Quran Apps in many lanuages:

Surah Ar-Rum Ayahs #38 Translated in Punjabi

لِيَكْفُرُوا بِمَا آتَيْنَاهُمْ ۚ فَتَمَتَّعُوا فَسَوْفَ تَعْلَمُونَ
ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਬਖ਼ਸ਼ਿਆ ਹੈ ਜੇ ਉਹ ਉਸ ਤੋਂ ਇਨਕਾਰੀ ਹੋ ਜਾਣ। ਤਾਂ ਕੁਝ ਦਿਨ ਲਾਭ ਲੈ ਲਵੋ ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ।
أَمْ أَنْزَلْنَا عَلَيْهِمْ سُلْطَانًا فَهُوَ يَتَكَلَّمُ بِمَا كَانُوا بِهِ يُشْرِكُونَ
ਕੀ ਅਸੀਂ ਉਨ੍ਹਾਂ ਉੱਪਰ ਕੋਈ ਪ੍ਰਮਾਣ ਉਤਾਰਿਆ ਹੈ ਕਿ ਉਹ ਉਨ੍ਹਾਂ ਨੂੰ ਅੱਲਾਹ ਦੇ ਬਰਾਬਰ ਸ਼ਰੀਕ ਮੰਨਣ ਵਾਸਤੇ ਕਹਿ ਰਿਹਾ ਹੈ।
وَإِذَا أَذَقْنَا النَّاسَ رَحْمَةً فَرِحُوا بِهَا ۖ وَإِنْ تُصِبْهُمْ سَيِّئَةٌ بِمَا قَدَّمَتْ أَيْدِيهِمْ إِذَا هُمْ يَقْنَطُونَ
ਅਤੇ ਜਦੋਂ ਅਸੀਂ ਲੋਕਾਂ ਤੇ ਕਿਰਪਾ ਕਰਦੇ ਹਾਂ ਤਾਂ ਉਹ ਉਸ ਨਾਲ ਪ੍ਰਸੰਨ ਹੋ ਜਾਂਦੇ ਹਨ। ਅਤੇ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਕਾਰਨ ਦੁੱਖ ਪਹੁੰਚਦਾ ਹੈ, ਤਾਂ ਉਹ ਇੱਕ ਦਮ ਨਿਰਾਸ਼ ਹੋ ਜਾਂਦੇ ਹਨ।
أَوَلَمْ يَرَوْا أَنَّ اللَّهَ يَبْسُطُ الرِّزْقَ لِمَنْ يَشَاءُ وَيَقْدِرُ ۚ إِنَّ فِي ذَٰلِكَ لَآيَاتٍ لِقَوْمٍ يُؤْمِنُونَ
ਕੀ ਉਹ ਦੇਖਦੇ ਨਹੀਂ ਕਿ ਅੱਲਾਹ ਜਿਸ ਨੂੰ ਚਾਹੇ, ਜ਼ਿਆਦਾ ਰਿਜ਼ਕ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਘੱਟ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਭਰੋਸੇ ਰੱਖਦੇ ਹਨ।
فَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ ۚ ذَٰلِكَ خَيْرٌ لِلَّذِينَ يُرِيدُونَ وَجْهَ اللَّهِ ۖ وَأُولَٰئِكَ هُمُ الْمُفْلِحُونَ
ਇਸ ਲਈ ਰਿਸ਼ਤੇਦਾਰਾਂ, ਨਿਰਧਨਾਂ ਅਤੇ ਮੁਸਾਫਿਰਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਓ। ਇਹ ਯੋਗ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਅੱਲਾਹ ਦੀ ਪ੍ਰਸੰਨਤਾ ਚਾਹੁੰਦੇ ਹਨ। ਅਤੇ ਇਹ ਲੋਕ ਹੀ ਸਫ਼ਲਤਾ ਪਾਉਣ ਵਾਲੇ ਹਨ।

Choose other languages: