Quran Apps in many lanuages:

Surah An-Nisa Ayahs #49 Translated in Punjabi

وَاللَّهُ أَعْلَمُ بِأَعْدَائِكُمْ ۚ وَكَفَىٰ بِاللَّهِ وَلِيًّا وَكَفَىٰ بِاللَّهِ نَصِيرًا
ਅੱਲਾਹ ਤੁਹਾਡੇ ਦੁਸ਼ਮਣਾ ਨੂੰ ਭਲੀ ਭਾਂਤ ਜਾਣਦਾ ਹੈ। ਅੱਲਾਹ ਕਾਫੀ ਹੈ ਸਹਾਇਤਾ ਲਈ ਅਤੇ ਅੱਲਾਹ ਕਾਫੀ ਹੈ ਪੱਖ ਲਈ।
مِنَ الَّذِينَ هَادُوا يُحَرِّفُونَ الْكَلِمَ عَنْ مَوَاضِعِهِ وَيَقُولُونَ سَمِعْنَا وَعَصَيْنَا وَاسْمَعْ غَيْرَ مُسْمَعٍ وَرَاعِنَا لَيًّا بِأَلْسِنَتِهِمْ وَطَعْنًا فِي الدِّينِ ۚ وَلَوْ أَنَّهُمْ قَالُوا سَمِعْنَا وَأَطَعْنَا وَاسْمَعْ وَانْظُرْنَا لَكَانَ خَيْرًا لَهُمْ وَأَقْوَمَ وَلَٰكِنْ لَعَنَهُمُ اللَّهُ بِكُفْرِهِمْ فَلَا يُؤْمِنُونَ إِلَّا قَلِيلًا
ਯਹੂਦੀਆਂ ਵਿਚੋਂ ਇੱਕ ਦਲ ਗੱਲ ਨੂੰ ਉਸ ਸਥਾਨ ਤੋਂ ਹਟਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਸੁਣਿਆ ਅਤੇ ਨਾ ਮੰਨਿਆਂ ਅਤੇ ਕਹਿੰਦੇ ਹਨ ਕਿ ਸੁਣੋ, ਤੁਹਾਨੂੰ ਸੁਣਾਇਆ ਨਾ ਜਾਵੇ। ਉਹ ਜ਼ੁਬਾਨ ਨੂੰ ਮੋੜ ਕੇ ਆਖਦੇ ਹਨ “ਰਾਇਨਾ”। ਇਹ ਦੀਨ ਉੱਪਰ ਦੋਸ਼ ਲਾਉਣ ਲਈ ਹੈ। ਜੇਕਰ ਉਹ ਕਹਿੰਦੇ ਹਨ ਕਿ ਅਸੀਂ ਸੁਣਿਆ ਤੇ ਮੰਨਿਆ ਅਤੇ ਤੁਸੀਂ ਵੀ ਸੁਣੋ ਅਤੇ ਸਾਡੇ ਉੱਪਰ ਧਿਆਨ ਦੇਵੋ ਤਾਂ ਇਹ ਉਨ੍ਹਾਂ ਲਈ ਜ਼ਿਆਦਾ ਵਧੀਆ ਅਤੇ ਜ਼ਰੂਰੀ ਹੈ। ਪਰ ਅੱਲਾਹ ਨੇ ਉਨ੍ਹਾਂ ਦੀ ਅਵੱਗਿਆ ਲਈ ਉਨ੍ਹਾਂ ਨੂੰ ਲਾਹਣਤ ਪਾਈ। ਇਸ ਲਈ ਉਹ ਈਮਾਨ ਨਹੀਂ ਲਿਆਉਣਗੇ ਜਾਂ ਬਹੁਤ ਘੱਟ ਲਿਆਉਣਗੇ।
يَا أَيُّهَا الَّذِينَ أُوتُوا الْكِتَابَ آمِنُوا بِمَا نَزَّلْنَا مُصَدِّقًا لِمَا مَعَكُمْ مِنْ قَبْلِ أَنْ نَطْمِسَ وُجُوهًا فَنَرُدَّهَا عَلَىٰ أَدْبَارِهَا أَوْ نَلْعَنَهُمْ كَمَا لَعَنَّا أَصْحَابَ السَّبْتِ ۚ وَكَانَ أَمْرُ اللَّهِ مَفْعُولًا
ਹੇ ਉਹ ਲੋਕੋ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਕਿ ਇਸ ਉੱਪਰ ਈਮਾਨ ਲਿਆਉ ਜੋ ਅਸੀਂ ਉਤਾਰਿਆ ਹੈ, ਪੁਸ਼ਟੀ ਕਰਨ ਵਾਲੀ ਉਸ ਕਿਤਾਬ ਦੀ ਜੋ ਤੁਹਾਡੇ ਕੋਲ ਹੈ, ਇਸ ਤੋਂ ਪਹਿਲਾਂ ਕਿ ਅਸੀਂ ਚਿਹਰਿਆਂ ਨੂੰ ਮਿਟਾ ਦੇਈਏ ਫਿਰ ਉਨ੍ਹਾਂ ਨੂ ਪਿੱਠ ਦੀ ਤਰਫ ਉਲਟ ਦੇਈਏ ਜਾਂ ਉਨ੍ਹਾਂ ਉੱਪਰ ਫਟਕਾਰ ਲਾਈਏ। ਜਿਵੇਂ ਅਸੀਂ ਸਬਤ (ਸ਼ਨੀਵਾਰ) ਵਾਲਿਆਂ ਨੂੰ ਲਾਹਣਤ ਪਾਈ। ਅੱਲਾਹ ਦਾ ਆਦੇਸ਼ ਪੂਰਾ ਹੋ ਕੇ ਰਹਿੰਦਾ ਹੈ।
إِنَّ اللَّهَ لَا يَغْفِرُ أَنْ يُشْرَكَ بِهِ وَيَغْفِرُ مَا دُونَ ذَٰلِكَ لِمَنْ يَشَاءُ ۚ وَمَنْ يُشْرِكْ بِاللَّهِ فَقَدِ افْتَرَىٰ إِثْمًا عَظِيمًا
ਅੱਲਾਹ ਇਸ ਨੂੰ ਮੁਆਫ਼ ਨਹੀਂ ਕਰੇਗਾ ਕਿ ਉਸਦੇ ਨਾਲ ਸਾਂਝੀਦਾਰ ਕੀਤੇ ਜਾਣ ਪਰ ਇਸ ਤੋਂ ਥਿਨਾਂ ਜੋ ਕੁਝ ਹੈ ਉਸ ਨੂੰ ਜਿਸ ਦੇ ਲਈ ਚਾਹੇਗਾ ਮੁਆਫ਼ ਕਰ ਦੇਵੇਗਾ। ਜਿਸ ਨੇ ਅੱਲਾਹ ਦਾ ਸ਼ਰੀਕ ਠਹਿਰਾਇਆ ਉਸ ਨੇ ਵੱਡਾ ਤੂਫਾਨ (ਝੂਠ) ਬੰਨ੍ਹਿਆਂ।
أَلَمْ تَرَ إِلَى الَّذِينَ يُزَكُّونَ أَنْفُسَهُمْ ۚ بَلِ اللَّهُ يُزَكِّي مَنْ يَشَاءُ وَلَا يُظْلَمُونَ فَتِيلًا
ਕੀ ਤੁਸੀਂ ਦੇਖਿਆ ਉਨ੍ਹਾਂ ਨੂੰ ਜੋ ਆਪਣੇ ਆਪ ਨੂੰ ਪਵਿੱਤਰ ਕਹਿੰਦੇ ਹਨ। ਸਗੋਂ ਅੱਲਾਹ ਹੀ ਪਵਿੱਤਰ ਕਰਦਾ ਹੈ। ਜਿਸ ਨੂੰ ਉਹ ਚਾਹੁੰਦਾ ਹੈ, ਉਨ੍ਹਾਂ ਉੱਪਰ ਭੋਰਾ ਵੀ ਜ਼ੁਲਮ ਨਹੀਂ ਹੋਵੇਗਾ।

Choose other languages: