Quran Apps in many lanuages:

Surah At-Tawba Ayahs #85 Translated in Punjabi

فَرِحَ الْمُخَلَّفُونَ بِمَقْعَدِهِمْ خِلَافَ رَسُولِ اللَّهِ وَكَرِهُوا أَنْ يُجَاهِدُوا بِأَمْوَالِهِمْ وَأَنْفُسِهِمْ فِي سَبِيلِ اللَّهِ وَقَالُوا لَا تَنْفِرُوا فِي الْحَرِّ ۗ قُلْ نَارُ جَهَنَّمَ أَشَدُّ حَرًّا ۚ لَوْ كَانُوا يَفْقَهُونَ
ਪਿੱਛੇ ਰਹਿ ਜਾਣ ਵਾਲੇ ਅੱਲਾਹ ਦੇ ਰਸੂਲ ਤੋਂ ਪਿੱਛੇ ਬੈਠੇ ਰਹਿਣ ਕਾਰਨ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੂੰ ਭਾਰੀ ਲੱਗਿਆ ਕਿ ਉਹ ਆਪਣੀਆਂ ਜਾਇਦਾਦਾਂ ਅਤੇ ਜਾਨਾਂ ਦੇ ਸਹਿਤ ਅੱਲਾਹ ਦੇ ਰਾਹ ਲਈ ਯੁੱਧ ਕਰਨ। ਅਤੇ ਉਨ੍ਹਾਂ ਨੇ ਕਿਹਾ ਕਿ ਗਰਮੀ ਵਿਚ ਨਾ ਨਿਕਲੋ। (ਉਨ੍ਹਾਂ ਨੂੰ) ਕਹਿ ਦਿਉ ਕਿ ਨਰਕ ਦੀ ਅੱਗ ਇਸ ਤੋਂ ਵੀ ਜ਼ਿਆਦਾ ਗਰਮ ਹੈ, ਕਾਸ਼! ਇਨ੍ਹਾਂ ਨੂੰ ਸਮਝ ਹੁੰਦੀ।
فَلْيَضْحَكُوا قَلِيلًا وَلْيَبْكُوا كَثِيرًا جَزَاءً بِمَا كَانُوا يَكْسِبُونَ
ਇਸ ਲਈ ਉਹ ਉਸ ਬਦਲੇ ਹੱਸੇ ਘੱਟ ਅਤੇ ਰੋਏ ਜ਼ਿਆਦਾ, ਜੋ ਉਹ ਕਰਦੇ ਸਨ।
فَإِنْ رَجَعَكَ اللَّهُ إِلَىٰ طَائِفَةٍ مِنْهُمْ فَاسْتَأْذَنُوكَ لِلْخُرُوجِ فَقُلْ لَنْ تَخْرُجُوا مَعِيَ أَبَدًا وَلَنْ تُقَاتِلُوا مَعِيَ عَدُوًّا ۖ إِنَّكُمْ رَضِيتُمْ بِالْقُعُودِ أَوَّلَ مَرَّةٍ فَاقْعُدُوا مَعَ الْخَالِفِينَ
ਇਸ ਲਈ ਜੇਕਰ ਅੱਲਾਹ ਤੁਹਾਨੂੰ ਉਨ੍ਹਾਂ ਵਿਚੋਂ ਕਿਸੇ ਦਲ ਵੱਲ ਵਾਪਿਸ ਲਿਆਵੇ ਅਤੇ ਉਹ ਤੁਹਾਡੇ ਤੋਂ ਯੁੱਧ ਵਿਚ ਕੁੱਦਣ ਦੀ ਆਗਿਆ ਮੰਗਣ ਤਾਂ ਕਹਿ ਦਿਉ ਕਿ ਤੁਸੀਂ ਮੇਰੇ ਨਾਲ ਕਦੇ ਨਹੀਂ’ ਚੱਲੋਗੇ ਅਤੇ ਨਾ ਮੇਰੇ ਨਾਲ ਰਹਿ ਕੇ ਕਿਸੇ ਦੁਸ਼ਮਨ ਨਾਲ ਲੜੌਗੇ। ਤੁਸੀਂ ਪਹਿਲੀ ਵਾਰ ਵੀ ਬੈਠੇ ਰਹਿਣ ਨੂੰ ਪਸੰਦ ਕੀਤਾ ਸੀ, ਇਸ ਲਈ ਪਿੱਛੇ ਰਹਿਣ ਵਾਲਿਆਂ ਨਾਲ ਬੈਠੇ ਰਹੋ।
وَلَا تُصَلِّ عَلَىٰ أَحَدٍ مِنْهُمْ مَاتَ أَبَدًا وَلَا تَقُمْ عَلَىٰ قَبْرِهِ ۖ إِنَّهُمْ كَفَرُوا بِاللَّهِ وَرَسُولِهِ وَمَاتُوا وَهُمْ فَاسِقُونَ
ਅਤੇ ਉਨ੍ਹਾਂ ਵਿਚੋਂ’ ਜੇ ਕੋਈ ਮਰ ਜਾਵੇ ਤਾਂ ਉਨ੍ਹਾਂ ਲਈ ਨਾ ਕਦੇ ਨਮਾਜ਼ ਪੜ੍ਹੋ ਅਤੇ ਨਾ ਕਦੇ ਉਨ੍ਹਾਂ ਦੀ ਕਬਰ ਕੋਲ ਖੜ੍ਹੋ। ਬੇਸ਼ੱਕ ਉਨ੍ਹਾਂ ਨੇ ਅੱਲਾਹ ਅਤੇ ਰਸੂਲ ਤੋਂ ਇਨਕਾਰ ਕੀਤਾ ਅਤੇ ਉਹ ਇਨਕਾਰੀ ਦੀ ਹਾਲਤ ਵਿਚ ਹੀ ਮਰੇ।
وَلَا تُعْجِبْكَ أَمْوَالُهُمْ وَأَوْلَادُهُمْ ۚ إِنَّمَا يُرِيدُ اللَّهُ أَنْ يُعَذِّبَهُمْ بِهَا فِي الدُّنْيَا وَتَزْهَقَ أَنْفُسُهُمْ وَهُمْ كَافِرُونَ
ਅਤੇ ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਔਲਾਦ ਨੂੰ ਵੇਖ ਕੇ ਤੁਸੀਂ ਹੈਰਾਨੀ ਵਿਚ ਨਾ ਪਉਂ। ਅੱਲਾਹ ਤਾਂ ਬਸ ਇਹ ਹੀ ਚਾਹੁੰਦਾ ਹੈ ਕਿ ਇਸ ਦੇ ਰਾਹੀਂ ਉਨ੍ਹਾਂ ਨੂੰ ਸੰਸਾਰ ਵਿਚ ਸਜ਼ਾ ਦੇਵੇ ਅਤੇ ਇਨਕਾਰ ਦੀ ਹਾਲਤ ਵਿਚ ਹੀ ਉਨ੍ਹਾਂ ਦੇ ਪ੍ਰਾਣ ਨਿਕਲਣ।

Choose other languages: