Quran Apps in many lanuages:

Surah An-Nur Ayahs #31 Translated in Punjabi

يَا أَيُّهَا الَّذِينَ آمَنُوا لَا تَدْخُلُوا بُيُوتًا غَيْرَ بُيُوتِكُمْ حَتَّىٰ تَسْتَأْنِسُوا وَتُسَلِّمُوا عَلَىٰ أَهْلِهَا ۚ ذَٰلِكُمْ خَيْرٌ لَكُمْ لَعَلَّكُمْ تَذَكَّرُونَ
ਹੇ ਈਮਾਨ ਵਾਲਿਓ! ਤੁਸੀਂ ਆਪਣੇ ਘਰਾਂ ਤੋਂ ਬਿਨਾ ਹੋਰ ਘਰਾਂ ਵਿਚ ਪ੍ਰਵੇਸ਼ ਨਾ ਕਰੋ। ਜਦੋਂ ਤੱਕ ਆਗਿਆ ਪ੍ਰਾਪਤ ਨਾ ਕਰ ਲਵੋ ਅਤੇ ਘਰ ਵਾਲਿਆਂ ਨੂੰ ਸਲਾਮ ਨਾ ਕਰ ਲਵੋ। ਇਹ ਤੁਹਾਡੇ ਲਈ ਬਿਹਤਰ ਹੈ ਤਾਂ ਕਿ ਤੁਸੀਂ ਯਾਦ ਰੱਖੋਂ।
فَإِنْ لَمْ تَجِدُوا فِيهَا أَحَدًا فَلَا تَدْخُلُوهَا حَتَّىٰ يُؤْذَنَ لَكُمْ ۖ وَإِنْ قِيلَ لَكُمُ ارْجِعُوا فَارْجِعُوا ۖ هُوَ أَزْكَىٰ لَكُمْ ۚ وَاللَّهُ بِمَا تَعْمَلُونَ عَلِيمٌ
ਫਿਰ ਜਦੋਂ ਉੱਤੇ ਤੁਸੀਂ ਕਿਸੇ ਨੂੰ ਨਾ ਦੇਖੋਂ ਤਾਂ ਉਸ ਵਿਚ ਦਾਖ਼ਿਲ ਨਾ ਹੋਵੋ। ਜਦੋਂ ਤੱਕ ਤੁਹਾਨੂੰ ਆਗਿਆ ਨਾ ਦਿੱਤੀ ਜਾਵੇ। ਅਤੇ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਵਾਪਿਸ ਮੁੜ ਜਾਵੋ ਤਾਂ ਤੁਸੀਂ ਵਾਪਿਸ ਮੁੜ ਜਾਵੋ। ਇਹ ਤੁਹਾਡੇ ਲਈ ਬਿਹਤਰ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ।
لَيْسَ عَلَيْكُمْ جُنَاحٌ أَنْ تَدْخُلُوا بُيُوتًا غَيْرَ مَسْكُونَةٍ فِيهَا مَتَاعٌ لَكُمْ ۚ وَاللَّهُ يَعْلَمُ مَا تُبْدُونَ وَمَا تَكْتُمُونَ
ਤੁਹਾਡੇ ਤੇ ਇਸ ਵਿਚ ਕੋਈ ਗੁਨਾਹ ਨਹੀਂ ਕਿ ਤੁਸੀਂ ਉਨ੍ਹਾਂ ਘਰਾਂ ਵਿਚ ਵਾਖ਼ਿਲ ਹੋਵੋ, ਜਿਨ੍ਹਾ ਵਿਚ ਕੋਈ ਨਾ ਰਹਿੰਦਾ ਹੋਵੇ। ਉਨ੍ਹਾਂ ਵਿਚ ਤੁਹਾਡੇ ਫਾਇਦੇ ਦੀ ਕੋਈ ਚੀਜ਼ ਹੋਵੇ। ਅੱਲਾਹ ਜਾਣਦਾ ਜੋ ਕੁਝ ਤੁਸੀਂ ਛੁਪਾਉਂਦੇ ਹੋ ਅਤੇ ਜੋ ਕੂਝ ਤੁਸੀਂ ਜ਼ਾਹਿਰ ਕਰਦੇ ਹੋ।
قُلْ لِلْمُؤْمِنِينَ يَغُضُّوا مِنْ أَبْصَارِهِمْ وَيَحْفَظُوا فُرُوجَهُمْ ۚ ذَٰلِكَ أَزْكَىٰ لَهُمْ ۗ إِنَّ اللَّهَ خَبِيرٌ بِمَا يَصْنَعُونَ
ਮੌਮਿਨਾਂ ਨੂੰ ਆਖੋ, ਕਿ ਉਹ ਆਪਣੀਆਂ ਨਜ਼ਰਾਂ ਨੀਵੀਂਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ। ਇਹ ਉਨ੍ਹਾਂ ਲਈ ਪਵਿੱਤਰ ਹੈ। ਬੇਸ਼ੱਕ ਅੱਲਾਹ ਉਹ ਜਾਣਦਾ ਹੈ, ਜਿਹੜਾ ਇਹ ਕਰਦੇ ਹਨ।
وَقُلْ لِلْمُؤْمِنَاتِ يَغْضُضْنَ مِنْ أَبْصَارِهِنَّ وَيَحْفَظْنَ فُرُوجَهُنَّ وَلَا يُبْدِينَ زِينَتَهُنَّ إِلَّا مَا ظَهَرَ مِنْهَا ۖ وَلْيَضْرِبْنَ بِخُمُرِهِنَّ عَلَىٰ جُيُوبِهِنَّ ۖ وَلَا يُبْدِينَ زِينَتَهُنَّ إِلَّا لِبُعُولَتِهِنَّ أَوْ آبَائِهِنَّ أَوْ آبَاءِ بُعُولَتِهِنَّ أَوْ أَبْنَائِهِنَّ أَوْ أَبْنَاءِ بُعُولَتِهِنَّ أَوْ إِخْوَانِهِنَّ أَوْ بَنِي إِخْوَانِهِنَّ أَوْ بَنِي أَخَوَاتِهِنَّ أَوْ نِسَائِهِنَّ أَوْ مَا مَلَكَتْ أَيْمَانُهُنَّ أَوِ التَّابِعِينَ غَيْرِ أُولِي الْإِرْبَةِ مِنَ الرِّجَالِ أَوِ الطِّفْلِ الَّذِينَ لَمْ يَظْهَرُوا عَلَىٰ عَوْرَاتِ النِّسَاءِ ۖ وَلَا يَضْرِبْنَ بِأَرْجُلِهِنَّ لِيُعْلَمَ مَا يُخْفِينَ مِنْ زِينَتِهِنَّ ۚ وَتُوبُوا إِلَى اللَّهِ جَمِيعًا أَيُّهَ الْمُؤْمِنُونَ لَعَلَّكُمْ تُفْلِحُونَ
ਅਤੇ ਮੌਮਿਨ ਔਰਤਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਅਤੇ ਆਪਣੀ ਖੂਬਸੂਰਤੀ ਨੂੰ ਪ੍ਰਗਟ ਨਾ ਕਰਨ। ਬਿਨਾ ਉਸ ਤੋਂ ਜਿਹੜਾ (ਅਚਾਨਕ) ਜ਼ਾਹਿਰ ਹੋ ਜਾਵੇ। ਅਤੇ ਆਪਣੀਆਂ ਚੁੰਨੀਆਂ ਨਾਲ ਆਪਣੀਆਂ ਛਾਤੀਆਂ ਢੱਕ ਕੇ ਰੱਖਣ ਅਤੇ ਆਪਣੀ ਖੂਬਸੂਰਤੀ ਨੂੰ ਪ੍ਰਗਟ ਨਾ ਕਰਨ। ਪਰ (ਬਿਨਾ) ਆਪਣੇ ਪਤੀ, ਆਪਣੇ ਪਿਤਾ, ਆਪਣੇ ਸਹੁਰਾ, ਆਪਣੇ ਪੁੱਤਰਾਂ, ਪਤੀ ਦੇ ਪੁੱਤਰਾਂ “ਤੇ ਭਰਾਵਾਂ ਅਤੇ ਭਤੀਜਿਆਂ’ਤੇ ਭਾਣਜਿਆਂ “ਤੇ ਆਪਣੇ ਜਿਹੀਆਂ ਔਰਤਾਂ “ਤੇ ਆਪਣੀਆਂ ਦਾਸੀਆਂ ਤੇ ਆਪਣੇ ਅਧੀਨ ਉਹ ਆਦਮੀ ਜਿਹੜੇ ਔਰਤ ਦੀ ਇੱਛਾ ਨਹੀਂ ਰਖਦੇ “ਤੇ ਅਜਿਹੇ ਬੱਚੇ ਜਿਹੜੇ ਔਰਤਾਂ ਦੀਆਂ ਪਰਦੇ ਦੀਆਂ ਗੱਲਾਂ ਅਜੇ ਨਹੀਂ ਜਾਣਦੇ। ਇਹ ਆਪਣੇ ਪੈਰ ਜ਼ਮੀਨ ਤੇ ਜੋਰ ਨਾਲ ਨਾ ਮਾਰਨ ਕਿ ਉਸ ਦੀ ਆਵਾਜ਼ ਨਾਲ ਉਨ੍ਹਾਂ ਦੀ ਛਿਪੀ ਹੋਈ ਸੁੰਦਰਤਾ ਪ੍ਰਗਟ ਹੋ ਜਾਵੇ। ਹੇ ਈਮਾਨ ਵਾਲਿਓ! ਤੁਸੀਂ ਸਾਰੇ ਮਿਲਕੇ ਅੱਲਾਹ ਵੱਲ ਮੁੜੋ ਤੌਬਾ ਕਰੋ, ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ।

Choose other languages: