Quran Apps in many lanuages:

Surah Hud Ayahs #59 Translated in Punjabi

مِنْ دُونِهِ ۖ فَكِيدُونِي جَمِيعًا ثُمَّ لَا تُنْظِرُونِ
ਇਸ ਲਈ ਤੁਸੀਂ ਸਾਰੇ ਮਿਲ ਕੇ ਮੇਰੇ ਖਿਲਾਫ਼ ਸਾਜ਼ਿਸ ਕਰੋਂ। ਫਿਰ ਮੈਨੂੰ ਮੌਕਾ ਨਾ ਦੇਵੋ।
إِنِّي تَوَكَّلْتُ عَلَى اللَّهِ رَبِّي وَرَبِّكُمْ ۚ مَا مِنْ دَابَّةٍ إِلَّا هُوَ آخِذٌ بِنَاصِيَتِهَا ۚ إِنَّ رَبِّي عَلَىٰ صِرَاطٍ مُسْتَقِيمٍ
ਮੈਂ ਅੱਲਾਹ ਤੇ ਭਰੋਸਾ ਕੀਤਾ ਜਿਹੜਾ ਮੇਰਾ ਅਤੇ ਤੁਹਾਡਾ ਰੱਬ ਹੈ। ਕੋਈ ਜੀਵਧਾਰੀ ਅਜਿਹਾ ਨਹੀਂ, ਜਿਸ ਦੀ ਡੋਰ ਉਸ ਦੇ ਹੱਥ ਵਿਚ ਨਾ ਹੋਵੇ। ਬੇਸ਼ੱਕ ਮੇਰਾ ਰੱਬ ਸਿੱਧੇ ਰਾਹ ਉੱਪਰ ਹੈ। ਭਾਵ ਸਿੱਧਾ ਰਾਹ ਵਿਖਾਉਣ ਵਾਲਾ ਹੈ।
فَإِنْ تَوَلَّوْا فَقَدْ أَبْلَغْتُكُمْ مَا أُرْسِلْتُ بِهِ إِلَيْكُمْ ۚ وَيَسْتَخْلِفُ رَبِّي قَوْمًا غَيْرَكُمْ وَلَا تَضُرُّونَهُ شَيْئًا ۚ إِنَّ رَبِّي عَلَىٰ كُلِّ شَيْءٍ حَفِيظٌ
ਜੇਕਰ ਤੁਸੀਂ ਬੇਮੁੱਖਤਾ ਕਰਦੇ ਹੋ ਤਾਂ ਮੈਂ’ ਤੁਹਾਨੂੰ ਇਹ ਸੁਨੇਹਾ ਪਹੁੰਚਾ ਦਿੱਤਾ ਜਿਸ ਨੂੰ ਦੇ ਕੇ ਮੈਨੂੰ ਤੁਹਾਡੇ ਵੱਲ ਭੇਜਿਆ ਗਿਆ ਸੀ ਅਤੇ ਮੇਰਾ ਰੱਬ ਤੁਹਾਡੀ ਥਾਂ ਉੱਪਰ ਤੁਹਾਡੇ ਤੋਂ ਬਿਨ੍ਹਾਂ ਕਿਸੇ ਹੋਰ ਸਮੂਹ ਨੂੰ ਵਾਰਿਸ ਬਣਾਵੇਗਾ। ਤੁਸੀਂ ਉਸ ਦਾ ਕੁਝ ਨਾ ਵਿਗਾੜ ਸਕੌਗੇ। ਬੇਸ਼ੱਕ ਮੇਰਾ ਰੱਬ ਹਰ ਚੀਜ਼ ਉੱਪਰ ਤਾਕਤ ਰੱਖਦਾ ਹੈ।
وَلَمَّا جَاءَ أَمْرُنَا نَجَّيْنَا هُودًا وَالَّذِينَ آمَنُوا مَعَهُ بِرَحْمَةٍ مِنَّا وَنَجَّيْنَاهُمْ مِنْ عَذَابٍ غَلِيظٍ
ਅਤੇ ਜਦੋਂ ਸਾਡਾ ਹੁਕਮ ਆ ਪਹੁੰਚਿਆ, ਅਸੀਂ ਆਪਣੀ ਰਹਿਮਤ ਨਾਲ ਹੂਦ ਨੂੰ ਬਚਾ ਲਿਆ ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਉਸ ਦੇ ਨਾਲ ਈਮਾਨ ਲਿਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਇੱਕ ਸਖਤ ਸਜ਼ਾ ਤੋਂ ਬਚਾ ਲਿਆ।
وَتِلْكَ عَادٌ ۖ جَحَدُوا بِآيَاتِ رَبِّهِمْ وَعَصَوْا رُسُلَهُ وَاتَّبَعُوا أَمْرَ كُلِّ جَبَّارٍ عَنِيدٍ
ਅਤੇ ਇਹ ਆਦ ਸੀ ਜਿਸ ਨੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਉਸ ਵੇ ਰਸੂਲਾਂ ਨੂੰ ਵੀ ਨਾ ਮੰਨਿਆ। ਅਤੇ ਹਰ ਇੱਕ ਵਿਰੋਧੀ ਅਤੇ ਵਿਦਰੋਹੀ ਦੀ ਗੱਲ ਦਾ ਪਾਲਣ ਕੀਤਾ।

Choose other languages: