Quran Apps in many lanuages:

Surah An-Nur Ayahs #64 Translated in Punjabi

لَيْسَ عَلَى الْأَعْمَىٰ حَرَجٌ وَلَا عَلَى الْأَعْرَجِ حَرَجٌ وَلَا عَلَى الْمَرِيضِ حَرَجٌ وَلَا عَلَىٰ أَنْفُسِكُمْ أَنْ تَأْكُلُوا مِنْ بُيُوتِكُمْ أَوْ بُيُوتِ آبَائِكُمْ أَوْ بُيُوتِ أُمَّهَاتِكُمْ أَوْ بُيُوتِ إِخْوَانِكُمْ أَوْ بُيُوتِ أَخَوَاتِكُمْ أَوْ بُيُوتِ أَعْمَامِكُمْ أَوْ بُيُوتِ عَمَّاتِكُمْ أَوْ بُيُوتِ أَخْوَالِكُمْ أَوْ بُيُوتِ خَالَاتِكُمْ أَوْ مَا مَلَكْتُمْ مَفَاتِحَهُ أَوْ صَدِيقِكُمْ ۚ لَيْسَ عَلَيْكُمْ جُنَاحٌ أَنْ تَأْكُلُوا جَمِيعًا أَوْ أَشْتَاتًا ۚ فَإِذَا دَخَلْتُمْ بُيُوتًا فَسَلِّمُوا عَلَىٰ أَنْفُسِكُمْ تَحِيَّةً مِنْ عِنْدِ اللَّهِ مُبَارَكَةً طَيِّبَةً ۚ كَذَٰلِكَ يُبَيِّنُ اللَّهُ لَكُمُ الْآيَاتِ لَعَلَّكُمْ تَعْقِلُونَ
ਅੰਨ੍ਹਿਆ, ਲੰਗੜਿਆਂ, ਅਤੇ ਰੋਗੀਆਂ ਤੇ ਕੋਈ ਰੋਕ ਨਹੀਂ ਅਤੇ ਨਾ ਤੁਹਾਡੇ ਲੋਕਾਂ ਉੱਪਰ ਕੋਈ ਰੋਕ ਹੈ, ਕਿ ਤੁਸੀਂ ਆਪਣੇ ਘਰਾਂ ਤੋਂ ਖਾਉ ਜਾਂ ਆਪਣੇ ਪਿਉਂ-ਦਾਦਿਆਂ ਦੇ ਘਰਾਂ ਵਿਚੋਂ ਖਾਉ, ਜਾਂ ਆਪਣੀਆਂ ਮਾਵਾਂ ਅਤੇ ਭੈਣਾਂ-ਭਰਾਵਾਂ ਦੇ ਘਰਾਂ ਵਿਚੋਂ ਖਾਉ, ਜਾਂ ਆਪਣੇ ਚਾਚਿਆਂ ਤੇ ਭੂਆ ਦੇ ਘਰਾਂ ਵਿਚੋਂ ਖਾਉ, ਆਪਣੇ ਮਾਮਿਆਂ ਤੇ ਮਾਸੀਆਂ ਦੇ ਘਰਾਂ ਵਿਚੋਂ ਖਾਉ, ਜਾਂ ਜਿਸ ਘਰ ਦੀਆਂ ਚਾਬੀਆਂ ਦੇ ਤੁਸੀਂ ਮਾਲਕ ਹੋ ਜਾਂ ਆਪਣੇ ਮਿੱਤਰਾਂ ਦੇ ਘਰਾਂ ਵਿਚੋਂ ਖਾਉ, ਤੁਹਾਡੇ ਉੱਪਰ ਕੋਈ ਪਾਪ ਨਹੀਂ’। ਤੁਸੀਂ ਇਕੱਠੇ ਖਾਉ ਜਾਂ ਅਲੱਗ ਅਲੱਗ। ਫਿਰ ਜਦੋਂ ਤੁਸੀਂ ਘਰਾਂ ਵਿਚ ਪਾਵਨ ਦੁਆ ਹੈ। ਇਸ ਤਰਾਂ ਅੱਲਾਹ ਤੁਹਾਡੇ ਲਈ ਆਇਤਾਂ ਨੂੰ ਸਪੱਸ਼ਟ ਕਰਦਾ ਹੈ ਤਾਂ ਕਿ ਤੁਸੀਂ ਸਮਝੋ।
إِنَّمَا الْمُؤْمِنُونَ الَّذِينَ آمَنُوا بِاللَّهِ وَرَسُولِهِ وَإِذَا كَانُوا مَعَهُ عَلَىٰ أَمْرٍ جَامِعٍ لَمْ يَذْهَبُوا حَتَّىٰ يَسْتَأْذِنُوهُ ۚ إِنَّ الَّذِينَ يَسْتَأْذِنُونَكَ أُولَٰئِكَ الَّذِينَ يُؤْمِنُونَ بِاللَّهِ وَرَسُولِهِ ۚ فَإِذَا اسْتَأْذَنُوكَ لِبَعْضِ شَأْنِهِمْ فَأْذَنْ لِمَنْ شِئْتَ مِنْهُمْ وَاسْتَغْفِرْ لَهُمُ اللَّهَ ۚ إِنَّ اللَّهَ غَفُورٌ رَحِيمٌ
ਈਮਾਨ ਵਾਲੇ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਤੇ ਵਿਸ਼ਵਾਸ਼ ਪ੍ਰਗਟ ਕਰਨ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਦੇ ਮੌਕੇ ਤੇ ਰਸੂਲ ਦੇ ਨਾਲ ਹੋਣ ’ਤਾਂ ਜਦੋਂ ਤੱਕ ਤੁਹਾਡੇ ਤੋਂ ਆਗਿਆ ਨਾ ਲੈ ਲੈਣ, ਉਥੋਂ ਨਾ ਜਾਣ। ਜਿਹੜੇ ਲੋਕ ਤੁਹਾਡੇ ਤੋਂ ਆਗਿਆ ਲੈਂਦੇ ਹਨ, ਉਹ ਹੀ ਅੱਲਾਹ ਅਤੇ ਉਸ ਦੇ ਰਸੂਲ ਤੇ ਭਰੋਸਾ ਰਖਦੇ ਹਨ। ਇਸ ਲਈ ਜਦੋਂ ਉਹ ਆਪਣੇ ਕਿਸੇ ਕਾਰਜ ਦੇ ਲਈ ਤੁਹਾਡੇ ਤੋਂ ਆਗਿਆ ਮੰਗਣ ਤਾਂ ਉਨ੍ਹਾਂ ਵਿਚੋਂ’ ਜਿਸ ਨੂੰ ਚਾਹੋ, ਇਸ ਦੀ ਆਗਿਆ ਦੇ ਦੇਵੋ। ਅਤੇ ਉਨ੍ਹਾਂ ਲਈ ਅੱਲਾਹ ਤੋਂ ਮੁਆਫ਼ੀ ਮੰਗੋ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
لَا تَجْعَلُوا دُعَاءَ الرَّسُولِ بَيْنَكُمْ كَدُعَاءِ بَعْضِكُمْ بَعْضًا ۚ قَدْ يَعْلَمُ اللَّهُ الَّذِينَ يَتَسَلَّلُونَ مِنْكُمْ لِوَاذًا ۚ فَلْيَحْذَرِ الَّذِينَ يُخَالِفُونَ عَنْ أَمْرِهِ أَنْ تُصِيبَهُمْ فِتْنَةٌ أَوْ يُصِيبَهُمْ عَذَابٌ أَلِيمٌ
ਤੁਸੀਂ ਲੋਕ ਰਸੂਲ ਦੇ ਸੱਦਣ (ਬੁਲਾਉਣ) ਨੂੰ ਇਸ ਤਰਾਂ ਸੱਦਣਾ (ਬੁਲਾਵਾ) ਨਾ ਸਮਝੋ ਜਿਸ ਤਰਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਸੱਦਦੇ ਹੋ। ਅੱਲਾਹ ਤੁਹਾਡੇ ਵਿਚੋਂ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ, ਜਿਹੜੇ ਇਕ ਦੂਜੇ ਦੀ ਆੜ ਲੈਂਦੇ ਹੋਏ ਜ਼ੁੱਪ ਕਰਕੇ ਚਲੇ ਜਾਂਦੇ ਹਨ। ਇਸ ਲਈ ਜਿਹੜੇ ਲੋਕ ਉਸ ਦੇ ਹੁਕਮ ਦਾ ਉਲੰਘਣ ਕਰਦੇ ਹਨ, ਉਨ੍ਹਾਂ ਨੂੰ ਡਰਨਾ ਚਾਹੀਦਾ ਹੈ, ਕਿ ਉਨ੍ਹਾਂ ਉੱਤੇ ਕੋਈ ਇਮਤਿਹਾਨ ਨਾ ਆ ਜਾਵੇ। ਜਾਂ ਉਨ੍ਹਾਂ ਨੂੰ ਇਕ ਦਰਦਨਾਕ ਸਜ਼ਾ ਜਕੜ ਲਵੇ।
أَلَا إِنَّ لِلَّهِ مَا فِي السَّمَاوَاتِ وَالْأَرْضِ ۖ قَدْ يَعْلَمُ مَا أَنْتُمْ عَلَيْهِ وَيَوْمَ يُرْجَعُونَ إِلَيْهِ فَيُنَبِّئُهُمْ بِمَا عَمِلُوا ۗ وَاللَّهُ بِكُلِّ شَيْءٍ عَلِيمٌ
ਯਾਦ ਰੱਖੋ, ਕਿ ਜਿਹੜਾ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ। ਸਭ ਅੱਲਾਹ ਦਾ ਹੈ। ਅੱਲਾਹ ਉਸ ਹਾਲਤ ਨੂੰ ਜਾਣਦਾ ਹੈ ਜਿਸ ਵਿਚ ਤੁਸੀ ਹੋ। ਅਤੇ ਜਿਸ ਦਿਨ ਉਹ ਉਸ ਵੱਲ ਲਿਆਂਦੇ ਜਾਣਗੇ “ਤਾਂ ਜਿਹੜਾ ਕੁਝ ਉਨ੍ਹਾਂ ਨੇ ਕੀਤਾ ਸੀ, ਉਹ ਉਸ ਤੋਂ’ ਉਨ੍ਹਾਂ ਨੂੰ ਖ਼ਬ਼ਰਦਾਰ ਕਰ ਦੇਵੇਗਾ ਅਤੇ ਅੱਲਾਹ ਹਰ ਇਕ ਚੀਜ਼ ਦਾ ਜਾਣਨ ਵਾਲਾ ਹੈ।

Choose other languages: