Quran Apps in many lanuages:

Surah As-Sajda Ayahs #26 Translated in Punjabi

وَمَنْ أَظْلَمُ مِمَّنْ ذُكِّرَ بِآيَاتِ رَبِّهِ ثُمَّ أَعْرَضَ عَنْهَا ۚ إِنَّا مِنَ الْمُجْرِمِينَ مُنْتَقِمُونَ
ਅਤੇ ਉਸ ਬੰਦੇ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ ਰਾਹੀਂ ਉਪਦੇਸ਼ ਦਿੱਤਾ ਗਿਆ ਹੋਵੇ। ਅਤੇ ਫਿਰ ਉੱਸ ਨੇ (ਉਪਦੇਸ਼) ਤੋਂ ਮੂੰਹ ਮੋੜਿਆ ਹੋਵੇ। ਅਸੀਂ ਅਜਿਹੇ ਅਪਰਾਧੀਆਂ ਨੂੰ ਜ਼ਰੂਰ ਫ਼ਲ (ਸਜ਼ਾ) ਦੇਵਾਂਗੇ।
وَلَقَدْ آتَيْنَا مُوسَى الْكِتَابَ فَلَا تَكُنْ فِي مِرْيَةٍ مِنْ لِقَائِهِ ۖ وَجَعَلْنَاهُ هُدًى لِبَنِي إِسْرَائِيلَ
ਅਤੇ ਅਸੀਂ ਸੂਸਾ ਨੂੰ ਕਿਤਾਬ ਦਿੱਤੀ, ਤਾਂ ਤੁਸੀ ਉਸ ਨੂੰ ਮਿਲਣ ਤੇ ਸ਼ੱਕ ਨਾ ਕਰੋਂ। ਅਤੇ ਅਸੀਂ ਉਸ ਨੂੰ ਇਸਰਾਈਲ ਦੇ ਵੰਸ਼ ਲਈ ਰਾਹ ਦਸੇਰਾ ਬਣਾਇਆ।
وَجَعَلْنَا مِنْهُمْ أَئِمَّةً يَهْدُونَ بِأَمْرِنَا لَمَّا صَبَرُوا ۖ وَكَانُوا بِآيَاتِنَا يُوقِنُونَ
ਅਤੇ ਅਸੀਂ ਉਨ੍ਹਾਂ ਵਿਚ ਨਾਇਕ ਬਣਾਏ, ਜਿਹੜੇ ਸਾਡੇ ਹੁਕਮ ਨਾਲ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਸਨ। ਹਾਲਾਂਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਉਹ ਸਾਡੀਆਂ ਆਇਤਾਂ ਤੇ ਵਿਸ਼ਵਾਸ਼ ਕਰਦੇ ਸਨ।
إِنَّ رَبَّكَ هُوَ يَفْصِلُ بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਮਾਮਲਿਆਂ ਦਾ ਨਿਰਣਾ ਕਰੇਗਾ, ਜਿਨ੍ਹਾਂ ਬਾਰੇ ਉਹ ਆਪਿਸ ਵਿਚ ਮੱਤ ਭੇਦ ਕਰਦੇ ਸਨ।
أَوَلَمْ يَهْدِ لَهُمْ كَمْ أَهْلَكْنَا مِنْ قَبْلِهِمْ مِنَ الْقُرُونِ يَمْشُونَ فِي مَسَاكِنِهِمْ ۚ إِنَّ فِي ذَٰلِكَ لَآيَاتٍ ۖ أَفَلَا يَسْمَعُونَ
ਕੀ ਉਨ੍ਹਾਂ ਲਈ ਇਹ ਚੀਜ਼ ਨਸੀਹਤ ਵਾਲੀ ਨਾ ਬਣੀ ਕਿ ਉਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਨਸ਼ਟ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਬਸਤੀਆਂ ਵਿਚ ਇਹ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ। ਕੀ ਇਹ ਲੋਕ ਸੁਣਦੇ ਨਹੀਂ

Choose other languages: