Quran Apps in many lanuages:

Surah Ghafir Ayahs #13 Translated in Punjabi

وَقِهِمُ السَّيِّئَاتِ ۚ وَمَنْ تَقِ السَّيِّئَاتِ يَوْمَئِذٍ فَقَدْ رَحِمْتَهُ ۚ وَذَٰلِكَ هُوَ الْفَوْزُ الْعَظِيمُ
ਅਤੇ ਉਨ੍ਹਾਂ ਨੂੰ ਬੁਰਾਈਆਂ ਤੋਂ ਬਚਾ ਜਿਸ ਨੂੰ ਤੂੰ ਉਸ ਦਿਨ ਬੁਰਾਈਆਂ ਤੋਂ ਬਚਾਇਆ ਤੂੰ ਉਨ੍ਹਾਂ ਉੱਪਰ ਰਹਿਮਤ ਕੀਤੀ ਅਤੇ ਇਹ ਵੱਡੀ ਸਫ਼ਲਤਾ ਹੈ।
إِنَّ الَّذِينَ كَفَرُوا يُنَادَوْنَ لَمَقْتُ اللَّهِ أَكْبَرُ مِنْ مَقْتِكُمْ أَنْفُسَكُمْ إِذْ تُدْعَوْنَ إِلَى الْإِيمَانِ فَتَكْفُرُونَ
ਜਿਨ੍ਹਾਂ ਲੋਕਾਂ ਨੇ ਝੁਠਲਾਇਆ ਉਨ੍ਹਾਂ ਨੂੰ ਪੁਕਾਰ ਕੇ ਕਿਹਾ ਜਾਵੇਗਾ ਕਿ ਅੱਲਾਹ ਦੀ ਬ਼ੇਮੁੱਖਤਾ ਤੁਹਾਡੇ ਵਿਚ ਉਸ ਤੋਂ ਜ਼ਿਆਦਾ ਹੈ ਜਿਨ੍ਹੀ ਬੇਮੁੱਖਤਾ ਤੁਹਾਡੀ ਆਪਣੇ ਆਪ ਨਾਲ ਹੈ। ਜਦੋਂ ਤੁਹਾਨੂੰ ਈਮਾਨ ਵੱਲ ਸੱਦਿਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ।
قَالُوا رَبَّنَا أَمَتَّنَا اثْنَتَيْنِ وَأَحْيَيْتَنَا اثْنَتَيْنِ فَاعْتَرَفْنَا بِذُنُوبِنَا فَهَلْ إِلَىٰ خُرُوجٍ مِنْ سَبِيلٍ
ਉਹ ਕਹਿਣਗੇ ਕਿ ਹੈ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰ ਮੌਤ ਦਿੱਤੀ ਅਤੇ ਦੁਬਾਰਾ ਸਾਨੂੰ ਜੀਵਨ ਦਿੱਤਾ ਤਾਂ ਅਸੀਂ ਆਪਣੇ ਅਪਰਾਧਾਂ ਨੂੰ ਸਵੀਕਾਰ ਕਰ ਲਿਆ ਤਾਂ ਕੀ (ਹੁਣ ਸਾਡੇ) ਨਿਕਲਣ ਦੀ ਕੋਈ ਜੁਗਤ ਹੈ
ذَٰلِكُمْ بِأَنَّهُ إِذَا دُعِيَ اللَّهُ وَحْدَهُ كَفَرْتُمْ ۖ وَإِنْ يُشْرَكْ بِهِ تُؤْمِنُوا ۚ فَالْحُكْمُ لِلَّهِ الْعَلِيِّ الْكَبِيرِ
ਇਹ ਤੁਹਾਡੇ ਉੱਤੇ ਇਸ ਲਈ ਹੈ, ਕਿ ਜਦੋਂ’ ਤੁਹਾਨੂੰ ਸਿਰਫ਼ ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ ਅਤੇ ਜਦੋਂ ਉਸ ਦੇ ਬਰਾਬਰ ਕੌਈ ਸ਼ਰੀਕ ਠਹਿਰਾਇਆ ਜਾਂਦਾ ਸੀ, ਤਾਂ ਤੁਸੀਂ ਮੰਨ ਲੈਂਦੇ। ਸੋ ਹੁਣ ਫ਼ੈਸਲਾ ਅੱਲਾਹ ਦੇ ਅਧਿਕਾਰ ਵਿਚ ਹੈ ਜਿਹੜਾ ਮਹਾਨ ਅਤੇ ਉਚੇ ਸਥਾਨ ਵਾਲਾ ਹੈ।
هُوَ الَّذِي يُرِيكُمْ آيَاتِهِ وَيُنَزِّلُ لَكُمْ مِنَ السَّمَاءِ رِزْقًا ۚ وَمَا يَتَذَكَّرُ إِلَّا مَنْ يُنِيبُ
ਉਹ ਹੀ ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਉਂਦਾ ਹੈ ਅਤੇ ਆਕਾਸ਼ ਵਿੱਚੋਂ ਤੁਹਾਡੇ ਲਈ ਰਿਜ਼ਕ ਉਤਾਰਦਾ ਹੈ। ਅਤੇ ਉਪਦੇਸ਼ ਸਿਰਫ਼ ਉਹੀ ਬੰਦਾ ਸਵੀਕਾਰ ਕਰਦਾ ਹੈ ਜਿਹੜਾ ਅੱਲਾਹ ਵੱਲ ਝੁੱਕਣ ਵਾਲਾ ਹੋਵੇ।

Choose other languages: