Quran Apps in many lanuages:

Surah Hud Ayahs #29 Translated in Punjabi

وَلَقَدْ أَرْسَلْنَا نُوحًا إِلَىٰ قَوْمِهِ إِنِّي لَكُمْ نَذِيرٌ مُبِينٌ
ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਕਿ ਮੈ’ ਤੁਹਾਨੂੰ ਸਪੱਸ਼ਟ ਭੈਅ-ਭੀਤ ਕਰਨ ਵਾਲਾ ਹਾਂ।
أَنْ لَا تَعْبُدُوا إِلَّا اللَّهَ ۖ إِنِّي أَخَافُ عَلَيْكُمْ عَذَابَ يَوْمٍ أَلِيمٍ
ਇਹ ਕਿ ਤੁਸੀਂ ਅੱਲਾਹ ਤੋਂ’ ਬਿਨ੍ਹਾਂ ਕਿਸੇ ਦੀ ਬੰਦਗੀ ਨਾ ਕਰੋਂ। ਮੈਨੂੰ ਤੁਹਾਡੇ ਸਬੰਧ ਵਿਚ ਇੱਕ ਕਰੜੀ ਆਫ਼ਤ ਦੇ ਦਿਨ ਦਾ ਡਰ ਹੈ।
فَقَالَ الْمَلَأُ الَّذِينَ كَفَرُوا مِنْ قَوْمِهِ مَا نَرَاكَ إِلَّا بَشَرًا مِثْلَنَا وَمَا نَرَاكَ اتَّبَعَكَ إِلَّا الَّذِينَ هُمْ أَرَاذِلُنَا بَادِيَ الرَّأْيِ وَمَا نَرَىٰ لَكُمْ عَلَيْنَا مِنْ فَضْلٍ بَلْ نَظُنُّكُمْ كَاذِبِينَ
ਉਸ ਦੀ ਕੌਮ ਦੇ ਸਰਦਾਰਾਂ, ਜਿਨ੍ਹਾਂ ਨੇ ਇਨਕਾਰ ਕੀਤਾ ਸੀ; ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਸਿਰਫ਼ ਇੱਕ ਆਪਣੇ ਵਰਗਾ ਇਨਸਾਨ ਦੇਖਦੇ ਹਾਂ ਅਤੇ ਅਸੀਂ ਨਹੀਂ ਜਾਣਦੇ ਕਿ ਤੁਹਾਡਾ ਕੋਈ ਆਗਿਆਕਾਰੀ ਹੋਇਆ ਹੋਂਵੇ। ਉਨ੍ਹਾਂ ਦੇ ਇਲਾਵਾ ਜਿਹੜੇ ਸਾਡੇ ਵਿਚੋਂ ਨੀਵੇਂ ਪੱਧਰ ਦੇ ਨਾ ਸਮਝ ਅਤੇ ਬੁੱਧੀਹੀਨ ਹਨ। ਅਤੇ ਅਸੀਂ ਨਹੀਂ ਜਾਣਦੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਤਮਤਾ ਪ੍ਰਾਪਤ ਹੈ। ਸਗੋਂ ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ।
قَالَ يَا قَوْمِ أَرَأَيْتُمْ إِنْ كُنْتُ عَلَىٰ بَيِّنَةٍ مِنْ رَبِّي وَآتَانِي رَحْمَةً مِنْ عِنْدِهِ فَعُمِّيَتْ عَلَيْكُمْ أَنُلْزِمُكُمُوهَا وَأَنْتُمْ لَهَا كَارِهُونَ
ਨੂਹ ਨੇ ਆਖਿਆ ਹੇ ਮੇਰੀ ਕੌਮ! ਦੱਸੋ ਜੇਕਰ ਮੈਂ ਆਪਣੇ ਰੱਬ ਵੱਲੋਂ ਇੱਕ ਖੁਲ੍ਹੀ ਦਲੀਲ ਤੇ ਹਾਂ ਅਤੇ ਉਸ ਨੇ ਮੇਰੇ ਉੱਪਰ ਆਪਣੇ ਵੱਲੋ ਕਿਰਪਾਲਤਾ ਭੇਜੀ, ਉਹ ਤੁਹਾਨੂੰ ਦਿਖਾਈ ਨਹੀਂ ਦਿੱਤੀ ਤਾਂ ਕੀ ਅਸੀਂ ਇਸ ਨੂੰ ਤੁਹਾਡੇ ਉੱਪਰ ਮੜ੍ਹ ਸਕਦੇ ਹਾਂ ਜਦੋਂ ਕਿ ਤੁਸੀਂ ਇਸ ਤੋਂ’ ਬੇਮੁੱਖ ਹੋ।
وَيَا قَوْمِ لَا أَسْأَلُكُمْ عَلَيْهِ مَالًا ۖ إِنْ أَجْرِيَ إِلَّا عَلَى اللَّهِ ۚ وَمَا أَنَا بِطَارِدِ الَّذِينَ آمَنُوا ۚ إِنَّهُمْ مُلَاقُو رَبِّهِمْ وَلَٰكِنِّي أَرَاكُمْ قَوْمًا تَجْهَلُونَ
ਹੇ ਮੇਰੀ ਕੌਮ! ਇਸ ਲਈ ਮੈਂ ਤੁਹਾਡੇ ਤੋਂ ਕੋਈ ਜਾਇਦਾਦ ਨਹੀਂ ਮੰਗਦਾ। ਮੇਰਾ ਬਦਲਾ ਤਾਂ ਸਿਰਫ਼ ਅੱਲਾਹ ਕੋਲ ਹੈ ਅਤੇ ਮੈਂ ਆਪਣੇ ਆਪ ਨੂੰ ਉਸ ਤੋਂ ਦੂਰ ਕਰਨ ਵਾਲਾ ਨਹੀਂ। ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੇ ਆਪਣੇ ਰੱਬ ਨੂੰ ਮਿਲਣਾ ਹੈ। ਪਰ ਮੈਂ ਦੇਖਦਾ ਹਾਂ ਕਿ ਤੁਸੀਂ ਲੋਕ ਆਗਿਆਨਤਾ ਵਿਚ ਡੁੱਬੇ ਹੋ।

Choose other languages: