Quran Apps in many lanuages:

Surah Ash-Shura Ayahs #39 Translated in Punjabi

وَيَعْلَمَ الَّذِينَ يُجَادِلُونَ فِي آيَاتِنَا مَا لَهُمْ مِنْ مَحِيصٍ
ਅਤੇ ਤਾਂ ਜੋ ਜਾਣ ਲੈਣ ਉਹ ਲੋਕ ਜਿਹੜੇ ਸਾਡੀਆਂ ਨਿਸ਼ਾਨੀਆਂ ਲਈ ਬਹਿਸਾਂ ਕਰਦੇ ਹਨ। (ਉਹ ਸਮਝ ਲੈਣ) ਕਿ ਉਨ੍ਹਾਂ ਦੇ ਭੱਜਣ ਦੀ ਕੋਈ ਜਗ੍ਹਾ ਨਹੀਂ।
فَمَا أُوتِيتُمْ مِنْ شَيْءٍ فَمَتَاعُ الْحَيَاةِ الدُّنْيَا ۖ وَمَا عِنْدَ اللَّهِ خَيْرٌ وَأَبْقَىٰ لِلَّذِينَ آمَنُوا وَعَلَىٰ رَبِّهِمْ يَتَوَكَّلُونَ
ਇਸ ਲਈ ਜਿਹੜਾ ਕੁਝ ਤੁਹਾਨੂੰ ਮਿਲਿਆ ਹੈ, ਉਹ ਸਿਰਫ਼ ਦੁਨਿਆਵੀ ਜੀਵਨ ਦੀ ਅਸਥਾਈ ਸੁੱਖ ਸਮੱਗਰੀ ਹੈ। ਅਤੇ ਜਿਹੜਾ ਕੁਝ ਅੱਲਾਹ ਦੇ ਕੋਲ ਹੈ, ਉਹ ਜ਼ਿਆਦਾ ਵਧੀਆ ਹੈ ਅਤੇ ਉਨ੍ਹਾਂ ਲੋਕਾਂ ਲਈ ਬਾਕੀ ਰਹਿਣ ਵਾਲਾ ਹੈ, ਜਿਹੜੇ ਈਮਾਨ ਲਿਆਏ ਅਤੇ ਉਹ ਅੱਲਾਹ ਤੇ ਭਰੋਸਾ ਰੱਖਦੇ ਹਨ।
وَالَّذِينَ يَجْتَنِبُونَ كَبَائِرَ الْإِثْمِ وَالْفَوَاحِشَ وَإِذَا مَا غَضِبُوا هُمْ يَغْفِرُونَ
ਅਤੇ ਉਹ ਲੋਕ ਜਿਹੜੇ ਵੱਡੇ ਪਾਪਾਂ ਤੋਂ ਅਤੇ ਅਸ਼ਲੀਲਤਾ ਤੋਂ ਬਚਦੇ ਹਨ ਅਤੇ ਜਦੋਂ’ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਤਾਂ ਉਹ ਮੁਆਫ਼ ਕਰ ਦਿੰਦੇ ਹਨ।
وَالَّذِينَ اسْتَجَابُوا لِرَبِّهِمْ وَأَقَامُوا الصَّلَاةَ وَأَمْرُهُمْ شُورَىٰ بَيْنَهُمْ وَمِمَّا رَزَقْنَاهُمْ يُنْفِقُونَ
ਅਤੇ ਉਹ ਜਿਨ੍ਹਾਂ ਨੇ ਆਪਣੇ ਰੱਬ ਦੇ ਸੱਦੇ ਨੂੰ ਸਵੀਕਾਰ ਕੀਤਾ ਅਤੇ ਨਮਾਜ਼ ਸਥਾਪਿਤ ਕੀਤੀ ਅਤੇ ਉਹ ਆਪਣਾ ਕੰਮ ਆਪਸੀ ਸਲਾਹ ਨਾਲ ਕਰਦੇ ਹਨ ਅਤੇ ਅਸੀਂ ਜਿਹੜਾ ਕੁਝ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ, ਉਹ ਉਸ ਵਿਚੋਂ ਖਰਚ ਕਰਦੇ ਹਨ।
وَالَّذِينَ إِذَا أَصَابَهُمُ الْبَغْيُ هُمْ يَنْتَصِرُونَ
ਅਤੇ ਉਹ ਲੋਕ ਕਿ ਜਦੋਂ ਉਨ੍ਹਾਂ ਤੇ ਹਮਲਾ ਹੁੰਦਾ ਹੈ, ਤਾਂ ਉਹ ਬਦਲਾ ਲੈਂਦੇ ਹਨ।

Choose other languages: