Quran Apps in many lanuages:

Surah At-Tahrim Ayahs #6 Translated in Punjabi

قَدْ فَرَضَ اللَّهُ لَكُمْ تَحِلَّةَ أَيْمَانِكُمْ ۚ وَاللَّهُ مَوْلَاكُمْ ۖ وَهُوَ الْعَلِيمُ الْحَكِيمُ
ਅੱਲਾਹ ਨੇ ਤੁਹਾਡੇ ਲੋਕਾਂ ਲਈ ਤੁਹਾਡੀਆਂ ਸੌਹਾਂ ਦਾ ਖੋਲਣਾ ਨਿਯਤ ਕਰ ਦਿੱਤਾ ਅਤੇ ਅੱਲਾਹ ਤੁਹਾਡਾ ਕਾਰਸਾਜ਼ ਹੈ। ਅਤੇ ਉਹ ਜਾਣਨ ਵਾਲਾ ਅਤੇ ਹਿਕਮਤ ਵਾਲਾ ਹੈ।
وَإِذْ أَسَرَّ النَّبِيُّ إِلَىٰ بَعْضِ أَزْوَاجِهِ حَدِيثًا فَلَمَّا نَبَّأَتْ بِهِ وَأَظْهَرَهُ اللَّهُ عَلَيْهِ عَرَّفَ بَعْضَهُ وَأَعْرَضَ عَنْ بَعْضٍ ۖ فَلَمَّا نَبَّأَهَا بِهِ قَالَتْ مَنْ أَنْبَأَكَ هَٰذَا ۖ قَالَ نَبَّأَنِيَ الْعَلِيمُ الْخَبِيرُ
ਅਤੇ ਜਦੋਂ ਰਸੂਲ ਨੇ ਆਪਣੀ ਕਿਸੇ ਪਤਨੀ ਨੂੰ ਇੱਕ ਭੇਦ ਦੀ ਗੱਲ ਹੌਲੀ ਜਿਹੀ ਕਹੀ ਤਾਂ ਉਸ ਨੇ ਉਸ ਨੂੰ (ਭੇਦ) ਦੱਸ ਦਿੱਤਾ ਅਤੇ ਅੱਲਾਹ ਨੇ ਪੈਗੰਬਰ ਨੂੰ ਉਸ ਤੋਂ ਜਾਣੂ ਕਰਾ ਦਿੱਤਾ, ਤਾਂ ਪੈਗੰਬਰ ਨੇ ਕੁਝ (ਪਤਨੀ ਨਾਲ ਕੀਤੀਆਂ) ਗੱਲਾਂ ਦੱਸੀਆਂ ਅਤੇ ਕੁਝ ਨਾ ਦੱਸੀਆਂ। ਫਿਰ ਜਦੋਂ ਪੈਗ਼ੰਬਰ ਨੇ ਉਸ ਨੂੰ ਇਹ ਗੱਲ ਦੱਸੀ ਉਸ ਨੇ ਕਿਹਾ ਕਿ ਤੁਹਾਨੂੰ ਇਸ ਦੀ ਖ਼ਬਰ ਕਿਸ ਨੇ ਦਿੱਤੀ ਹੈ। ਪੈਗ਼ੰਬਰ ਨੇ ਕਿਹਾ, ਕਿ ਮੈਨੂੰ ਜਾਣਨ ਵਾਲੇ ਤੇ ਬਾ-ਖ਼ਬਰ ਰੱਬ ਨੇ ਦੱਸਿਆ ਹੈ।
إِنْ تَتُوبَا إِلَى اللَّهِ فَقَدْ صَغَتْ قُلُوبُكُمَا ۖ وَإِنْ تَظَاهَرَا عَلَيْهِ فَإِنَّ اللَّهَ هُوَ مَوْلَاهُ وَجِبْرِيلُ وَصَالِحُ الْمُؤْمِنِينَ ۖ وَالْمَلَائِكَةُ بَعْدَ ذَٰلِكَ ظَهِيرٌ
ਜੇਕਰ ਤੁਸੀਂ ਦੋਵੇ ਅੱਲਾਹ ਵੱਲ ਪਰਤੋਂ’ ਤਾਂ (ਵਧੀਆਂ ਹੈ ਕਿਉਂਕਿ) ਤੁਹਾਡੇ ਦਿਲ ਝੁਕੇ ਹੋਏ ਹਨ ਅਤੇ ਜੇਕਰ ਤੁਸੀਂ ਦੋਵੇਂ ਨਬੀ (ਦੀ ਮੁਸ਼ਕਲ) ਦੇ ਵਿਰੁੱਧ ਕਾਰਵਾਈਆਂ ਕਰੋਗੀਆਂ ਤਾਂ ਉਸ ਦਾ ਦੋਸਤ ਅੱਲਾਹ ਹੈ। ਜਿਬਰਾਈਲ, ਸਦਾਚਾਰੀ ਈਮਾਨ ਵਾਲੇ ਅਤੇ ਇਨ੍ਹਾਂ ਤੋਂ ਸ਼ਿਨਾ ਫਰਿਸ਼ਤੇ ਵੀ ਉਸ ਦੇ ਸਾਥੀ ਹਨ।
عَسَىٰ رَبُّهُ إِنْ طَلَّقَكُنَّ أَنْ يُبْدِلَهُ أَزْوَاجًا خَيْرًا مِنْكُنَّ مُسْلِمَاتٍ مُؤْمِنَاتٍ قَانِتَاتٍ تَائِبَاتٍ عَابِدَاتٍ سَائِحَاتٍ ثَيِّبَاتٍ وَأَبْكَارًا
ਜੇਕਰ ਪੈਗ਼ੰਬਰ ਤੁਹਾਨੂੰ ਸਾਰੀਆਂ ਨੂੰ ਤਲਾਕ ਦੇ ਦੇਣ ਤਾਂ ਉਸ ਦਾ ਰੱਬ ਤੁਹਾਡੇ ਬਦਲੇ ਤੁਹਾਡੇ ਤੋਂ ਬਿਹਤਰ ਪਤਨੀਆਂ ਦੇ ਦੇਵੇਗਾ। ਆਗਿਆਕਾਰੀ, ਸ਼ਰਧਾਵਾਨ, ਤੌਬਾ ਕਰਨ ਵਾਲੀਆਂ, ਇਬਾਦਤ ਕਰਨ
يَا أَيُّهَا الَّذِينَ آمَنُوا قُوا أَنْفُسَكُمْ وَأَهْلِيكُمْ نَارًا وَقُودُهَا النَّاسُ وَالْحِجَارَةُ عَلَيْهَا مَلَائِكَةٌ غِلَاظٌ شِدَادٌ لَا يَعْصُونَ اللَّهَ مَا أَمَرَهُمْ وَيَفْعَلُونَ مَا يُؤْمَرُونَ
ਹੇ ਈਮਾਨ ਵਾਲਿਓ! ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਉ। ਜਿਸ ਦਾ ਬਾਲਣ ਮਨੁੱਖ ਅਤੇ ਪੱਥਰ ਹੋਣਗੇ। ਉਸ ਤੇ ਸਖ਼ਤ ਸੁਭਾਅ ਦੇ ਬਲਵਾਨ ਫ਼ਰਿਸ਼ਤੇ ਨਿਯੁਕਤ ਹਨ। ਅੱਲਾਹ ਉਨ੍ਹਾਂ ਨੂੰ ਜਿਹੜਾ ਹੁਕਮ ਦੇਵੇ, ਉਹ ਉਸ ਦੀ ਉਲੰਘਣਾ ਨਹੀ ਕਰਦੇ ਹਨ। ਅਤੇ ਉਹ ਉਹ ਹੀ ਕਰਦੇ ਹਨ, ਜਿਸ ਦਾ ਉਨ੍ਹਾਂ ਨੂੰ ਹੁਕਮ ਮਿਲਦਾ ਹੈ।

Choose other languages: