Quran Apps in many lanuages:

Surah At-Tawba Ayahs #46 Translated in Punjabi

لَوْ كَانَ عَرَضًا قَرِيبًا وَسَفَرًا قَاصِدًا لَاتَّبَعُوكَ وَلَٰكِنْ بَعُدَتْ عَلَيْهِمُ الشُّقَّةُ ۚ وَسَيَحْلِفُونَ بِاللَّهِ لَوِ اسْتَطَعْنَا لَخَرَجْنَا مَعَكُمْ يُهْلِكُونَ أَنْفُسَهُمْ وَاللَّهُ يَعْلَمُ إِنَّهُمْ لَكَاذِبُونَ
ਜੇਕਰ ਲਾਭ ਨੇੜੇ ਹੁੰਦਾ ਅਤੇ ਯਾਤਰਾ ਹਲਕੀ ਹੁੰਦੀ ਤਾਂ ਉਹ ਜ਼ਰੂਰ ਤੁਹਾਡੇ ਪਿੱਛੇ ਹੋ ਜਾਂਦੇ। ਪਰੰਤੂ ਇਹ ਮੰਜ਼ਿਲ (ਦੂਰੀ ਦੇ ਕਾਰਨ) ਉਨ੍ਹਾਂ ਲਈ ਔਖੀ ਹੋ ਗਈ। ਹੁਣ ਉਹ ਸਹੂੰਆ ਖਾਣਗੇ ਕਿ ਜੇਕਰ ਸਾਡੇ ਤੋਂ ਹੋ ਸਕਦਾ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਚਲਦੇ। ਉਹ ਆਪਣੇ ਆਪ ਨੂੰ ਤਬਾਹੀ ਵਿਚ ਧੱਕ ਰਹੇ ਹਨ। ਅੱਲਾਹ ਜਾਣਦਾ ਹੈ ਕਿ ਇਹ ਲੌਕ ਬਿਲਕੁਲ ਝੂਠੇ ਹਨ।
عَفَا اللَّهُ عَنْكَ لِمَ أَذِنْتَ لَهُمْ حَتَّىٰ يَتَبَيَّنَ لَكَ الَّذِينَ صَدَقُوا وَتَعْلَمَ الْكَاذِبِينَ
ਅੱਲਾਹ ਤੁਹਾਨੂੰ ਮੁਆਫ਼ ਕਰੇ ਤੁਸੀਂ ਉਨ੍ਹਾਂ ਨੂੰ ਕਿਉਂ ਆਗਿਆ ਦੇ ਦਿੱਤੀ?ਇੱਥੋਂ ਤੱਕ ਕਿ ਸਮਝ ਲੈਂਦੇ ਕਿਹੜੇ ਲੌਕ ਸੱਚੇ ’ਹਨ ਅਤੇ ਝੂਠਿਆ ਨੂੰ ਵੀ ਤੁਸੀਂ ਜਾਣ ਲੈਂਦੇ।
لَا يَسْتَأْذِنُكَ الَّذِينَ يُؤْمِنُونَ بِاللَّهِ وَالْيَوْمِ الْآخِرِ أَنْ يُجَاهِدُوا بِأَمْوَالِهِمْ وَأَنْفُسِهِمْ ۗ وَاللَّهُ عَلِيمٌ بِالْمُتَّقِينَ
ਜਿਹੜੇ ਲੋਕ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੇ ਹਨ। ਉਹ ਕਦੇ ਵੀ ਤੁਹਾਨੂੰ ਇਹ ਬੇਨਤੀ ਨਹੀਂ ਕਰਨਗੇ ਕਿ ਉਹ ਆਪਣੀ ਜਾਇਦਾਦ ਅਤੇ ਆਪਣੇ ਪ੍ਰਾਣਾਂ ਨਾਲ ਜਿਹਾਦ ਨਾ ਕਰਨ। ਅੱਲਾਹ ਡਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
إِنَّمَا يَسْتَأْذِنُكَ الَّذِينَ لَا يُؤْمِنُونَ بِاللَّهِ وَالْيَوْمِ الْآخِرِ وَارْتَابَتْ قُلُوبُهُمْ فَهُمْ فِي رَيْبِهِمْ يَتَرَدَّدُونَ
ਤੁਹਾਡੇ ਤੋਂ ਆਗਿਆ ਤਾਂ ਉਹੀ ਲੋਕ ਮੰਗਦੇ ਹਨ ਜਿਹੜੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਨਹੀਂ ਰੱਖਦੇ ਉਨ੍ਹਾਂ ਦੇ ਦਿਲ ਸ਼ੱਕ ਵਿਚ ਪਏ ਹੋਏ ਹਨ ਅਤੇ ਉਹ ਆਪਣੇ ਸ਼ੱਕ ਵਿਚ ਭਟਕ ਰਹੇ ਹਨ।
وَلَوْ أَرَادُوا الْخُرُوجَ لَأَعَدُّوا لَهُ عُدَّةً وَلَٰكِنْ كَرِهَ اللَّهُ انْبِعَاثَهُمْ فَثَبَّطَهُمْ وَقِيلَ اقْعُدُوا مَعَ الْقَاعِدِينَ
ਅਤੇ ਜੇਕਰ ਉਹ ਨਿਕਲਣਾ ਚਾਹੁੰਦੇ ਤਾਂ ਜ਼ਰੂਰ ਉਹ ਉਸਦਾ ਕੂਝ ਇੰਤਜ਼ਾਮ ਕਰ ਲੈਂਦੇ। ਪਰੰਤੂ ਅੱਲਾਹ ਨੇ ਉਨ੍ਹਾਂ ਦਾ ਇਹ ਕਾਰਾ ਪਸੰਦ ਨਾ ਕੀਤਾ। ਇਸ ਲਈ ਉਨ੍ਹਾਂ ਨੂੰ ਟਿਕੇ ਰਹਿਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਬੈਠਣ ਵਾਲਿਆਂ ਦੇ ਨਾਲ ਬੈਠੇ ਰਹੋ।

Choose other languages: