Quran Apps in many lanuages:

Surah At-Tawba Ayahs #76 Translated in Punjabi

وَعَدَ اللَّهُ الْمُؤْمِنِينَ وَالْمُؤْمِنَاتِ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا وَمَسَاكِنَ طَيِّبَةً فِي جَنَّاتِ عَدْنٍ ۚ وَرِضْوَانٌ مِنَ اللَّهِ أَكْبَرُ ۚ ذَٰلِكَ هُوَ الْفَوْزُ الْعَظِيمُ
ਮੌਮਿਨ ਆਦਮੀਆਂ ਅਤੇ ਔਰਤਾਂ ਨਾਲ ਅੱਲਾਹ ਦਾ ਵਾਅਦਾ ਹੈ, ਉਨ੍ਹਾਂ ਬਾਗ਼ਾਂ ਦਾ, ਜਿਨ੍ਹਾਂ ਵਾਅਦਾ ਹੈ, ਬਾਗ਼ਾਂ ਵਿਚ ਹਮੇਸ਼ਾਂ ਰਹਿਣ ਵਾਲੇ ਚੰਗੇ ਘਰਾਂ ਦਾ ਅਤੇ ਅੱਲਾਹ ਦੀ ਪ੍ਰਸੰਨਤਾ ਦਾ ਜਿਹੜੀ ਸਭ ਤੋਂ ਵੱਡੀ ਹੈ। ਇਹ ਹੀ ਵੱਡੀ ਸਫ਼ਲਤਾ ਹੈ।
يَا أَيُّهَا النَّبِيُّ جَاهِدِ الْكُفَّارَ وَالْمُنَافِقِينَ وَاغْلُظْ عَلَيْهِمْ ۚ وَمَأْوَاهُمْ جَهَنَّمُ ۖ وَبِئْسَ الْمَصِيرُ
ਹੇ ਨਬੀ! ਇਨਕਾਰੀਆਂ ਅਤੇ ਕਪਟੀਆਂ ਨਾਲ ਜਿਹਾਦ ਕਰੋ, ਅਤੇ ਉਨ੍ਹਾਂ ਲਈ ਸਖ਼ਤ ਬਣ ਜਾਉ। ਕਿਉਂਕਿ ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬਹੁਤ ਬੁਰਾ ਟਿਕਾਣਾ ਹੈ।
يَحْلِفُونَ بِاللَّهِ مَا قَالُوا وَلَقَدْ قَالُوا كَلِمَةَ الْكُفْرِ وَكَفَرُوا بَعْدَ إِسْلَامِهِمْ وَهَمُّوا بِمَا لَمْ يَنَالُوا ۚ وَمَا نَقَمُوا إِلَّا أَنْ أَغْنَاهُمُ اللَّهُ وَرَسُولُهُ مِنْ فَضْلِهِ ۚ فَإِنْ يَتُوبُوا يَكُ خَيْرًا لَهُمْ ۖ وَإِنْ يَتَوَلَّوْا يُعَذِّبْهُمُ اللَّهُ عَذَابًا أَلِيمًا فِي الدُّنْيَا وَالْآخِرَةِ ۚ وَمَا لَهُمْ فِي الْأَرْضِ مِنْ وَلِيٍّ وَلَا نَصِيرٍ
ਉਹ ਅੱਲਾਹ ਦੀ ਸਹੁੰ ਖਾਂਦੇ ਹਨ ਕਿ ਉਨ੍ਹਾਂ ਨੇ ਨਹੀਂ ਆਖਿਆ ਹਾਲਾਂਕਿ ਉਨ੍ਹਾਂ ਨੇ ਇਨਕਾਰ ਦੀ ਗੱਲ ਕੀਤੀ ਅਤੇ ਉਹ ਇਸਲਾਮ ਤੋਂ ਬਾਅਦ ਇਨਕਾਰੀ ਹੋਂ ਗਏ ਅਤੇ ਉਨ੍ਹਾਂ ਨੇ ਉਹ ਚਾਹਿਆ ਜੋ ਉਨ੍ਹਾਂ ਨੂੰ ਪ੍ਰਾਪਤ ਨਾ ਹੋ ਸਕਿਆ। ਅਤੇ ਇਹ ਸਿਰਫ ਇਸ ਦਾ ਫ਼ਲ ਸੀ ਕਿ ਉਨ੍ਹਾਂ ਨੂੰ ਅੱਲਾਹ ਅਤੇ ਰਸੂਲ ਨੇ ਆਪਣੀ ਕਿਰਪਾ ਨਾਲ ਦੌਲਤਮੰਦ ਕਰ ਦਿੱਤਾ। ਜੇਕਰ ਉਹ ਮੁਆਫ਼ੀ ਮੰਗਣ ਤਾਂ ਉਨ੍ਹਾਂ ਲਈ ਚੰਗਾ ਹੈ। ਪਰ ਜੇਕਰ ਉਹ ਬੇਮੁੱਖਤਾ ਹੀ ਧਾਰਨ ਕਰਨ ਤਾਂ ਅੱਲਾਹ ਉਨ੍ਹਾਂ ਨੂੰ ਔਖੀ ਸਜ਼ਾ ਸੰਸਾਰ ਅਤੇ ਪ੍ਰਲੋਕ ਵਿਚ ਦੇਵੇਗਾ। ਅਤੇ ਧਰਤੀ ਤੇ ਉਨ੍ਹਾਂ ਦਾ ਕੋਈ ਸਮਰੱਥਕ ਅਤੇ ਨਾ ਕੋਈ ਸਹਾਇਕ ਹੋਵੇਗਾ।
وَمِنْهُمْ مَنْ عَاهَدَ اللَّهَ لَئِنْ آتَانَا مِنْ فَضْلِهِ لَنَصَّدَّقَنَّ وَلَنَكُونَنَّ مِنَ الصَّالِحِينَ
ਅਤੇ ਉਨ੍ਹਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨੂੰ ਵਚਨ ਦਿੱਤਾ ਕਿ ਜੇਕਰ ਉਸ ਨੇ ਸਾਨੂੰ ਆਪਣੀ ਕਿਰਪਾ ਨਾਲ ਦਿੱਤਾ ਤਾਂ ਅਸੀਂ ਜ਼ਰੂਰ ਜ਼ਕਾਤ ਦੇਵਾਂਗੇ ਅਤੇ ਸਦਾਚਾਰੀ ਬਣ ਕੇ ਰਹਾਂਗੇ।
فَلَمَّا آتَاهُمْ مِنْ فَضْلِهِ بَخِلُوا بِهِ وَتَوَلَّوْا وَهُمْ مُعْرِضُونَ
ਅਤੇ ਫਿਰ ਜਦੋਂ ਅੱਲਾਹ ਨੇ ਉਨ੍ਹਾਂ ਨੂੰ ਆਪਣੀ ਬਖਸ਼ਿਸ਼ ਨਾਲ ਦਿੱਤਾ ਤਾਂ ਉਹ ਅਕ੍ਰਿਤਘਣਤਾ ਵਿਖਾਉਣ ਲੱਗੇ ਅਤੇ ਉਨ੍ਹਾਂ ਨੇ ਨਫ਼ਰਤ ਨਾਲ ਮੂੰਹ ਮੋੜ ਲਿਆ।

Choose other languages: