Quran Apps in many lanuages:

Surah An-Nur Ayahs #28 Translated in Punjabi

يَوْمَ تَشْهَدُ عَلَيْهِمْ أَلْسِنَتُهُمْ وَأَيْدِيهِمْ وَأَرْجُلُهُمْ بِمَا كَانُوا يَعْمَلُونَ
ਉਸ ਦਿਨ ਜਦੋਂ ਉਨ੍ਹਾਂ ਦੇ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦੇਣਗੇ। ਅਤੇ ਉਨ੍ਹਾਂ ਦੇ ਹੱਥ ਪੈਰ ਵੀ ਉਨ੍ਹਾਂ ਦੇ ਕਰਮਾਂ ਦੀ (ਗਵਾਹੀ) ਦੇਣਗੇ ਜਿਹੜੇ ਇਹ ਕਰਦੇ ਸੀ।
يَوْمَئِذٍ يُوَفِّيهِمُ اللَّهُ دِينَهُمُ الْحَقَّ وَيَعْلَمُونَ أَنَّ اللَّهَ هُوَ الْحَقُّ الْمُبِينُ
ਉਸ ਦਿਨ ਅੱਲਾਹ ਇਨ੍ਹਾਂ ਨੂੰ ਪੂਰਾ ਪੂਰਾ ਫ਼ਲ ਜ਼ਰੂਰ ਦੇਵਗਾ। ਉਹ ਜਾਣ ਲੈਣਗੇ ਕਿ ਅੱਲਾਹ ਹੀ ਸੱਚ ਹੈ ਅਤੇ ਸੱਚ ਨੂੰ ਪ੍ਰਗਟ ਕਰਨ ਵਾਲਾ ਹੈ।
الْخَبِيثَاتُ لِلْخَبِيثِينَ وَالْخَبِيثُونَ لِلْخَبِيثَاتِ ۖ وَالطَّيِّبَاتُ لِلطَّيِّبِينَ وَالطَّيِّبُونَ لِلطَّيِّبَاتِ ۚ أُولَٰئِكَ مُبَرَّءُونَ مِمَّا يَقُولُونَ ۖ لَهُمْ مَغْفِرَةٌ وَرِزْقٌ كَرِيمٌ
ਖਬੀਸ (ਵਿਭਚਾਰੀ) ਔਰਤਾਂ ਖਬੀਸ (ਵਿਭਚਾਰੀ) ਮਰਦਾਂ ਲਈ ਹਨ ਅਤੇ ਖਬੀਸ ਮਰਦ ਖਬੀਸ ਔਰਤਾਂ ਲਈ ਹਨ। ਪਵਿੱਤਰ ਆਚਾਰ ਵਾਲੀਆਂ ਔਰਤਾਂ ਪਵਿੱਤਰ ਆਚਾਰ ਵਾਲੇ ਆਦਮੀਆਂ ਲਈ ਹਨ ਅਤੇ ਪਵਿੱਤਰ ਆਚਾਰ ਵਾਲੇ ਆਦਮੀ ਪਵਿੱਤਰ ਆਚਾਰ ਵਾਲੀਆਂ ਔਰਤਾਂ ਲਈ ਹਨ। ਉਹ ਲੋਕ ਉਨ੍ਹਾਂ ਗੱਲਾਂ ਤੋਂ ਮੁਕਤ ਹਨ ਜਿਹੜੇ ਇਹ ਕਹਿੰਦੇ ਹਨ। ਉਨ੍ਹਾਂ ਲਈ ਇੱਜ਼ਤ ਵਾਲਾ ਰਿਜ਼ਕ ਅਤੇ ਮੁਆਫ਼ੀ ਹੈ।
يَا أَيُّهَا الَّذِينَ آمَنُوا لَا تَدْخُلُوا بُيُوتًا غَيْرَ بُيُوتِكُمْ حَتَّىٰ تَسْتَأْنِسُوا وَتُسَلِّمُوا عَلَىٰ أَهْلِهَا ۚ ذَٰلِكُمْ خَيْرٌ لَكُمْ لَعَلَّكُمْ تَذَكَّرُونَ
ਹੇ ਈਮਾਨ ਵਾਲਿਓ! ਤੁਸੀਂ ਆਪਣੇ ਘਰਾਂ ਤੋਂ ਬਿਨਾ ਹੋਰ ਘਰਾਂ ਵਿਚ ਪ੍ਰਵੇਸ਼ ਨਾ ਕਰੋ। ਜਦੋਂ ਤੱਕ ਆਗਿਆ ਪ੍ਰਾਪਤ ਨਾ ਕਰ ਲਵੋ ਅਤੇ ਘਰ ਵਾਲਿਆਂ ਨੂੰ ਸਲਾਮ ਨਾ ਕਰ ਲਵੋ। ਇਹ ਤੁਹਾਡੇ ਲਈ ਬਿਹਤਰ ਹੈ ਤਾਂ ਕਿ ਤੁਸੀਂ ਯਾਦ ਰੱਖੋਂ।
فَإِنْ لَمْ تَجِدُوا فِيهَا أَحَدًا فَلَا تَدْخُلُوهَا حَتَّىٰ يُؤْذَنَ لَكُمْ ۖ وَإِنْ قِيلَ لَكُمُ ارْجِعُوا فَارْجِعُوا ۖ هُوَ أَزْكَىٰ لَكُمْ ۚ وَاللَّهُ بِمَا تَعْمَلُونَ عَلِيمٌ
ਫਿਰ ਜਦੋਂ ਉੱਤੇ ਤੁਸੀਂ ਕਿਸੇ ਨੂੰ ਨਾ ਦੇਖੋਂ ਤਾਂ ਉਸ ਵਿਚ ਦਾਖ਼ਿਲ ਨਾ ਹੋਵੋ। ਜਦੋਂ ਤੱਕ ਤੁਹਾਨੂੰ ਆਗਿਆ ਨਾ ਦਿੱਤੀ ਜਾਵੇ। ਅਤੇ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਵਾਪਿਸ ਮੁੜ ਜਾਵੋ ਤਾਂ ਤੁਸੀਂ ਵਾਪਿਸ ਮੁੜ ਜਾਵੋ। ਇਹ ਤੁਹਾਡੇ ਲਈ ਬਿਹਤਰ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ।

Choose other languages: