Quran Apps in many lanuages:

Surah At-Tawba Ayahs #121 Translated in Punjabi

لَقَدْ تَابَ اللَّهُ عَلَى النَّبِيِّ وَالْمُهَاجِرِينَ وَالْأَنْصَارِ الَّذِينَ اتَّبَعُوهُ فِي سَاعَةِ الْعُسْرَةِ مِنْ بَعْدِ مَا كَادَ يَزِيغُ قُلُوبُ فَرِيقٍ مِنْهُمْ ثُمَّ تَابَ عَلَيْهِمْ ۚ إِنَّهُ بِهِمْ رَءُوفٌ رَحِيمٌ
ਅੱਲਾਹ ਨੇ ਰਸੂਲ, ਮੁਹਾਜਰੀਨ (ਪ੍ਰਵਾਸੀ), ਅੰਸਾਰ (ਸਹਾਇਤਾ ਕਰਨ ਵਾਲੇ? ਉੱਪਰ ਮਿਹਰ ਭਰੀ ਨਜ਼ਰ ਕੀਤੀ। ਜਿਨ੍ਹਾਂ ਨੇ ਮੁਸੀਬਤ ਦੇ ਸਮੇਂ ਰਸੂਲ ਦਾ ਸਾਥ ਦਿੱਤਾ ਸੀ ਜਦ ਕਿ ਉਨ੍ਹਾਂ ਵਿਜ਼ੋੱ ਕੁਝ ਲੋਕਾਂ ਦੇ ਦਿਲ ਟੁੱਟਣ ਲੱਗੇ ਸਨ। ਫਿਰ ਅੱਲਾਹ ਨੇ ਉਨ੍ਹਾਂ ਉੱਪਰ ਰਹਿਮਤ ਕੀਤੀ। ਬੇਸ਼ੱਕ ਅੱਲਾਹ ਉਨ੍ਹਾਂ ਤੇ ਕਿਰਪਾਲੂ ਹੈ, ਰਹਿਮ ਕਰਨ ਵਾਲਾ ਹੈ।)
وَعَلَى الثَّلَاثَةِ الَّذِينَ خُلِّفُوا حَتَّىٰ إِذَا ضَاقَتْ عَلَيْهِمُ الْأَرْضُ بِمَا رَحُبَتْ وَضَاقَتْ عَلَيْهِمْ أَنْفُسُهُمْ وَظَنُّوا أَنْ لَا مَلْجَأَ مِنَ اللَّهِ إِلَّا إِلَيْهِ ثُمَّ تَابَ عَلَيْهِمْ لِيَتُوبُوا ۚ إِنَّ اللَّهَ هُوَ التَّوَّابُ الرَّحِيمُ
ਅਤੇ ਉਨ੍ਹਾਂ ਤਿੰਨਾਂ ਉੱਪਰ ਵੀ ਉਸ ਨੇ ਮਿਹਰ ਕੀਤੀ ਧਿਆਨ ਦਿੱਤਾ ਜਿਨ੍ਹਾਂ ਦਾ ਮਾਮਲਾ ਰਾਖਵਾਂ ਰੱਖਿਆ ਗਿਆ ਸੀ ਇਥੋਂ ਤੱਕ ਕਿ ਜਦੋਂ ਧਰਤੀ ਆਪਣੇ ਫੈਲਾਅ ਦੇ ਬਾਵਜੂਦ ਉਨ੍ਹਾਂ ਲਈ ਸੌੜੀ ਹੋ ਗਈ। ਅਤੇ ਉਹ ਖੁਦ ਆਪਣੇ ਆਪ ਤੋਂ ਤੰਗ ਆ ਗਏ ਅਤੇ ਉਨ੍ਹਾਂ ਨੇ ਜਾਣ ਲਿਆ ਕਿ ਅੱਲਾਹ ਤੋਂ ਬਚਣ ਲਈ ਅੱਲਾਹ ਤੋਂ` ਬਿਨ੍ਹਾਂ ਕੋਈ ਆਸਰਾ ਨਹੀਂ। ਫਿਰ ਅੱਲਾਹ ਉਨ੍ਹਾਂ ਵੱਲ ਵਾਪਿਸ ਮੁੜਿਆ ਤਾਂ ਕਿ ਉਹ ਉਸ ਵੱਲ ਮੁੜ ਆਉਣ। ਬੇਸ਼ੱਕ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਰਹਿਮਤ ਵਾਲਾ ਹੈ।
يَا أَيُّهَا الَّذِينَ آمَنُوا اتَّقُوا اللَّهَ وَكُونُوا مَعَ الصَّادِقِينَ
ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋਂ ਅਤੇ ਸੱਚੇ ਲੋਕਾਂ ਨਾਲ ਰਹੋ।
مَا كَانَ لِأَهْلِ الْمَدِينَةِ وَمَنْ حَوْلَهُمْ مِنَ الْأَعْرَابِ أَنْ يَتَخَلَّفُوا عَنْ رَسُولِ اللَّهِ وَلَا يَرْغَبُوا بِأَنْفُسِهِمْ عَنْ نَفْسِهِ ۚ ذَٰلِكَ بِأَنَّهُمْ لَا يُصِيبُهُمْ ظَمَأٌ وَلَا نَصَبٌ وَلَا مَخْمَصَةٌ فِي سَبِيلِ اللَّهِ وَلَا يَطَئُونَ مَوْطِئًا يَغِيظُ الْكُفَّارَ وَلَا يَنَالُونَ مِنْ عَدُوٍّ نَيْلًا إِلَّا كُتِبَ لَهُمْ بِهِ عَمَلٌ صَالِحٌ ۚ إِنَّ اللَّهَ لَا يُضِيعُ أَجْرَ الْمُحْسِنِينَ
ਮਦੀਨੇ ਅਤੇ ਆਸ ਪਾਸ ਦੇ ਪੇਂਡੂਆਂ ਲਈ ਯੋਗ ਨਹੀਂ’ ਸੀ, ਕਿ ਉਹ ਅੱਲਾਹ ਦੇ ਰਸੂਲ ਨੂੰ ਛੱਡ ਕੇ ਪਿੱਛੇ ਬੈਠੇ ਰਹਿਣ ਅਤੇ ਨਾ ਹੀ ਇਹ ਕਿ ਆਪਣੀ ਜਾਨ ਨੂੰ ਉਸ ਦੀ ਜਾਨ ਤੋਂ ਪਿਆਰਾ ਸਮਝਣ। ਇਹ ਇਸ ਲਈ ਕਿ ਜਿਹੜੀ ਭੁੱਖ, ਪਿਆਸ ਅਤੇ ਥਕਾਣ ਉਨ੍ਹਾਂ ਨੂੰ ਅੱਲਾਹ ਦੇ ਰਾਹ ਵਿਚ ਲੱਗਦੀ ਹੈ। ਜਿਹੜੇ ਕਦਮ ਵੀ ਉਹ ਇਨਕਾਰੀਆਂ ਨੂੰ ਦੁੱਖ ਪਹੁੰਚਾਉਣ ਵਾਲਾ ਜ਼ੁਕਦੇ ਹਨ ਅਤੇ ਜਿਹੜੀ ਚੀਜ਼ ਵੀ ਉਹ ਦੁਸ਼ਮਨ ਤੋਂ ਖੋਂਹਦੇ ਹਨ, ਉਸ ਦੇ ਬਦਲੇ ਉਹਨਾਂ ਲਈ ਇੱਕ ਨੇਕੀ ਲਿਖ ਦਿੱਤੀ ਜਾਂਦੀ ਹੈ। ਅੱਲਾਹ ਨੇਕੀ ਕਰਨ ਵਾਲਿਆਂ ਦਾ ਬਦਲਾ ਖ਼ਤਮ ਨਹੀਂ ਕਰਦਾ।
وَلَا يُنْفِقُونَ نَفَقَةً صَغِيرَةً وَلَا كَبِيرَةً وَلَا يَقْطَعُونَ وَادِيًا إِلَّا كُتِبَ لَهُمْ لِيَجْزِيَهُمُ اللَّهُ أَحْسَنَ مَا كَانُوا يَعْمَلُونَ
ਅਤੇ ਜੋ ਥੋੜ੍ਹਾ ਜਾਂ ਬਹੁਤਾ ਖ਼ਰਚ ਉਨ੍ਹਾਂ ਨੇ ਕੀਤਾ ਅਤੇ ਜਿਹੜੇ ਮੈਦਾਨ ਉਨ੍ਹਾਂ ਨੇ ਤੈਅ ਕੀਤੇ ਉਹ ਸਾਰਾ ਉਨ੍ਹਾਂ ਲਈ ਲਿਖਿਆ ਗਿਆ ਤਾਂ ਕਿ ਅੱਲਾਹ ਉਨ੍ਹਾਂ ਦੇ ਕਰਮਾਂ ਦਾ ਚੰਗੇ ਤੋਂ ਚੰਗਾ ਬਦਲਾ ਦੇ ਸਕੇ।

Choose other languages: