Quran Apps in many lanuages:

Surah Ghafir Ayahs #51 Translated in Punjabi

وَإِذْ يَتَحَاجُّونَ فِي النَّارِ فَيَقُولُ الضُّعَفَاءُ لِلَّذِينَ اسْتَكْبَرُوا إِنَّا كُنَّا لَكُمْ تَبَعًا فَهَلْ أَنْتُمْ مُغْنُونَ عَنَّا نَصِيبًا مِنَ النَّارِ
ਅਤੇ ਜਦੋਂ ਉਹ ਨਰਕ ਵਿਚ ਇੱਕ ਦੂਸਰੇ ਨਾਲ ਲੜਣਗੇ ਤਾਂ ਕਮਜ਼ੋਰ ਲੋਕ ਤਕੜੇ ਹੋਣ ਵਾਲੇ ਲੋਕਾਂ ਨੂੰ ਆਖਣਗੇ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਸਾਡੇ ਕੋਲੋਂ ਨਰਕ ਦੀ ਅੱਗ ਦਾ ਕੋਈ ਹਿੱਸਾ ਹਟਾ ਸਕਦੇ ਹੋ।
قَالَ الَّذِينَ اسْتَكْبَرُوا إِنَّا كُلٌّ فِيهَا إِنَّ اللَّهَ قَدْ حَكَمَ بَيْنَ الْعِبَادِ
ਵੱਡੇ ਲੋਕ ਕਹਿਣਗੇ ਕਿ ਅਸੀਂ ਸਾਰੇ ਇਸ ਵਿਚ ਹਾਂ। ਅੱਲਾਹ ਨੇ ਬੰਦਿਆਂ ਦੇ ਵਿਚਕਾਰ ਫ਼ੈਸਲਾ ਕਰ ਦਿੱਤਾ।
وَقَالَ الَّذِينَ فِي النَّارِ لِخَزَنَةِ جَهَنَّمَ ادْعُوا رَبَّكُمْ يُخَفِّفْ عَنَّا يَوْمًا مِنَ الْعَذَابِ
ਅਤੇ ਜਿਹੜੇ ਲੋਕ ਅੱਗ ਵਿਚ ਹੋਣਗੇ ਉਹ ਨਰਕ ਦੇ ਪਹਿਰੇਦਾਰਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਰੱਬ ਕੋਲ ਬੇਨਤੀ ਕਰੋ ਕਿ ਉਹ ਸਾਡੀ ਸਜ਼ਾ ਵਿਚ ਇੱਕ ਦਿਨ ਦੀ ਕਮੀ ਕਰ ਦੇਵੇ।
قَالُوا أَوَلَمْ تَكُ تَأْتِيكُمْ رُسُلُكُمْ بِالْبَيِّنَاتِ ۖ قَالُوا بَلَىٰ ۚ قَالُوا فَادْعُوا ۗ وَمَا دُعَاءُ الْكَافِرِينَ إِلَّا فِي ضَلَالٍ
ਉਹ ਕਹਿਣਗੇ ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਦਲੀਲਾਂ ਲੈ ਕੇ ਨਹੀਂ ਆਏ?ਉਹ ਆਖਣਗੇ ਹਾਂ (ਆਏ ਸਨ) । ਪਹਿਰੇਦਾਰ ਕਹਿਣਗੇ ਫਿਰ ਤੁਸੀਂ ਹੀਂ ਅਰਦਾਸ ਕਰੋ। ਅਤੇ ਇਨਕਾਰੀਆਂ ਦੀ ਬੇਨਤੀ ਵਿਅਰਥ ਹੋ ਜਾਣ ਵਾਲੀ ਹੈ।
إِنَّا لَنَنْصُرُ رُسُلَنَا وَالَّذِينَ آمَنُوا فِي الْحَيَاةِ الدُّنْيَا وَيَوْمَ يَقُومُ الْأَشْهَادُ
ਬੇਸ਼ੱਕ ਅਸੀਂ ਸੰਸਾਰਿਕ ਜੀਵਨ ਵਿਚ ਸਹਾਇਤਾ ਕਰਦੇ ਹਾਂ ਆਪਣੇ ਰਸੂਲਾਂ ਦੀ ਅਤੇ ਈਮਾਨ ਲਿਆਉਣ ਵਾਲਿਆਂ ਦੀ। ਅਤੇ ਉਸ ਦਿਨ ਵੀ (ਸਹਾਇਤਾ ਕਰਦੇ ਹਾਂ) ਜਦੋ’ ਗਵਾਹ ਖੜ੍ਹੇ ਹੋਣਗੇ।

Choose other languages: