Quran Apps in many lanuages:

Surah Az-Zamar Ayahs #46 Translated in Punjabi

اللَّهُ يَتَوَفَّى الْأَنْفُسَ حِينَ مَوْتِهَا وَالَّتِي لَمْ تَمُتْ فِي مَنَامِهَا ۖ فَيُمْسِكُ الَّتِي قَضَىٰ عَلَيْهَا الْمَوْتَ وَيُرْسِلُ الْأُخْرَىٰ إِلَىٰ أَجَلٍ مُسَمًّى ۚ إِنَّ فِي ذَٰلِكَ لَآيَاتٍ لِقَوْمٍ يَتَفَكَّرُونَ
ਅੱਲਾਹ ਹੀ ਪ੍ਰਾਣਾਂ ਨੂੰ ਮੌਤ ਦਿੰਦਾ ਹੈ। ਉਨ੍ਹਾਂ ਦੀ ਮੌਤ ਦੇ ਵਖ਼ਤ ਅਤੇ ਜਿਨ੍ਹਾਂ ਦੀ ਮੌਤ ਨਹੀਂ ਆਈ ਉਨ੍ਹਾਂ ਦੇ ਸੌਣ ਦੇ ਸਮੇਂ ਫਿਰ ਉਹ ਉਨ੍ਹਾਂ ਨੂੰ ਰੋਕ ਲੈਂਦਾ ਹੈ।` ਜਿਨ੍ਹਾਂ ਦੀ ਮੌਤ ਦਾ ਫੈਸਲਾ ਉਹ ਕਰ ਚੁੱਕਿਆ ਹੈ ਅਤੇ ਦੂਸਰਿਆਂ ਨੂੰ ਉਹ ਇੱਕ ਮਿੱਥੇ ਹੋਏ ਸਮੇਂ ਤੱਕ ਛੱਡ ਚਿੰਦਾ ਹੈ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ, ਜਿਹੜੇ ਚਿੰਤਨ ਕਰਦੇ ਹਨ।
أَمِ اتَّخَذُوا مِنْ دُونِ اللَّهِ شُفَعَاءَ ۚ قُلْ أَوَلَوْ كَانُوا لَا يَمْلِكُونَ شَيْئًا وَلَا يَعْقِلُونَ
ਕੀ ਇਨ੍ਹਾਂ ਨੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ ਸਿਫਾਰਸ਼ ਕਰਨ ਵਾਲਾ ਬਣਾ ਰੱਖਿਆ ਹੈ।
قُلْ لِلَّهِ الشَّفَاعَةُ جَمِيعًا ۖ لَهُ مُلْكُ السَّمَاوَاتِ وَالْأَرْضِ ۖ ثُمَّ إِلَيْهِ تُرْجَعُونَ
ਆਖੋ, ਹਾਲਾਂਕਿ ਉਹ ਨਾ ਕੂਝ ਅਧਿਕਾਰ ਰਖਦੇ ਹੋਣ ਅਤੇ ਨਾ ਹੀ ਕੁਝ ਸਮਝਦੇ ਹੋਣ। ਆਖੋ, ਸਿਫਾਰਿਸ਼ ਸਾਰੀ ਦੀ ਸਾਰੀ ਅੱਲਾਹ ਦੇ ਅਧਿਕਾਰ ਵਿਚ ਹੈ। ਆਕਾਸ਼ਾਂ ਅਤੇ ਧਰਤੀ ਦੀ ਸੱਤਾ ਉਸੇ ਦੀ ਹੈ, ਫਿਰ ਤੁਸੀਂ ਉਸੇ ਵੱਲ ਹੀ ਵਾਪਿਸ ਮੋੜੇ ਜਾਉਗੇ।
وَإِذَا ذُكِرَ اللَّهُ وَحْدَهُ اشْمَأَزَّتْ قُلُوبُ الَّذِينَ لَا يُؤْمِنُونَ بِالْآخِرَةِ ۖ وَإِذَا ذُكِرَ الَّذِينَ مِنْ دُونِهِ إِذَا هُمْ يَسْتَبْشِرُونَ
ਅਤੇ ਜਦੋਂ ਸਿਰਫ਼ ਇੱਕ ਅੱਲਾਹ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਦੇ ਦਿਲ ਕੂੜ੍ਹਦੇ ਹਨ ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਰੱਖਦੇ। ਅਤੇ ਜਦੋਂ ਉਸ ਅੱਲਾਹ ਤੋਂ ਬਿਨ੍ਹਾਂ ਢੂਜਿਆਂ (ਪੂਜਨੀਕਾਂ) ਦੀ ਚਰਚਾ ਹੁੰਦੀ ਹੈ ਤਾਂ ਉਹ ਖੁਸ਼ ਹੋ ਜਾਂਦੇ ਹਨ।
قُلِ اللَّهُمَّ فَاطِرَ السَّمَاوَاتِ وَالْأَرْضِ عَالِمَ الْغَيْبِ وَالشَّهَادَةِ أَنْتَ تَحْكُمُ بَيْنَ عِبَادِكَ فِي مَا كَانُوا فِيهِ يَخْتَلِفُونَ
ਆਖੋ, ਕਿ ਹੇ ਅੱਲਾਹ! ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕਰਨ ਵਾਲੇ, ਪ੍ਰਗਟ ਅਤੇ ਗੁਪਤ ਨੂੰ ਜਾਣਨ ਵਾਲੇ ਤੂੰ ਆਪਣੇ ਬੰਦਿਆਂ ਦੇ ਵਿਚ ਉਸ ਚੀਜ਼ ਦਾ ਫੈਸਲਾ ਕਰੇਗਾ ਜਿਸ ਵਿਚ ਉਹ ਮੱਤਭੇਦ ਕਰ ਰਹੇ ਹਨ।

Choose other languages: