Quran Apps in many lanuages:

Surah Ghafir Ayahs #71 Translated in Punjabi

هُوَ الَّذِي خَلَقَكُمْ مِنْ تُرَابٍ ثُمَّ مِنْ نُطْفَةٍ ثُمَّ مِنْ عَلَقَةٍ ثُمَّ يُخْرِجُكُمْ طِفْلًا ثُمَّ لِتَبْلُغُوا أَشُدَّكُمْ ثُمَّ لِتَكُونُوا شُيُوخًا ۚ وَمِنْكُمْ مَنْ يُتَوَفَّىٰ مِنْ قَبْلُ ۖ وَلِتَبْلُغُوا أَجَلًا مُسَمًّى وَلَعَلَّكُمْ تَعْقِلُونَ
ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਵੀਰਜ ਤੋਂ, ਫਿਰ ਖੂਨ ਦੇ ਲੋਥੜੇ ਤੋਂ, ਫਿਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ ਕੱਢਦਾ ਹੈ ਫਿਰ ਉਹ ਤੁਹਾਡਾ ਵਿਕਾਸ ਕਰਦਾ ਹੈ ਤਾਂ ਕਿ ਤੁਸੀਂ ਆਪਣੀ ਜਵਾਨੀ ਦੀ ਅਵਸਥਾ ਨੂੰ ਪਹੁੰਚੋ ਫਿਰ ਹੋਰ ਵਧਾਉਂਦਾ ਹੈ ਤਾਂ ਕਿ ਤੁਸੀਂ ਬਿਰਧ ਅਵੱਸਥਾ ਨੂੰ ਪਹੁੰਚੋ। ਅਤੇ ਕੋਈ ਤਾਂ ਤੁਹਾਡੇ ਵਿੱਚੋਂ ਇਸ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਤਾਂ ਕਿ ਤੁਸੀਂ ਮਿੱਥੇ ਸਮੇ ਤੱਕ ਪਹੁੰਚ ਜਾਵੋ “ਤਾਂ ਕਿ ਤੁਸੀਂ ਚਿੰਤਨ ਕਰੋ।
هُوَ الَّذِي يُحْيِي وَيُمِيتُ ۖ فَإِذَا قَضَىٰ أَمْرًا فَإِنَّمَا يَقُولُ لَهُ كُنْ فَيَكُونُ
ਉਹ ਹੀ ਹੈ ਜਿਹੜਾ ਜੀਵਤ ਕਰਦਾ ਹੈ ਅਤੇ ਮਾਰਦਾ ਹੈ। ਫਿਰ ਜਦੋਂ ਕਿਸੇ ਮਾਮਲੇ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਸਿਰਫ਼ ਉਸ ਨੂੰ ਇੰਨ੍ਹਾ ਹੀ ਕਹਿੰਦਾ ਹੈ ਕਿ ਹੋ ਜਾ ਤਾਂ ਉਹ ਹੋ ਜਾਂਦਾ।
أَلَمْ تَرَ إِلَى الَّذِينَ يُجَادِلُونَ فِي آيَاتِ اللَّهِ أَنَّىٰ يُصْرَفُونَ
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਅੱਲਾਹ ਦੀਆਂ ਆਇਤਾਂ ਵਿਚ ਨੁਕਸ ਕੱਢਦੇ ਹਨ। ਇਹ ਕਿੱਥੇ ਭਟਕਦੇ ਹਨ।
الَّذِينَ كَذَّبُوا بِالْكِتَابِ وَبِمَا أَرْسَلْنَا بِهِ رُسُلَنَا ۖ فَسَوْفَ يَعْلَمُونَ
ਜਿਨ੍ਹਾਂ ਨੇ ਕਿਤਾਬ ਨੂੰ ਝੁਠਲਾਇਆ ਅਤੇ ਉਸ ਚੀਜ਼ ਨੂੰ ਵੀ ਜਿਸ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ।
إِذِ الْأَغْلَالُ فِي أَعْنَاقِهِمْ وَالسَّلَاسِلُ يُسْحَبُونَ
ਜਦੋਂ ਉਨ੍ਹਾਂ ਦੀਆਂ ਧੌਣਾਂ ਵਿਚ ਪਟੇ ਅਤੇ ਸੰਗਲ ਹੋਣਗੇ ਤੇ ਉਹ ਘੜੀਸੇ ਜਾਣਗੇ।

Choose other languages: