Quran Apps in many lanuages:

Surah Hud Ayahs #90 Translated in Punjabi

بَقِيَّتُ اللَّهِ خَيْرٌ لَكُمْ إِنْ كُنْتُمْ مُؤْمِنِينَ ۚ وَمَا أَنَا عَلَيْكُمْ بِحَفِيظٍ
ਜੋ ਅੱਲਾਹ ਦਾ ਦਿੱਤਾ ਹੋਇਆ ਬਚ ਜਾਵੇ ਉਹ ਤੁਹਾਡੇ ਲਈ ਚੰਗਾ ਹੈ ਜੇਕਰ ਤੁਸੀਂ ਮੋਮਿਨ ਹੋ। ਮੈਂ ਤੁਹਾਡੇ ਉੱਪਰ ਨਿਗਰਾਨ ਨਹੀਂ।
قَالُوا يَا شُعَيْبُ أَصَلَاتُكَ تَأْمُرُكَ أَنْ نَتْرُكَ مَا يَعْبُدُ آبَاؤُنَا أَوْ أَنْ نَفْعَلَ فِي أَمْوَالِنَا مَا نَشَاءُ ۖ إِنَّكَ لَأَنْتَ الْحَلِيمُ الرَّشِيدُ
ਉਨ੍ਹਾਂ ਨੇ ਕਿਹਾ ਕਿ ਹੈ ਸ਼ੁਐਬ! ਕੀ ਤੁਹਾਡੀ ਨਮਾਜ਼ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਉਨ੍ਹਾਂ ਚੀਜ਼ਾ ਨੂੰ ਛੱਡ ਦੇਈਏ ਜਿੰਨ੍ਹਾਂ ਵੀ ਬੰਦਗੀ ਸਾਡੇ ਵਡੇਰੇ ਕਰਦੇ ਸਨ ਜਾਂ ਆਪਣੀ ਦੌਲਤ ਦਾ ਆਪਣੀ ਮਰਜ਼ੀ ਅਨੁਸਾਰ ਭੋਗਣਾ ਛੱਡ ਦੇਈਏ। ਬੱਸ ਤੁਸੀ’ ਹੀ ਇੱਕ ਸਤਿਵਾਦੀ ਅਤੇ ਨੇਕ ਆਦਮੀ ਹੋ।
قَالَ يَا قَوْمِ أَرَأَيْتُمْ إِنْ كُنْتُ عَلَىٰ بَيِّنَةٍ مِنْ رَبِّي وَرَزَقَنِي مِنْهُ رِزْقًا حَسَنًا ۚ وَمَا أُرِيدُ أَنْ أُخَالِفَكُمْ إِلَىٰ مَا أَنْهَاكُمْ عَنْهُ ۚ إِنْ أُرِيدُ إِلَّا الْإِصْلَاحَ مَا اسْتَطَعْتُ ۚ وَمَا تَوْفِيقِي إِلَّا بِاللَّهِ ۚ عَلَيْهِ تَوَكَّلْتُ وَإِلَيْهِ أُنِيبُ
ਸ਼ੁਐਬ ਨੇ ਕਿਹਾ ਹੇ ਮੇਰੀ ਕੌਮ! ਦੱਸੋ ਜੇਕਰ ਮੈਂ ਆਪਣੇ ਰੱਬ ਵੱਲੋਂ ਇੱਕ ਖੁੱਲ੍ਹੀ ਨਿਸ਼ਾਨੀ ਤੇ ਹਾਂ ਪਰ ਉਸ ਨੇ ਆਪਣੇ ਵੱਲੋਂ ਮੈਨੂੰ ਚੰਗੀ ਰੋਜ਼ੀ ਵੀ ਦਿੱਤੀ ਹੈ, ਅਤੇ ਸੈ ਨਹੀਂ’ ਚਾਹੁੰਦਾ ਕਿ ਮੈ’ ਖੂਦ ਉਹ ਕੰਮ ਕਰਾਂ ਜਿਸ ਤੋਂ’ ਮੈਂ ਤੁਹਾਨੂੰ ਰੋਕ ਰਿਹਾ ਹਾਂ। ਮੈਂ ਤਾਂ ਸਿਰਫ਼ ਸੁਧਾਰ ਚਾਹੁੰਦਾ ਹਾਂ ਜਿੱਥੋਂ ਤੱਕ ਹੋ ਸਕੇ, ਮੈਨੂੰ ਤਾਕਤ ਤਾਂ ਅੱਲਾਹ ਤੋਂ ਹੀ ਮਿਲੇਗੀ। ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਮੈਂ ਮੁੜਦਾ ਹਾਂ।
وَيَا قَوْمِ لَا يَجْرِمَنَّكُمْ شِقَاقِي أَنْ يُصِيبَكُمْ مِثْلُ مَا أَصَابَ قَوْمَ نُوحٍ أَوْ قَوْمَ هُودٍ أَوْ قَوْمَ صَالِحٍ ۚ وَمَا قَوْمُ لُوطٍ مِنْكُمْ بِبَعِيدٍ
ਅਤੇ ਹੇ ਮੇਰੀ ਕੌਮ! ਅਜਿਹਾ ਨਾ ਹੋਵੇ ਕਿ ਮੇਰੇ ਵਿਰੁੱਧ ਤੁਹਾਡੀ ਹੱਠ ਧਰਮੀ ਤੁਹਾਨੂੰ ਕਿਸੇ ਬਿਪਤਾ ਵਿਚ ਲੈ ਜਾਵੇ। ਜਿਹੜੀ ਨੂਹ, ਹੂਦ ਜਾਂ ਸਾਲੇਹ ਦੀ ਕੌਮ ਉੱਪਰ ਆਈ ਸੀ ਅਤੇ ਲੂਤ ਦੀ ਕੌਮ ਤਾਂ ਤੁਹਾਡੇ ਤੋਂ ਦੂਰ ਵੀ ਨਹੀਂ।
وَاسْتَغْفِرُوا رَبَّكُمْ ثُمَّ تُوبُوا إِلَيْهِ ۚ إِنَّ رَبِّي رَحِيمٌ وَدُودٌ
ਆਪਣੇ ਰੱਬ ਤੋਂ ਮੁਆਫ਼ੀ ਮੰਗੋਂ ਅਤੇ ਉਸ ਵੱਲ ਮੁੜ ਜਾਉ। ਬੇਸ਼ੱਕ ਮੇਰਾ ਰੱਬ ਰਹਿਮਤ ਅਤੇ ਮੁਹੱਬਤ ਵਾਲਾ ਹੈ।

Choose other languages: