Quran Apps in many lanuages:

Surah Az-Zamar Ayahs #31 Translated in Punjabi

وَلَقَدْ ضَرَبْنَا لِلنَّاسِ فِي هَٰذَا الْقُرْآنِ مِنْ كُلِّ مَثَلٍ لَعَلَّهُمْ يَتَذَكَّرُونَ
ਅਤੇ ਅਸੀਂ ਇਸ ਕੁਰਆਨ ਵਿਚ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਤਾਂ ਕਿ ਉਹ ਸਿੱਖਿਆ ਪ੍ਰਾਪਤ ਕਰਨ।
قُرْآنًا عَرَبِيًّا غَيْرَ ذِي عِوَجٍ لَعَلَّهُمْ يَتَّقُونَ
ਇਹ ਅਰਬੀ ਕੁਰਆਨ ਹੈ, ਇਸ ਵਿਚ ਕੋਈ ਵਿੰਗ-ਵਲ ਨਹੀਂ ਤਾਂ ਕਿ ਲੋਕ ਡਰਣ।
ضَرَبَ اللَّهُ مَثَلًا رَجُلًا فِيهِ شُرَكَاءُ مُتَشَاكِسُونَ وَرَجُلًا سَلَمًا لِرَجُلٍ هَلْ يَسْتَوِيَانِ مَثَلًا ۚ الْحَمْدُ لِلَّهِ ۚ بَلْ أَكْثَرُهُمْ لَا يَعْلَمُونَ
ਅੱਲਾਹ ਮਿਸਾਲ ਬਿਆਨ ਕਰਦਾ ਹੈ। ਇੱਕ ਬੰਦੇ ਦੀ ਹੈ ਜਿਸ ਦੇ ਅਧੀਨ ਅਨੇਕਾਂ ਸ਼ਰੀਕ ਹਨ ਵੱਖ-ਵੱਖ ਆਦਤਾਂ ਵਾਲੇ ਅਤੇ ਇੱਕ ਦੂਸਰਾ ਬੰਦੇ ਪੂਰੇ ਦਾ ਪੂਰਾ ਇੱਕ ਹੀਂ ਮਾਲਕ ਦੇ ਸੇਵਕ ਹੈ, ਕੀ ਇਨ੍ਹਾਂ ਦੋਵਾਂ ਦੀ ਹਾਲਤ ਬਰਾਬਰ ਹੋਵੇਗੀ। ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ।
إِنَّكَ مَيِّتٌ وَإِنَّهُمْ مَيِّتُونَ
ਤੁਸੀਂ ਵੀ ਮਰਨਾ ਹੈ ਅਤੇ ਉਹ ਵੀ ਮਰਨ ਵਾਲੇ ਹਨ।
ثُمَّ إِنَّكُمْ يَوْمَ الْقِيَامَةِ عِنْدَ رَبِّكُمْ تَخْتَصِمُونَ
ਫਿਰ ਤੁਸੀ’ ਲੋਕ ਕਿਆਮਤ ਦੇ ਦਿਨ ਆਪਣੇ ਰੱਬ ਦੇ ਸਾਹਮਣੇ ਆਪਣਾ ਮਾਮਲਾ ਪੇਸ਼ ਕਰੋਗੇ।

Choose other languages: