Quran Apps in many lanuages:

Surah At-Tawba Ayahs #10 Translated in Punjabi

9:6
وَإِنْ أَحَدٌ مِنَ الْمُشْرِكِينَ اسْتَجَارَكَ فَأَجِرْهُ حَتَّىٰ يَسْمَعَ كَلَامَ اللَّهِ ثُمَّ أَبْلِغْهُ مَأْمَنَهُ ۚ ذَٰلِكَ بِأَنَّهُمْ قَوْمٌ لَا يَعْلَمُونَ
ਅਤੇ ਜੇਕਰ ਸ਼ਿਰਕ ਕਰਨ ਵਾਲਿਆਂ ਵਿੱਚੋਂ ਕੋਈ ਬੰਦਾ ਤੁਹਾਡੇ ਤੋਂ ਸ਼ਰਣ ਮੰਗੇ ਤਾਂ ਉਸ ਨੂੰ ਸ਼ਰਣ ਦੇ ਦੇਵੋ ਤਾਂ ਕਿ ਉਹ ਅੱਲਾਹ ਦੇ ਸ਼ਬਦ ਸੁਣਨ। ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਅਤ ਸਥਾਨ ਤੇ ਪਹੁੰਚਾ ਦੇਵੋ। ਇਹ ਇਸ ਲਈ ਹੈ ਕਿਉਂਕਿ ਇਹ ਲੋਕ ਸਮਝ ਨਹੀਂ ਰੱਖਦੇ।
9:7
كَيْفَ يَكُونُ لِلْمُشْرِكِينَ عَهْدٌ عِنْدَ اللَّهِ وَعِنْدَ رَسُولِهِ إِلَّا الَّذِينَ عَاهَدْتُمْ عِنْدَ الْمَسْجِدِ الْحَرَامِ ۖ فَمَا اسْتَقَامُوا لَكُمْ فَاسْتَقِيمُوا لَهُمْ ۚ إِنَّ اللَّهَ يُحِبُّ الْمُتَّقِينَ
ਉਨ੍ਹਾਂ ਮੁਸ਼ਰਕਾਂ (ਰੱਬ ਦੇ ਸ਼ਰੀਕ ਠਹਿਰਾਉਣ ਵਾਲੇ) ਦੇ ਲਈ ਅੱਲਾਹ ਅਤੇ ਉਨ੍ਹਾਂ ਦੇ ਰਸੂਲਾਂ ਨਾਲ ਸਮਝੌਤਾ ਕਿਵੇਂ ਹੋਂ ਸਕਦਾ ਹੈ, ਪਰੰਤੂ ਜਿਨ੍ਹਾਂ ਲੋਕਾਂ ਨਾਲ ਤੁਸੀਂ ਸਮਝੌਤਾ ਕੀਤਾ ਸੀ ਮਸਜਿਦ-ਏ-ਹਰਾਮ (ਕਾਅਬਾ) ਦੇ ਨੇੜੇ, ਇਸ ਲਈ ਜਦੋਂ ਤੱਕ ਉਹ ਤੁਹਾਡੇ ਨਾਲ ਠੀਕ ਰਹਿਣ ਤੂਸੀਂ’ ਵੀ ਉਨ੍ਹਾਂ ਨਾਲ ਠੀਕ ਰਹੋ ਬੇਸ਼ੱਕ ਅੱਲਾਹ ਸਦਾਚਾਰੀਆਂ ਨੂੰ ਪਸੰਦ ਕਰਦਾ ਹੈ।
9:8
كَيْفَ وَإِنْ يَظْهَرُوا عَلَيْكُمْ لَا يَرْقُبُوا فِيكُمْ إِلًّا وَلَا ذِمَّةً ۚ يُرْضُونَكُمْ بِأَفْوَاهِهِمْ وَتَأْبَىٰ قُلُوبُهُمْ وَأَكْثَرُهُمْ فَاسِقُونَ
ਸਮਝੌਤਾ ਕਿਵੇਂ ਰਹੇਗਾ ਜਦੋਂ ਕਿ ਸਥਿੱਤੀ ਇਹ ਹੈ ਕਿ ਜੇਕਰ ਉਹ ਤੁਹਾਡੇ ਉੱਤੇ ਕਾਸ਼ੂ ਪਾਉਣ ਤਾਂ ਨਾ’ ਤੁਹਾਡੇ ਸੰਬੰਧ ਵਿਚ ਰਿਸ਼ਤੇਦਾਰੀ ਦਾ ਸਨਮਾਨ ਕਰਨ ਅਤੇ ਨਾ ਸਮਝੌਤੇ ਦਾ। ਉਹ ਤੁਹਾਨੂੰ ਆਪਣੀਆਂ ਜ਼ੁਬਾਨੀ ਗੱਲਾਂ ਨਾਲ ਸੰਤੁਸ਼ਟ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਦਿਲ ਇਨਕਾਰੀ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਸ਼ਵਾਸ਼ਘਾਤੀ ਹਨ।
9:9
اشْتَرَوْا بِآيَاتِ اللَّهِ ثَمَنًا قَلِيلًا فَصَدُّوا عَنْ سَبِيلِهِ ۚ إِنَّهُمْ سَاءَ مَا كَانُوا يَعْمَلُونَ
ਉਨ੍ਹਾਂ ਨੇ ਅੱਲਾਹ ਦੀਆਂ ਆਵਿਤਾਂ ਨੂੰ ਥੋੜ੍ਹੇ ਮੁੱਲ ਵਿਚ ਵੇਚ ਦਿੱਤਾ। ਫਿਰ ਉਨ੍ਹਾਂ ਨੇ ਅੱਲਾਹ ਦੇ ਰਾਹ ਤੋਂ ਰੋਕਿਆ। ਬਹੁਤ ਬੁਰਾ ਹੈ ਜਿਹੜਾ ਉਹ ਕਰ ਰਹੇ ਹਨ।
لَا يَرْقُبُونَ فِي مُؤْمِنٍ إِلًّا وَلَا ذِمَّةً ۚ وَأُولَٰئِكَ هُمُ الْمُعْتَدُونَ
ਕਿਸੇ ਮੋਮਿਨ (ਸ਼ਰਧਾਵਾਨ) ਦੇ ਮਾਮਲੇ ਵਿਚ ਨਾ ਉਹ ਕਿਸੇ ਰਿਸ਼ਤੇ ਦਾ ਸਨਮਾਨ ਕਰਦੇ ਹਨ ਅਤੇ ਨਾ ਸਮਝੌਤੇ ਦਾ। ਇਹੀ ਲੋਕ ਅਤਿਆਚਾਰ ਕਰਨ ਵਾਲੇ ਹਨ।

Choose other languages: