Quran Apps in many lanuages:

Surah Hud Ayahs #62 Translated in Punjabi

وَلَمَّا جَاءَ أَمْرُنَا نَجَّيْنَا هُودًا وَالَّذِينَ آمَنُوا مَعَهُ بِرَحْمَةٍ مِنَّا وَنَجَّيْنَاهُمْ مِنْ عَذَابٍ غَلِيظٍ
ਅਤੇ ਜਦੋਂ ਸਾਡਾ ਹੁਕਮ ਆ ਪਹੁੰਚਿਆ, ਅਸੀਂ ਆਪਣੀ ਰਹਿਮਤ ਨਾਲ ਹੂਦ ਨੂੰ ਬਚਾ ਲਿਆ ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਉਸ ਦੇ ਨਾਲ ਈਮਾਨ ਲਿਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਇੱਕ ਸਖਤ ਸਜ਼ਾ ਤੋਂ ਬਚਾ ਲਿਆ।
وَتِلْكَ عَادٌ ۖ جَحَدُوا بِآيَاتِ رَبِّهِمْ وَعَصَوْا رُسُلَهُ وَاتَّبَعُوا أَمْرَ كُلِّ جَبَّارٍ عَنِيدٍ
ਅਤੇ ਇਹ ਆਦ ਸੀ ਜਿਸ ਨੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਉਸ ਵੇ ਰਸੂਲਾਂ ਨੂੰ ਵੀ ਨਾ ਮੰਨਿਆ। ਅਤੇ ਹਰ ਇੱਕ ਵਿਰੋਧੀ ਅਤੇ ਵਿਦਰੋਹੀ ਦੀ ਗੱਲ ਦਾ ਪਾਲਣ ਕੀਤਾ।
وَأُتْبِعُوا فِي هَٰذِهِ الدُّنْيَا لَعْنَةً وَيَوْمَ الْقِيَامَةِ ۗ أَلَا إِنَّ عَادًا كَفَرُوا رَبَّهُمْ ۗ أَلَا بُعْدًا لِعَادٍ قَوْمِ هُودٍ
ਅਤੇ ਉਨ੍ਹਾਂ ਦੇ ਪਿੱਛੇ ਲਾਹਨਤ ਪਾ ਦਿੱਤੀ ਗਈ ਇਸ ਸੰਸਾਰ ਵਿਚ ਅਤੇ ਪ੍ਰਲੋਕ ਦੇ ਦਿਨ। ਸੁਣ ਲਵੋਂ ਆਦ ਨੇ ਆਪਣੇ ਰੱਬ ਤੋਂ ਇਨਕਾਰ ਕੀਤਾ। ਸੁਣ ਲਵੋਂ ਆਦ ਲਈ ਦੂਰੀ ਹੈ, ਜਿਹੜੀ ਹੂਦ ਦੀ ਕੌਮ ਸੀ।
وَإِلَىٰ ثَمُودَ أَخَاهُمْ صَالِحًا ۚ قَالَ يَا قَوْمِ اعْبُدُوا اللَّهَ مَا لَكُمْ مِنْ إِلَٰهٍ غَيْرُهُ ۖ هُوَ أَنْشَأَكُمْ مِنَ الْأَرْضِ وَاسْتَعْمَرَكُمْ فِيهَا فَاسْتَغْفِرُوهُ ثُمَّ تُوبُوا إِلَيْهِ ۚ إِنَّ رَبِّي قَرِيبٌ مُجِيبٌ
ਅਤੇ ਸਮੂਦ ਵੱਲ ਉਸ ਦੇ ਭਰਾ ਸਾਲਿਹ ਨੂੰ ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ, ਉਸ ਤੋਂ’ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਉਸ ਨੇ ਤੁਹਾਨੂੰ ਮਿੱਟੀ ਨਾਲ ਬਣਾਇਆ ਅਤੇ ਉਸੇ ਵਿਚ ਤੁਹਾਨੂੰ ਵਸਾਇਆ ਇਸ ਲਈ ਮੁਆਫ਼ੀ ਮੰਗੋ ਅਤੇ ਉਸ ਵੱਲ ਮੁੜੋ। ਕੋਈ ਸ਼ੱਕ ਨਹੀਂ ਮੇਰਾ ਰੱਬ ਨੇੜੇ ਹੈ। ਉਹ ਸਵੀਕਾਰ ਕਰਨ ਵਾਲਾ ਹੈ।
قَالُوا يَا صَالِحُ قَدْ كُنْتَ فِينَا مَرْجُوًّا قَبْلَ هَٰذَا ۖ أَتَنْهَانَا أَنْ نَعْبُدَ مَا يَعْبُدُ آبَاؤُنَا وَإِنَّنَا لَفِي شَكٍّ مِمَّا تَدْعُونَا إِلَيْهِ مُرِيبٍ
ਉਨ੍ਹਾਂ ਨੇ ਕਿਹਾ ਹੇ ਸਾਲਿਹ! ਇਸ ਤੋਂ ਪਹਿਲਾਂ ਸਾਨੂੰ ਤੇਰੇ ਤੋਂ ਉਮੀਦ ਸੀ। ਕੀ ਤੁਸੀਂ ਸਾਨੂੰ ਉਸ ਦੀ ਪੂਜਾ ਤੋਂ ਰੋਕਦੇ ਹੋ ਜਿਸ ਦੀ ਪੂਜਾ ਸਾਡੇ ਵਡੇਰੇ ਕਰਦੇ ਸਨ। ਅਤੇ ਜਿਸ ਚੀਜ਼ ਵੱਲ ਸੱਦਦੇ ਹੋ, ਉਸ ਸਬੰਧ ਵਿਚ ਸਾਨੂੰ ਬਹੁਤ ਸ਼ੱਕ ਹੈ ਅਤੇ ਅਸੀਂ ਬੜੀ ਦੁਬਿਧਾ ਵਿਚ ਹਾਂ।

Choose other languages: