Quran Apps in many lanuages:

Surah Ar-Rum Ayahs #51 Translated in Punjabi

وَلَقَدْ أَرْسَلْنَا مِنْ قَبْلِكَ رُسُلًا إِلَىٰ قَوْمِهِمْ فَجَاءُوهُمْ بِالْبَيِّنَاتِ فَانْتَقَمْنَا مِنَ الَّذِينَ أَجْرَمُوا ۖ وَكَانَ حَقًّا عَلَيْنَا نَصْرُ الْمُؤْمِنِينَ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਸ ਦੀ ਕੋਮ ਵੱਲ ਰਸੂਲਾਂ ਨੂੰ ਭੇਜਿਆ। ਫਿਰ ਉਹ ਉਨ੍ਹਾਂ ਦੇ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਬਦਲਾ ਲਿਆ, ਜਿਨ੍ਹਾਂ ਨੇ ਅਪਰਾਧ ਕੀਤਾ ਸੀ। ਅਤੇ ਇਹ ਸਾਡੇ ਤੇ ਲਾਜ਼ਮੀ ਸੀ ਕਿ ਅਸੀਂ ਮੋਮਿਨਾਂ ਦੀ ਮਦਦ ਕਰੀਏ।
اللَّهُ الَّذِي يُرْسِلُ الرِّيَاحَ فَتُثِيرُ سَحَابًا فَيَبْسُطُهُ فِي السَّمَاءِ كَيْفَ يَشَاءُ وَيَجْعَلُهُ كِسَفًا فَتَرَى الْوَدْقَ يَخْرُجُ مِنْ خِلَالِهِ ۖ فَإِذَا أَصَابَ بِهِ مَنْ يَشَاءُ مِنْ عِبَادِهِ إِذَا هُمْ يَسْتَبْشِرُونَ
ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ। ਇਸ ਲਈ ਉਹ ਬੱਦਲਾਂ ਨੂੰ ਉਡਾਉਂਦੀ ਹੈ। ਫਿਰ ਅੱਲਾਹ ਉਨ੍ਹਾਂ ਨੂੰ ਜਿਸ ਤਰ੍ਹਾਂ ਚਾਹੁੰਦਾ ਹੈ ਆਕਾਸ਼ ਵਿਚ ਫੈਲਾ ਦਿੰਦਾ ਹੈ। ਫਿਰ ਉਹ ਉਨ੍ਹਾਂ ਨੂੰ ਲਪੇਟ ਦਿੰਦਾ ਹੈ। ਫਿਰ ਤੁਸੀਂ ਦੇਖਦੇ ਹੋ, ਉਨ੍ਹਾਂ ਵਿਚੋਂ ਕਣੀਆਂ ਡਿੱਗਣ ਲਗਦੀਆਂ ਹਨ। ਫਿਰ ਉਹ ਆਪਣਿਆਂ ਬੰਦਿਆਂ ਉੱਤੇ ਜਿਸ ਨੂੰ ਚਾਹੁੰਦਾ ਹੈ ਵਰ੍ਹਾ ਦਿੰਦਾ ਹੈ। ਤਾਂ ਅਚਾਨਕ ਉਹ ਪ੍ਰਸੰਨ ਹੋ ਜਾਂਦੇ ਹਨ।
وَإِنْ كَانُوا مِنْ قَبْلِ أَنْ يُنَزَّلَ عَلَيْهِمْ مِنْ قَبْلِهِ لَمُبْلِسِينَ
ਉਹ ਉਸ ਦੇ ਵਰ੍ਹਣ ਤੋਂ ਪਹਿਲਾਂ ਨਿਰਾ ਹੋ ਰਹੇ ਸਨ।
فَانْظُرْ إِلَىٰ آثَارِ رَحْمَتِ اللَّهِ كَيْفَ يُحْيِي الْأَرْضَ بَعْدَ مَوْتِهَا ۚ إِنَّ ذَٰلِكَ لَمُحْيِي الْمَوْتَىٰ ۖ وَهُوَ عَلَىٰ كُلِّ شَيْءٍ قَدِيرٌ
ਇਸ ਲਈ ਅੱਲਾਹ ਦੀ ਕਿਰਪਾ ਦੇ ਇਸ਼ਾਰਿਆਂ ਨੂੰ ਦੇਖੋ ਕਿ ਉਹ ਕਿਸ ਤਰਾਂ ਧਰਤੀ ਨੂੰ ਸ੍ਰਿਤਕ ਕਰ ਦੇਣ ਤੋ ਬਾਅਦ, ਜੀਵਿਤ ਕਰ ਦਿੰਦਾ ਹੈ। ਬੇਸ਼ੱਕ ਉਹ ਮ੍ਰਿਤਕਾਂ ਨੂੰ ਜੀਵਿਤ ਕਰਨ ਵਾਲਾ ਹੈ। ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
وَلَئِنْ أَرْسَلْنَا رِيحًا فَرَأَوْهُ مُصْفَرًّا لَظَلُّوا مِنْ بَعْدِهِ يَكْفُرُونَ
ਅਤੇ ਜੇਕਰ ਅਸੀਂ ਇੱਕ ਹਵਾ ਭੇਜ ਦੇਈਏ, ਫਿਰ ਉਹ ਖੇਤੀ ਨੂੰ ਪੀਲਾ ਹੋਇਆ ਦੇਖਣ ਤਾਂ ਉਹ ਉਸ ਤੋਂ ਬਾਅਦ ਇਨਕਾਰ ਕਰਨ ਲੱਗ ਜਾਣ।

Choose other languages: