Quran Apps in many lanuages:

Surah Fatir Ayahs #36 Translated in Punjabi

ثُمَّ أَوْرَثْنَا الْكِتَابَ الَّذِينَ اصْطَفَيْنَا مِنْ عِبَادِنَا ۖ فَمِنْهُمْ ظَالِمٌ لِنَفْسِهِ وَمِنْهُمْ مُقْتَصِدٌ وَمِنْهُمْ سَابِقٌ بِالْخَيْرَاتِ بِإِذْنِ اللَّهِ ۚ ذَٰلِكَ هُوَ الْفَضْلُ الْكَبِيرُ
ਫਿਰ ਅਸੀਂ ਉਨ੍ਹਾਂ ਲੋਕਾਂ ਨੂੰ ਕਿਤਾਬ ਦਾ ਵਾਰਿਸ ਬਣਾਇਆ ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿਚੋਂ ਚੁਣ ਲਿਆ ਸੀ। ਸੋ ਉਨ੍ਹਾਂ ਵਿਚੋਂ ਕੁਝ ਆਪਣੇ ਆਪ ਉੱਪਰ ਜ਼ੁਲਮ ਕਰਨ ਵਾਲੇ ਹਨ ਅਤੇ ਉਨ੍ਹਾਂ ਵਿਚੋਂ ਹੀਂ ਕੂਝ ਵਿਚਕਾਰਲੇ ਰਾਹ ਤੇ ਹਨ। ਅਤੇ ਉਨ੍ਹਾਂ ਵਿਚੋਂ ਕੁਝ ਅੱਲਾਹ ਦੀ ਕਿਰਪਾ ਨਾਲ ਚੰਗੇ ਕੰਮਾਂ ਵਿਚ ਅੱਗੇ ਜਾਣ ਵਾਲੇ ਹਨ। ਇਹ ਸਭ ਤੋਂ ਵੱਡੀ ਕਿਰਪਾ ਹੈ।
جَنَّاتُ عَدْنٍ يَدْخُلُونَهَا يُحَلَّوْنَ فِيهَا مِنْ أَسَاوِرَ مِنْ ذَهَبٍ وَلُؤْلُؤًا ۖ وَلِبَاسُهُمْ فِيهَا حَرِيرٌ
ਹਮੇਸ਼ਾ ਰਹਿਣ ਵਾਲੇ ਬਾਗ ਹਨ (ਦੇ ਹਾਰ) ਪਹਿਨਾਏ ਜਾਣਗੇ। ਉੱਤੇ ਇਨ੍ਹਾਂ ਦਾ ਲਿਬਾਸ ਰੇਸ਼ਮ ਦਾ ਹੋਵੇਗਾ।
وَقَالُوا الْحَمْدُ لِلَّهِ الَّذِي أَذْهَبَ عَنَّا الْحَزَنَ ۖ إِنَّ رَبَّنَا لَغَفُورٌ شَكُورٌ
ਅਤੇ ਉਹ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ, ਉਸ ਨੇ ਸਾਨੂੰ ਦੁੱਖਾਂ ਤੋਂ ਬਬਾਇਆ। ਬੇਸ਼ੱਕ ਸਾਡਾ ਰੱਬ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ।
الَّذِي أَحَلَّنَا دَارَ الْمُقَامَةِ مِنْ فَضْلِهِ لَا يَمَسُّنَا فِيهَا نَصَبٌ وَلَا يَمَسُّنَا فِيهَا لُغُوبٌ
ਜਿਸ ਨੇ ਸਾਨੂੰ ਆਪਣੀ ਕਿਰਪਾ ਨਾਲ ਵਸਣ ਲਈ ਘਰ ਵਿਚ ਟਿਕਾਇਆ, ਉਸ ਵਿਚ ਸਾਨੂੰ ਨਾ ਕੋਈ ਦੁੱਖ ਪਹੁੰਚੇਗਾ ਅਤੇ ਨਾ ਅਸੀਂ ਕਦੇ ਥੱਕਾਂਗੇ।
وَالَّذِينَ كَفَرُوا لَهُمْ نَارُ جَهَنَّمَ لَا يُقْضَىٰ عَلَيْهِمْ فَيَمُوتُوا وَلَا يُخَفَّفُ عَنْهُمْ مِنْ عَذَابِهَا ۚ كَذَٰلِكَ نَجْزِي كُلَّ كَفُورٍ
ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਨਰਕ ਦੀ ਅੱਗ ਹੈ। ਨਾ ਉਨ੍ਹਾਂ ਨੂੰ ਮੌਤ ਆਵੇਗੀ, ਨਾ ਉਨ੍ਹਾਂ ਦਾ ਅੰਤ ਹੋਵੇਗਾ ਅਤੇ ਨਾ ਹੀ ਨਰਕ ਦੀ ਸਜ਼ਾ ਉਨ੍ਹਾਂ ਲਈ ਹਲਕੀ ਹੋਵੇਗੀ। ਅਸੀਂ ਹਰੇਕ ਅਵੱਗਿਆਕਾਰੀ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ।

Choose other languages: