Quran Apps in many lanuages:

Surah Ar-Rum Ayahs #48 Translated in Punjabi

مَنْ كَفَرَ فَعَلَيْهِ كُفْرُهُ ۖ وَمَنْ عَمِلَ صَالِحًا فَلِأَنْفُسِهِمْ يَمْهَدُونَ
ਜਿਹੜਾ ਵਿਅਕਤੀ ਅਵਿਸ਼ਵਾਸ਼ ਕਰਦਾ ਹੈ - ਉਸਦਾ ਉਸਦੇ ਅਵਿਸ਼ਵਾਸ ਦਾ ਨਤੀਜਾ ਹੈ. ਅਤੇ ਜਿਹੜਾ ਵੀ ਧਰਮੀ ਕੰਮ ਕਰਦਾ ਹੈ, ਉਹ ਆਪਣੇ ਲਈ ਤਿਆਰੀ ਕਰ ਰਿਹਾ ਹੈ
لِيَجْزِيَ الَّذِينَ آمَنُوا وَعَمِلُوا الصَّالِحَاتِ مِنْ فَضْلِهِ ۚ إِنَّهُ لَا يُحِبُّ الْكَافِرِينَ
ਤਾਂ ਕਿ ਅੱਲਾਹ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਚੰਗਾ ਕਰਮ ਕਰਨ ਪਸੰਦ ਨਹੀਂ ਕਰਦਾ।
وَمِنْ آيَاتِهِ أَنْ يُرْسِلَ الرِّيَاحَ مُبَشِّرَاتٍ وَلِيُذِيقَكُمْ مِنْ رَحْمَتِهِ وَلِتَجْرِيَ الْفُلْكُ بِأَمْرِهِ وَلِتَبْتَغُوا مِنْ فَضْلِهِ وَلَعَلَّكُمْ تَشْكُرُونَ
ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਉਹ ਖੂਸ਼ਖ਼ਬ਼ਰੀ ਦੇਣ ਲਈ ਹਵਾਵਾਂ ਭੇਜਦਾ ਹੈ ਅਤੇ ਤਾ ਕਿ ਉਹ ਤੁਹਾਨੂੰ ਆਪਣੀ ਰਹਿਮਤ ਦਾ ਅਨੰਦ ਦੇਵੇ ਅਤੇ ਤਾਂ ਕਿ ਕਿਸ਼ਤੀਆਂ ਉਸ ਦੇ ਹੁਕਮ ਨਾਲ ਚੱਲਣ ਅਤੇ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ। ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।
وَلَقَدْ أَرْسَلْنَا مِنْ قَبْلِكَ رُسُلًا إِلَىٰ قَوْمِهِمْ فَجَاءُوهُمْ بِالْبَيِّنَاتِ فَانْتَقَمْنَا مِنَ الَّذِينَ أَجْرَمُوا ۖ وَكَانَ حَقًّا عَلَيْنَا نَصْرُ الْمُؤْمِنِينَ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਸ ਦੀ ਕੋਮ ਵੱਲ ਰਸੂਲਾਂ ਨੂੰ ਭੇਜਿਆ। ਫਿਰ ਉਹ ਉਨ੍ਹਾਂ ਦੇ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਬਦਲਾ ਲਿਆ, ਜਿਨ੍ਹਾਂ ਨੇ ਅਪਰਾਧ ਕੀਤਾ ਸੀ। ਅਤੇ ਇਹ ਸਾਡੇ ਤੇ ਲਾਜ਼ਮੀ ਸੀ ਕਿ ਅਸੀਂ ਮੋਮਿਨਾਂ ਦੀ ਮਦਦ ਕਰੀਏ।
اللَّهُ الَّذِي يُرْسِلُ الرِّيَاحَ فَتُثِيرُ سَحَابًا فَيَبْسُطُهُ فِي السَّمَاءِ كَيْفَ يَشَاءُ وَيَجْعَلُهُ كِسَفًا فَتَرَى الْوَدْقَ يَخْرُجُ مِنْ خِلَالِهِ ۖ فَإِذَا أَصَابَ بِهِ مَنْ يَشَاءُ مِنْ عِبَادِهِ إِذَا هُمْ يَسْتَبْشِرُونَ
ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ। ਇਸ ਲਈ ਉਹ ਬੱਦਲਾਂ ਨੂੰ ਉਡਾਉਂਦੀ ਹੈ। ਫਿਰ ਅੱਲਾਹ ਉਨ੍ਹਾਂ ਨੂੰ ਜਿਸ ਤਰ੍ਹਾਂ ਚਾਹੁੰਦਾ ਹੈ ਆਕਾਸ਼ ਵਿਚ ਫੈਲਾ ਦਿੰਦਾ ਹੈ। ਫਿਰ ਉਹ ਉਨ੍ਹਾਂ ਨੂੰ ਲਪੇਟ ਦਿੰਦਾ ਹੈ। ਫਿਰ ਤੁਸੀਂ ਦੇਖਦੇ ਹੋ, ਉਨ੍ਹਾਂ ਵਿਚੋਂ ਕਣੀਆਂ ਡਿੱਗਣ ਲਗਦੀਆਂ ਹਨ। ਫਿਰ ਉਹ ਆਪਣਿਆਂ ਬੰਦਿਆਂ ਉੱਤੇ ਜਿਸ ਨੂੰ ਚਾਹੁੰਦਾ ਹੈ ਵਰ੍ਹਾ ਦਿੰਦਾ ਹੈ। ਤਾਂ ਅਚਾਨਕ ਉਹ ਪ੍ਰਸੰਨ ਹੋ ਜਾਂਦੇ ਹਨ।

Choose other languages: