Quran Apps in many lanuages:

Surah Ar-Rad Ayahs #4 Translated in Punjabi

المر ۚ تِلْكَ آيَاتُ الْكِتَابِ ۗ وَالَّذِي أُنْزِلَ إِلَيْكَ مِنْ رَبِّكَ الْحَقُّ وَلَٰكِنَّ أَكْثَرَ النَّاسِ لَا يُؤْمِنُونَ
ਅਲਿਫ.ਲਾਮ.ਮੀਮ.ਰਾਅ., ਇਹ ਅੱਲਾਹ ਕਿਤਾਬ ਦੀਆਂ ਆਇਤਾਂ ਹਨ ਅਤੇ ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਵੱਲੋਂ ਉਤਰਿਆ ਹੈ ਉਹ ਸੱਚ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਮੰਨਦੇ।
اللَّهُ الَّذِي رَفَعَ السَّمَاوَاتِ بِغَيْرِ عَمَدٍ تَرَوْنَهَا ۖ ثُمَّ اسْتَوَىٰ عَلَى الْعَرْشِ ۖ وَسَخَّرَ الشَّمْسَ وَالْقَمَرَ ۖ كُلٌّ يَجْرِي لِأَجَلٍ مُسَمًّى ۚ يُدَبِّرُ الْأَمْرَ يُفَصِّلُ الْآيَاتِ لَعَلَّكُمْ بِلِقَاءِ رَبِّكُمْ تُوقِنُونَ
ਅੱਲਾਹ ਹੀ ਹੈ ਜਿਸ ਨੇ ਬਿਨਾ ਅਜਿਹੇ ਥੰਮਾ ਦੇ ਜਿਹੜੇ ਤੁਹਾਨੂੰ ਦਿਖਾਈ ਦਿੰਦੇ ਹਨ ਅਤੇ ਅਕਾਸ਼ ਨੂੰ ਉੱਚਾ ਕੀਤਾ। ਫਿਰ ਉਹ ਆਪਣੇ ਆਸਣ ਉੱਪਰ ਬਿਰਾਜਮਾਨ ਹੋਇਆ। ਉਸ ਨੇ ਸੂਰਜ ਅਤੇ ਚੰਨ ਨੂੰ ਇੱਕ ਨਿਯਮ ਦੇ ਵਿਚ ਬੰਨ੍ਹਿਆ। (ਇਸ ਨਹੀਂ) ਹਰੇਕ ਆਪਣੇ ਆਪਣੇ ਨਿਯਤ ਸਮੇ ਅਨੁਸਾਰ ਚਲਦੇ ਹਨ। ਅੱਲਾਹ ਹੀ ਹਰੇਕ ਕਾਰਜ ਦੀ ਵਿਵਸਥਾ ਕਰਦਾ ਹੈ। ਉਹ ਨਿਸ਼ਾਨੀਆਂ ਨੂੰ ਸਪੱਸ਼ਟ ਰੂਪ ਨਾਲ ਵਰਣਨ ਕਰਦਾ ਹੈ, ਤਾਂ ਕਿ ਤੁਸੀ ਆਪਣੇ ਰੱਬ ਦੀ ਮਿਲਣੀ ਦਾ ਵਿਸ਼ਵਾਸ਼ ਕਰੋ।
وَهُوَ الَّذِي مَدَّ الْأَرْضَ وَجَعَلَ فِيهَا رَوَاسِيَ وَأَنْهَارًا ۖ وَمِنْ كُلِّ الثَّمَرَاتِ جَعَلَ فِيهَا زَوْجَيْنِ اثْنَيْنِ ۖ يُغْشِي اللَّيْلَ النَّهَارَ ۚ إِنَّ فِي ذَٰلِكَ لَآيَاتٍ لِقَوْمٍ يَتَفَكَّرُونَ
ਅਤੇ ਉਹ ਹੀ ਹੈ ਜਿਸ ਨੇ ਧਰਤੀ ਨੂੰ ਫੈਲਾਇਆ। ਇਸ ਵਿਚ ਪਹਾੜ ਤੇ ਦਰਿਆ ਸਥਾਪਿਤ ਕੀਤੇ, ਅਤੇ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਜੋੜੇ ਇਸ ਵਿਚ ਪੈਦਾ ਕੀਤੇ। ਉਹ ਰਾਤ ਨੂੰ ਦਿਨ ਉੱਪਰ ਵਿਛਾ ਦਿੰਦਾ ਹੈ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਨ।
وَفِي الْأَرْضِ قِطَعٌ مُتَجَاوِرَاتٌ وَجَنَّاتٌ مِنْ أَعْنَابٍ وَزَرْعٌ وَنَخِيلٌ صِنْوَانٌ وَغَيْرُ صِنْوَانٍ يُسْقَىٰ بِمَاءٍ وَاحِدٍ وَنُفَضِّلُ بَعْضَهَا عَلَىٰ بَعْضٍ فِي الْأُكُلِ ۚ إِنَّ فِي ذَٰلِكَ لَآيَاتٍ لِقَوْمٍ يَعْقِلُونَ
ਅਤੇ ਧਰਤੀ ਉੱਪਰ ਨੌੜੇ-ਨੇੜੇ ਵਖਰੇ-ਵਖਰੇ ਕੂ-ਭਾਗ ਹਨ। ਅੰਗੂਰਾਂ ਦੇ ਬਾਗ਼ ਤੇ ਖੇਤ ਹਨ, ਖਜੂਰਾਂ ਹਨ। ਇਨ੍ਹਾਂ ਵਿਚੋਂ ਕੁਝ ਇਕੱਲੇ ਹਨ ਅਤੇ ਕੁਝ ਦੂਹਰੇ। ਸਾਰੇ ਇੱਕੋ ਹੀ ਪਾਣੀ ਨਾਲ ਸਿੰਜੇ ਜਾਂਦੇ ਹਨ। ਅਸੀਂ ਇੱਕ ਨੂੰ ਦੂਜੇ ਉੱਪਰ ਉਪਜ ਵਿਚ ਉੱਤਮਤਾ ਬਖ਼ਸ਼ਦੇ ਹਾਂ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਚਿੰਤਨ ਕਰਨ।

Choose other languages: