Quran Apps in many lanuages:

Surah As-Sajda Ayahs #23 Translated in Punjabi

أَمَّا الَّذِينَ آمَنُوا وَعَمِلُوا الصَّالِحَاتِ فَلَهُمْ جَنَّاتُ الْمَأْوَىٰ نُزُلًا بِمَا كَانُوا يَعْمَلُونَ
ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ। ਉਨ੍ਹਾਂ ਲਈ (ਰਹਿਣ ਵਾਸਤੇ) ਜੰਨਤ ਦੇ ਵਿਸ਼ਰਾਮ ਘਰ ਹਨ। ਇਹ ਇਸ ਲਈ ਕਿ ਉਹ ਚੰਗੇ ਕਰਮ ਕਰਦੇ ਸਨ।
وَأَمَّا الَّذِينَ فَسَقُوا فَمَأْوَاهُمُ النَّارُ ۖ كُلَّمَا أَرَادُوا أَنْ يَخْرُجُوا مِنْهَا أُعِيدُوا فِيهَا وَقِيلَ لَهُمْ ذُوقُوا عَذَابَ النَّارِ الَّذِي كُنْتُمْ بِهِ تُكَذِّبُونَ
ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਤਾਂ ਉਨ੍ਹਾਂ ਦਾ ਟਿਕਾਣਾ ਅੱਗ ਹੈ। ਇਹ ਲੋਕ ਜਦੋਂ ਇਸ (ਅੱਗ) ਵਿਚੋਂ ਨਿਕਲਣਾ ਚਾਹੁੰਣਗੇ, ਫਿਰ ਉਨ੍ਹਾਂ ਨੂੰ ਇਸ (ਅੱਗ) ਵਿਚ ਧੱਕਾ ਦੇ ਦਿੱਤਾ ਜਾਵੇਗਾ। ਅਤੇ ਇਨ੍ਹਾਂ ਨੂੰ ਆਖਿਆ ਜਾਵੇਗਾ ਕਿ ਅੱਗ ਦੀ ਸਜ਼ਾ ਚੱਖੋ, ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
وَلَنُذِيقَنَّهُمْ مِنَ الْعَذَابِ الْأَدْنَىٰ دُونَ الْعَذَابِ الْأَكْبَرِ لَعَلَّهُمْ يَرْجِعُونَ
ਅਤੇ ਅਸੀਂ ਉਨ੍ਹਾਂ ਨੂੰ ਵੱਡੀ ਸਜ਼ਾ ਤੋਂ ਪਹਿਲਾਂ ਛੋਟੀ ਸਜ਼ਾ ਦੇਵਾਂਗੇ, ਹੋ ਸਕਦਾ ਉਹ ਸੰਭਲ ਜਾਣ।
وَمَنْ أَظْلَمُ مِمَّنْ ذُكِّرَ بِآيَاتِ رَبِّهِ ثُمَّ أَعْرَضَ عَنْهَا ۚ إِنَّا مِنَ الْمُجْرِمِينَ مُنْتَقِمُونَ
ਅਤੇ ਉਸ ਬੰਦੇ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ ਰਾਹੀਂ ਉਪਦੇਸ਼ ਦਿੱਤਾ ਗਿਆ ਹੋਵੇ। ਅਤੇ ਫਿਰ ਉੱਸ ਨੇ (ਉਪਦੇਸ਼) ਤੋਂ ਮੂੰਹ ਮੋੜਿਆ ਹੋਵੇ। ਅਸੀਂ ਅਜਿਹੇ ਅਪਰਾਧੀਆਂ ਨੂੰ ਜ਼ਰੂਰ ਫ਼ਲ (ਸਜ਼ਾ) ਦੇਵਾਂਗੇ।
وَلَقَدْ آتَيْنَا مُوسَى الْكِتَابَ فَلَا تَكُنْ فِي مِرْيَةٍ مِنْ لِقَائِهِ ۖ وَجَعَلْنَاهُ هُدًى لِبَنِي إِسْرَائِيلَ
ਅਤੇ ਅਸੀਂ ਸੂਸਾ ਨੂੰ ਕਿਤਾਬ ਦਿੱਤੀ, ਤਾਂ ਤੁਸੀ ਉਸ ਨੂੰ ਮਿਲਣ ਤੇ ਸ਼ੱਕ ਨਾ ਕਰੋਂ। ਅਤੇ ਅਸੀਂ ਉਸ ਨੂੰ ਇਸਰਾਈਲ ਦੇ ਵੰਸ਼ ਲਈ ਰਾਹ ਦਸੇਰਾ ਬਣਾਇਆ।

Choose other languages: