Quran Apps in many lanuages:

Surah At-Tawba Ayahs #41 Translated in Punjabi

إِنَّمَا النَّسِيءُ زِيَادَةٌ فِي الْكُفْرِ ۖ يُضَلُّ بِهِ الَّذِينَ كَفَرُوا يُحِلُّونَهُ عَامًا وَيُحَرِّمُونَهُ عَامًا لِيُوَاطِئُوا عِدَّةَ مَا حَرَّمَ اللَّهُ فَيُحِلُّوا مَا حَرَّمَ اللَّهُ ۚ زُيِّنَ لَهُمْ سُوءُ أَعْمَالِهِمْ ۗ وَاللَّهُ لَا يَهْدِي الْقَوْمَ الْكَافِرِينَ
ਮਹੀਨਿਆਂ ਨੂੰ ਘਟਾ ਵਧਾ ਦੇਣਾ ਉਲੰਘਣਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅੱਲਾਹ ਦੀ ਉਲੰਘਣਾ ਕਰਨ ਵਾਲੇ ਗੁੰਮਰਾਹੀ ਵਿਚ ਪੈਂਦੇ ਹਨ। ਉਹ ਕਿਸੇ ਸਾਲ ਹਰਾਮ ਦੇ ਮਹੀਨੇ ਨੂੰ ਹਲਾਲ ਬਣਾ ਲੈਂਦੇ ਹਨ ਅਤੇ ਕਿਸੇ ਸਾਲ ਉਸ ਨੂੰ ਹਰਾਮ ਕਰ ਦਿੰਦੇ ਹਨ ਤਾਂ ਕਿ ਅੱਲਾਹ ਦੇ ਹਰਾਮ ਕੀਤੇ ਮਹੀਨਿਆਂ ਦੀ ਗਿਣਤੀ ਪੂਰੀ ਕਰਕੇ ਉਸ ਦੇ ਨਾਲ ਹਰਾਮ ਕੀਤੇ ਹੋਏ ਨੂੰ ਹਲਾਲ ਕਰ ਲੈਣ। ਉਨ੍ਹਾਂ ਦੇ ਮਾੜੇ ਕੰਮ ਉਨ੍ਹਾਂ ਲਈ ਮਨਮੋਹਕ ਬਣਾ ਦਿੱਤੇ ਗਏ ਹਨ। ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਵਿਖਾਉਂਦਾ।
يَا أَيُّهَا الَّذِينَ آمَنُوا مَا لَكُمْ إِذَا قِيلَ لَكُمُ انْفِرُوا فِي سَبِيلِ اللَّهِ اثَّاقَلْتُمْ إِلَى الْأَرْضِ ۚ أَرَضِيتُمْ بِالْحَيَاةِ الدُّنْيَا مِنَ الْآخِرَةِ ۚ فَمَا مَتَاعُ الْحَيَاةِ الدُّنْيَا فِي الْآخِرَةِ إِلَّا قَلِيلٌ
ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਜਦੋਂ’ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੇ ਰਾਹ ਵਿਚ ਨਿਕਲੋ ਤਾਂ ਤੁਸੀਂ ਜਮੀਨ ਨਾਲ ਚਿਪਕ ਜਾਂਦੇ ਹੋ। ਕੀ ਤੁਸੀਂ ਪ੍ਰਲੋਕ ਦੀ ਤੁਲਨਾ ਵਿਚ ਸੰਸਾਰੀ ਜੀਵਨ ਉੱਪਰ ਸੰਤੁਸ਼ਟ ਹੋ ਗਏ ਹੋ। ਪ੍ਰਲੋਕ ਦੀ ਤੁਲਨਾ ਵਿਚ ਸੰਸਾਰਿਕ ਜੀਵਨ ਦੀਆਂ ਵਸਤੂਆਂ ਬਹੁਤ ਥੋੜ੍ਹੀਆਂ ਹਨ।
إِلَّا تَنْفِرُوا يُعَذِّبْكُمْ عَذَابًا أَلِيمًا وَيَسْتَبْدِلْ قَوْمًا غَيْرَكُمْ وَلَا تَضُرُّوهُ شَيْئًا ۗ وَاللَّهُ عَلَىٰ كُلِّ شَيْءٍ قَدِيرٌ
ਜੇਕਰ ਤੁਸੀਂ (ਅੱਲਾਹ ਦੇ ਰਾਹ) ਵਿਚ ਨਹੀਂ` ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਸਜ਼ਾ ਦੇ ਵੇਗਾ ਅਤੇ ਤੁਹਾਡੀ ਥਾਂ ਉਹ ਦੂਸਰੀ ਕੌਮ ਨੂੰ ਲੈ ਆਵੇ ਗਾ। ਅਤੇ ਤੁਸੀਂ ਅੱਲਾਹ ਦਾ ਕੂਝ ਵਿਗਾੜ ਨਾ ਸਕੌਗੇ ਅਤੇ ਅੱਲਾਹ ਨੂੰ ਹਰ ਚੀਜ਼ ਦੀ ਤਾਕਤ ਪ੍ਰਾਪਤ ਹੈ।
إِلَّا تَنْصُرُوهُ فَقَدْ نَصَرَهُ اللَّهُ إِذْ أَخْرَجَهُ الَّذِينَ كَفَرُوا ثَانِيَ اثْنَيْنِ إِذْ هُمَا فِي الْغَارِ إِذْ يَقُولُ لِصَاحِبِهِ لَا تَحْزَنْ إِنَّ اللَّهَ مَعَنَا ۖ فَأَنْزَلَ اللَّهُ سَكِينَتَهُ عَلَيْهِ وَأَيَّدَهُ بِجُنُودٍ لَمْ تَرَوْهَا وَجَعَلَ كَلِمَةَ الَّذِينَ كَفَرُوا السُّفْلَىٰ ۗ وَكَلِمَةُ اللَّهِ هِيَ الْعُلْيَا ۗ وَاللَّهُ عَزِيزٌ حَكِيمٌ
ਜੇਕਰ ਤੁਸੀਂ ਰਸੂਲ ਦੀ ਸਹਾਇਤਾ ਨਾ ਕਰੋਂਗੇ ਤਾਂ ਅੱਲਾਹ ਖੂਦ ਉਸ ਦੀ ਸਹਾਇਤਾ ਕਰ ਚੁੱਕਿਆ ਹੈ। ਜਦੋਂ ਕਿ ਇਨਕਾਰੀਆਂ ਨੇ ਉਸ ਨੂੰ ਕੱਢ ਦਿੱਤਾ ਸੀ। ਉਹ ਸਿਰਫ਼ ਦੋਹਾਂ ਵਿਚੋਂ ਦੂਜਾ ਸੀ, ਜਦੋਂ ਉਹ ਦੋਵੇਂ ਗੁਫ਼ਾ ਵਿਚ ਸਨ। ਜਦੋਂ ਉਹ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਕਿ ਚਿੰਤਾ ਨਾ ਕਰ ਅੱਲਾਹ ਸਾਡੇ ਨਾਲ ਹੈ। ਇਸ ਲਈ ਅੱਲਾਹ ਨੇ ਉਸ ਉੱਪਰ ਆਪਣੀ ਬਖਸ਼ਿਸ਼ ਕੀਤੀ, ਉਸ ਦੇ ਮਨ ਨੂੰ ਸਹਾਰਾ ਦਿੱਤਾ ਅਤੇ ਆਪਣੀਆਂ ਫੌਜਾਂ ਨਾਲ ਉਸ ਦੀ ਸਹਾਇਤਾ ਕੀਤੀ ਜਿਹੜੀਆਂ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ ਸਨ। ਅੱਲਾਹ ਨੇ ਇਨਕਾਰੀਆਂ ਦੀ ਗੱਲ ਰੱਦ ਕਰ ਦਿੱਤੀ ਅਤੇ ਅੱਲਾਹ ਦੀ ਤਾਂ ਗੱਲ ਹੀ ਬਹੁਤ ਉਚੀ ਹੈ ਅਤੇ ਅੱਲਾਹ ਬਹੁਤ ਜ਼ੋਰਾਵਰ ਅਤੇ ਤੱਤਵੇਤਾ ਹੈ।
انْفِرُوا خِفَافًا وَثِقَالًا وَجَاهِدُوا بِأَمْوَالِكُمْ وَأَنْفُسِكُمْ فِي سَبِيلِ اللَّهِ ۚ ذَٰلِكُمْ خَيْرٌ لَكُمْ إِنْ كُنْتُمْ تَعْلَمُونَ
ਹਲਕੇ ਅਤੇ ਭਾਰੀ ਅਤੇ ਆਪਣੀ ਸੰਪਤੀ ਅਤੇ ਆਪਣੇ ਪ੍ਰਾਣਾਂ ਨਾਲ ਅੱਲਾਹ ਦੇ ਰਾਹ ਲਈ ਯੁੱਧ ਕਰੋ ਇਹ ਤੁਹਾਡੇ ਲਈ ਬਹੁਤ ਵਧੀਆ ਹੈ। ਜੇਕਰ ਤੁਸੀਂ ਸਮਝੋ।

Choose other languages: