Quran Apps in many lanuages:

Surah At-Tawba Ayahs #110 Translated in Punjabi

وَآخَرُونَ مُرْجَوْنَ لِأَمْرِ اللَّهِ إِمَّا يُعَذِّبُهُمْ وَإِمَّا يَتُوبُ عَلَيْهِمْ ۗ وَاللَّهُ عَلِيمٌ حَكِيمٌ
ਕੁਝ ਦੂਸਰੇ ਲੋਕ ਹਨ ਜਿਨ੍ਹਾਂ ਦਾ ਮਸਲਾ ਅਜੇ ਅੱਲਾਹ ਦਾ ਹੁਕਮ ਆਉਣ ਤੱਕ ਰੁਕਿਆ ਹੋਇਆ ਹੈ। ਉਹ ਜਾਂ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਾਂ ਉਨ੍ਹਾਂ ਦੀ ਤੌਬਾ ਸਵੀਕਾਰ ਕਰੇਗਾ, ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ।
وَالَّذِينَ اتَّخَذُوا مَسْجِدًا ضِرَارًا وَكُفْرًا وَتَفْرِيقًا بَيْنَ الْمُؤْمِنِينَ وَإِرْصَادًا لِمَنْ حَارَبَ اللَّهَ وَرَسُولَهُ مِنْ قَبْلُ ۚ وَلَيَحْلِفُنَّ إِنْ أَرَدْنَا إِلَّا الْحُسْنَىٰ ۖ وَاللَّهُ يَشْهَدُ إِنَّهُمْ لَكَاذِبُونَ
ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜਿਨ੍ਹਾਂ ਨੇ ਨੁਕਸਾਨ ਕਰਨ ਅਤੇ ਅਵੱਗਿਆ ਕਰਨ ਅਤੇ ਈਮਾਨ ਵਾਲਿਆਂ ਵਿਚ ਫੁੱਟ ਪਾਉਣ ਲਈ ਇੱਕ ਮਸੀਤ ਬਣਾਈ। ਅਤੇ ਇਸ ਲਈ ਵੀ ਤਾਂ ਕਿ ਉਸ ਨੂੰ ਘਾਤ ਲਾਉਣ ਦੀ ਥਾਂ ਦੇ ਰੂਪ ਵਿਚ ਇਸਤੇਮਾਲ ਕਰ ਸਕਣ। ਉਸ ਬੰਦੇ ਲਈ ਜਿਹੜਾ ਪਹਿਲਾਂ ਤੋਂ ਹੀ ਅੱਲਾਹ ਅਤੇ ਉਸਦੇ ਰਸੂਲ ਨਾਲ ਲੜ ਰਿਹਾ ਹੈ। ਇਹ ਲੋਕ ਸਹੁੰ ਖਾਣਗੇ ਕਿ ਅਸੀਂ’ ਤਾਂ ਸਿਰਫ਼ ਨੇਕੀ ਚਾਹੀ ਸੀ ਪਰ ਅੱਲਾਹ ਗਵਾਹ ਹੈ ਇਹ ਝੂਠੇ ਹਨ।
لَا تَقُمْ فِيهِ أَبَدًا ۚ لَمَسْجِدٌ أُسِّسَ عَلَى التَّقْوَىٰ مِنْ أَوَّلِ يَوْمٍ أَحَقُّ أَنْ تَقُومَ فِيهِ ۚ فِيهِ رِجَالٌ يُحِبُّونَ أَنْ يَتَطَهَّرُوا ۚ وَاللَّهُ يُحِبُّ الْمُطَّهِّرِينَ
ਤੁਸੀਂ ਇਸ ਇਮਾਰਤ ਵਿਚ ਕਦੇ ਵੀ ਖੜ੍ਹੇ ਨਾ ਹੋਣਾ। ਹਾਂ, ਜਿਸ ਮਸਜਿਦ ਦੀ ਨੀਂਹ ਪਹਿਲੇ ਹੀ ਦਿਨ ਤੋਂ ਤਕਵੇ ਭਾਵ ਰੱਬ ਲਈ ਰੱਖੀ ਗਈ ਹੈ। ਉਹ ਇਸ ਯੋਗ ਹੈ ਕਿ ਤੁਸੀਂ ਇਸ ਵਿਚ ਖੜੇ ਹੋਵੋ?ਇਸ ਵਿਚ ਅਜਿਹੇ ਲੋਕ ਹਨ ਜੋ ਪਵਿੱਤਰ ਰਹਿਤ (ਰਹਿਣੀ) ਨੂੰ ਪਸੰਦ ਕਰਦੇ ਹਨ ਅਤੇ ਅੱਲਾਹ ਪਵਿੱਤਰ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੈ।
أَفَمَنْ أَسَّسَ بُنْيَانَهُ عَلَىٰ تَقْوَىٰ مِنَ اللَّهِ وَرِضْوَانٍ خَيْرٌ أَمْ مَنْ أَسَّسَ بُنْيَانَهُ عَلَىٰ شَفَا جُرُفٍ هَارٍ فَانْهَارَ بِهِ فِي نَارِ جَهَنَّمَ ۗ وَاللَّهُ لَا يَهْدِي الْقَوْمَ الظَّالِمِينَ
ਕੀ ਉਹ ਬੰਦਾ ਵਧੀਆ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਅੱਲਾਹ ਦੇ ਭੈਅ ਅਤੇ ਅੱਲਾਹ ਦੀ ਪ੍ਰਸੰਨਤਾ ਉੱਪਰ ਰੱਖੀ। ਜਾਂ ਉਹ ਬੰਦਾ ਸ੍ਰੇਸ਼ਟ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਇੱਕ ਖੱਡ ਦੇ ਮੋਢੇ ਤੇ ਰੱਖੀ, ਜਿਹੜੀ ਡਿੱਗਣ ਵਾਲੀ ਹੈ। ਫਿਰ ਉਹ ਇਮਾਰਤ ਉਸ ਨੂੰ ਲੈ ਕੇ ਨਰਕ ਦੀ ਅੱਗ ਵਿਚ ਡਿੱਗ ਪਈ। ਅਤੇ ਅੱਲਾਹ ਜ਼ਾਲਿਮਾਂ ਨੂੰ ਰਾਹ ਨਹੀਂ ਦਿਖਾਉਂਦਾ।
لَا يَزَالُ بُنْيَانُهُمُ الَّذِي بَنَوْا رِيبَةً فِي قُلُوبِهِمْ إِلَّا أَنْ تَقَطَّعَ قُلُوبُهُمْ ۗ وَاللَّهُ عَلِيمٌ حَكِيمٌ
ਅਤੇ ਇਹ ਇਮਾਰਤ ਜਿਹੜੀ ਇਨ੍ਹਾਂ ਨੇ ਬਣਾਈ, ਉਹ ਹਮੇਸ਼ਾਂ ਉਨ੍ਹਾਂ ਦੇ ਦਿਲਾਂ ਵਿਚ ਸ਼ੱਕ ਦਾ ਅਧਾਰ ਬਣੀ ਰਹੇਗੀ, ਇਸ ਲਈ ਕਿ ਉਨ੍ਹਾਂ ਦੇ ਦਿਲ ਟੁੱਕੜੇ-ਟੁਕੜੇ ਹੋ ਜਾਣ। ਅੱਲਾਹ ਗਿਆਨ ਵਾਲਾ ਤੇ ਬਿਬੇਕ ਵਾਲਾ ਹੈ।

Choose other languages: