆਦੇਸ਼ ਆਇਆ ਤਾਂ ਅਸੀਂ ਸ਼ੁਐਬ ਅਤੇ ਜਿਹੜੇ ਉਸ ਨਾਲ ਈਮਾਨ ਲਿਆਏ ਸਨ (ਉਨ੍ਹਾਂ ਨੂੰ) ਆਪਣੀ ਰਹਿਮਤ ਨਾਲ ਬਚਾ ਲਿਆ ਅਤੇ ਜਿਨ੍ਹਾਂ ਲੋਕਾਂ ਨੇ ਜੁਲਮ ਕੀਤਾ ਸੀ ਉਨ੍ਹਾਂ ਨੂੰ ਸ਼ਿਜਲੀ ਦੀ ਕੜਕ ਨੇ ਫੜ੍ਹ ਲਿਆ। ਤਾਂ ਉਹ ਆਪਣੇ ਘਰਾਂ ਵਿਚ ਮੂਧੇ ਮੂਹ ਪਏ ਰਹਿ ਗਏ।
كَأَنْ لَمْ يَغْنَوْا فِيهَا ۗ أَلَا بُعْدًا لِمَدْيَنَ كَمَا بَعِدَتْ ثَمُودُ
ਮੰਨੋ, ਉਹ ਉਨ੍ਹਾਂ ਵਿਚ ਕਦੇ ਵਸੇ ਹੀ ਨਹੀਂ ਸੀ। ਸੁਣੋ, `ਲਾਹਣਤ ਹੈ ਮਦਯਨ ਨੂੰ ਜਿਵੇਂ ਲਾਹਣਤ ਹੋਈ ਸੀ ਸਸੂਵ ਨੂੰ।
وَلَقَدْ أَرْسَلْنَا مُوسَىٰ بِآيَاتِنَا وَسُلْطَانٍ مُبِينٍ
ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਨਾਲ ਭੇਜਿਆ।
إِلَىٰ فِرْعَوْنَ وَمَلَئِهِ فَاتَّبَعُوا أَمْرَ فِرْعَوْنَ ۖ وَمَا أَمْرُ فِرْعَوْنَ بِرَشِيدٍ
ਫਿਰਔਨ ਅਤੇ ਉਸ ਦੇ ਸਰਦਾਰਾਂ ਵੱਲ ਅਤੇ ਉਹ ਫਿਰਔਨ ਦੇ ਹੁਕਮਾਂ ਉੱਪਰ ਜ਼ੱਲੇ ਹਾਲਾਂਕਿ ਫਿਰਔਨ ਦਾ ਹੁਕਮ ਉਚਿੱਤ ਨਹੀਂ ਸੀ।
يَقْدُمُ قَوْمَهُ يَوْمَ الْقِيَامَةِ فَأَوْرَدَهُمُ النَّارَ ۖ وَبِئْسَ الْوِرْدُ الْمَوْرُودُ
ਕਿਆਮਤ ਦੇ ਦਿਨ ਉਹ ਆਪਣੀ ਕੌਮ ਦੇ ਅੱਗੇ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਅੱਗ ਤੱਕ ਪਹੁੰਚਾਏਗਾ ਅਤੇ ਇਹ ਕਿਹੋਂ ਜਿਹਾ ਬੁਰਾ ਟਿਕਾਣਾ ਹੈ ਜਿੱਥੇ ਉਹ ਪਹੁੰਚਣਗੇ।

Choose other languages: