Quran Apps in many lanuages:

Surah Hud Ayahs #105 Translated in Punjabi

وَمَا ظَلَمْنَاهُمْ وَلَٰكِنْ ظَلَمُوا أَنْفُسَهُمْ ۖ فَمَا أَغْنَتْ عَنْهُمْ آلِهَتُهُمُ الَّتِي يَدْعُونَ مِنْ دُونِ اللَّهِ مِنْ شَيْءٍ لَمَّا جَاءَ أَمْرُ رَبِّكَ ۖ وَمَا زَادُوهُمْ غَيْرَ تَتْبِيبٍ
ਅਤੇ ਅਸੀਂ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਖੂਦ ਆਪਣੇ ਉੱਪਰ ਜ਼ੁਲਮ ਕੀਤਾ ਹੈ। ਫਿਰ ਜਦੋਂ ਤੇਰੇ ਰੱਬ ਦਾ ਹੁਕਮ ਆ ਗਿਆ ਤਾਂ ਉਨ੍ਹਾਂ ਦੇ ਘੜੇ ਹੋਏ (ਅਖੌਤੀ) ਰੱਬ ਉਨ੍ਹਾਂ ਦੇ ਕੁਝ ਕੰਮ ਨਾ ਆਏ, ਜਿਨ੍ਹਾਂ ਨੂੰ ਉਹ ਅੱਲਾਹ ਤੋਂ ਼ਿਲ੍ਹਾਂ ਪੁਕਾਰਦੇ ਸੀ ਅਤੇ ਉਨ੍ਹਾਂ ਨੇ ਆਪਣੇ ਪੱਖ ਵਿਚ ਵਿਨਾਸ਼ ਤੋਂ ਬਿਨ੍ਹਾਂ ਕੁਝ ਵੀ ਨਹੀਂ ਕੀਤਾ।
وَكَذَٰلِكَ أَخْذُ رَبِّكَ إِذَا أَخَذَ الْقُرَىٰ وَهِيَ ظَالِمَةٌ ۚ إِنَّ أَخْذَهُ أَلِيمٌ شَدِيدٌ
ਅਤੇ ਤੇਰੇ ਰੱਬ ਦੀ ਪਕੜ ਅਜਿਹੀ ਹੀ ਹੈ ਜਦੋਂ ਕਿ ਉਹ ਬਸਤੀਆਂ ਨੂੰ ਉਨ੍ਹਾਂ ਦੇ ਅਤਿਆਚਾਰਾਂ ਲਈ ਫੜ੍ਹਦਾ ਹੈ। ਬੇਸ਼ੱਕ ਉਸ ਦੀ ਪਕੜ ਦਰਦਨਾਕ ਅਤੇ ਸਖ਼ਤ ਹੈ।
إِنَّ فِي ذَٰلِكَ لَآيَةً لِمَنْ خَافَ عَذَابَ الْآخِرَةِ ۚ ذَٰلِكَ يَوْمٌ مَجْمُوعٌ لَهُ النَّاسُ وَذَٰلِكَ يَوْمٌ مَشْهُودٌ
ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਪ੍ਰਲੋਕ ਦੀ ਆਫ਼ਤ ਤੋਂ ਡਰਨ। ਉਹ ਇੱਕ ਅਜਿਹਾ ਦਿਨ ਹੈ, ਜਿਸ ਵਿਚ ਸਾਰੇ ਲੋਕ ਇੱਕਠੇ ਹੋਣਗੇ ਅਤੇ ਉਹ ਹਾਜ਼ਰੀ ਦਾ ਦਿਨ ਹੋਵੇਗਾ।
وَمَا نُؤَخِّرُهُ إِلَّا لِأَجَلٍ مَعْدُودٍ
ਅਤੇ ਅਸੀਂ ਇਸ ਨੂੰ ਇੱਕ ਸਮੇਂ ਲਈ ਟਾਲ ਰਹੇ ਹਾਂ ਜਿਹੜਾ ਨਿਰਧਾਰਿਤ ਹੈ।
يَوْمَ يَأْتِ لَا تَكَلَّمُ نَفْسٌ إِلَّا بِإِذْنِهِ ۚ فَمِنْهُمْ شَقِيٌّ وَسَعِيدٌ
ਜਦੋਂ ਉਹ ਦਿਨ ਆਵੇਗਾ ਤਾਂ ਕੋਈ ਬੰਦਾ ਉਸ ਦੀ ਆਗਿਆ ਤੋਂ’ ਬਿਨ੍ਹਾਂ ਗੱਲ ਨਾ ਕਰ ਸਕੇਗਾ। ਇਸ ਲਈ ਉਨ੍ਹਾਂ ਵਿਚੋਂ ਕੁਝ ਲੋਕ ਮੰਦਭਾਗੀ ਹੋਣਗੇ ਅਤੇ ਕੂਝ ਵਡਭਾਗੀ।

Choose other languages: