Quran Apps in many lanuages:

Surah An-Nisa Ayahs #43 Translated in Punjabi

وَمَاذَا عَلَيْهِمْ لَوْ آمَنُوا بِاللَّهِ وَالْيَوْمِ الْآخِرِ وَأَنْفَقُوا مِمَّا رَزَقَهُمُ اللَّهُ ۚ وَكَانَ اللَّهُ بِهِمْ عَلِيمًا
ਉਨਾਂ ਨੂੰ ਕੀ ਘਾਟਾ ਸੀ ਜੇਕਰ ਉਹ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਈਮਾਨ ਰੱਖਦੇ। ਅੱਲਾਹ ਨੇ ਜੋ ਕੁਝ ਉਨ੍ਹਾਂ ਨੂੰ ਦੇ ਰੱਖਿਆ ਹੈ, ਉਸ ਵਿਚੋਂ ਖਰਚ ਕਰਦੇ। ਅੱਲਾਹ ਉਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।
إِنَّ اللَّهَ لَا يَظْلِمُ مِثْقَالَ ذَرَّةٍ ۖ وَإِنْ تَكُ حَسَنَةً يُضَاعِفْهَا وَيُؤْتِ مِنْ لَدُنْهُ أَجْرًا عَظِيمًا
ਬੇਸ਼ੱਕ ਅੱਲਾਹ ਭੋਰਾ ਵੀ ਕਿਸੇ ਨਾਲ ਨਾ-ਇਨਸਾਫੀ ਨਹੀਂ ਕਰੇਗਾ ਜੇਕਰ ਨੇਕੀ ਹੋਵੇ “ਤਾਂ ਉਹ ਉਸ ਨੂੰ ਦੁੱਗਣਾ ਕਰ ਦਿੰਦਾ ਹੈ ਅਤੇ ਉਹ ਆਪਣੇ ਪਾਸੋਂ ਬਹੁਤ ਵੱਡਾ ਪੁੰਨ ਦਿੰਦਾ ਹੈ।
فَكَيْفَ إِذَا جِئْنَا مِنْ كُلِّ أُمَّةٍ بِشَهِيدٍ وَجِئْنَا بِكَ عَلَىٰ هَٰؤُلَاءِ شَهِيدًا
ਫਿਰ ਉਸ ਵੇਲੇ ਕੀ ਹਾਲ ਹੋਵੇਗਾ ਜਦੋਂ ਅਸੀਂ ਹਰੇਕ ਉਮਤ (ਵੰਸ) ਵਿਚੋਂ ਇੱਕ ਗਵਾਹ ਲਿਆਵਾਂਗੇ ਅਤੇ ਤੁਹਾਨੂੰ ਉਨ੍ਹਾਂ ਲੋਕਾਂ ਦੇ ਉੱਪਰ ਗਵਾਹ ਬਣਾ ਕੇ ਖੜ੍ਹਾ ਕਰਾਂਗੇ।
يَوْمَئِذٍ يَوَدُّ الَّذِينَ كَفَرُوا وَعَصَوُا الرَّسُولَ لَوْ تُسَوَّىٰ بِهِمُ الْأَرْضُ وَلَا يَكْتُمُونَ اللَّهَ حَدِيثًا
ਉਹ ਲੋਕ ਜਿਨ੍ਹਾਂ ਨੇ ਅਵੱਗਿਆ ਕੀਤੀ ਅਤੇ ਪੈੜੰਬਰ ਦਾ ਵਿਸ਼ਵਾਸ਼ ਨਾ ਕੀਤਾ। ਉਹ ਉਸ ਦਿਨ ਚਾਹੁਣਗੇ ਕਿ ਕਾਸ਼! (ਅਜਿਹਾ ਹੁੰਦਾ) ਕਿ ਧਰਤੀ ਪਾਟ ਜਾਏ ਅਤੇ ਉਨ੍ਹਾਂ ਉੱਪਰ ਬਰਾਬਰ ਕਰ ਦਿੱਤੀ ਜਾਵੇ। ਉਹ ਅੱਲਾਹ ਤੋਂ ਕੋਈ ਗੱਲ ਲੂਕੋ ਨਹੀਂ ਸਕਣਗੇ
يَا أَيُّهَا الَّذِينَ آمَنُوا لَا تَقْرَبُوا الصَّلَاةَ وَأَنْتُمْ سُكَارَىٰ حَتَّىٰ تَعْلَمُوا مَا تَقُولُونَ وَلَا جُنُبًا إِلَّا عَابِرِي سَبِيلٍ حَتَّىٰ تَغْتَسِلُوا ۚ وَإِنْ كُنْتُمْ مَرْضَىٰ أَوْ عَلَىٰ سَفَرٍ أَوْ جَاءَ أَحَدٌ مِنْكُمْ مِنَ الْغَائِطِ أَوْ لَامَسْتُمُ النِّسَاءَ فَلَمْ تَجِدُوا مَاءً فَتَيَمَّمُوا صَعِيدًا طَيِّبًا فَامْسَحُوا بِوُجُوهِكُمْ وَأَيْدِيكُمْ ۗ إِنَّ اللَّهَ كَانَ عَفُوًّا غَفُورًا
ਹੇ ਈਮਾਨ ਵਾਲਿਓ! ਜਿਸ ਵੇਲੇ ਤੂਸੀ’ ਨਸ਼ੇ ਵਿਚ ਹੋਵੋ ਤਾਂ ਨਮਾਜ਼ ਦੇ ਨੇੜੇ ਨਾ ਜਾਉ, ਇਥੋਂ ਤੱਕ ਕਿ ਸਮਝੋ ਜੋ ਤੁਸੀਂ ਕਹਿੰਦੇ ਹੋ, ਨਾ ਉਸ ਸਮੇਂ ਜਦੋਂ ਇਸ਼ਨਾਨ ਦੀ ਲੋੜ ਹੋਵੇ, ਪਰ ਰਾਹ ਚਲਦੇ ਹੋਏ, ਇਥੋਂ ਤੱਕ ਕਿ ਇਸ਼ਨਾਨ ਕਰ ਲਉ। ਜੇਕਰ ਤੁਹਾਨੂੰ ਕੋਈ ਬਿਮਾਰੀ ਹੋਵੇ ਜਾਂ ਤੁਸੀਂ ਸਫ਼ਰ ਵਿਚ ਹੋਵੋ ਜਾਂ ਤੁਹਾਡੇ ਵਿਚੋਂ ਕੋਈ ਗ਼ੁਸਲਖਾਨੇ ਦੇ ਸਥਾਨ ਵਿਚੋਂ ਆਵੇ ਜਾਂ ਤੁਸੀਂ ਔਰਤਾਂ ਵੇ ਕੋਲ ਗਏ ਹੋਵੋ ਫਿਰ ਤੁਹਾਨੂੰ ਪਾਣੀ ਨਾ ਮਿਲੇ ਫਿਰ ਤੁਸੀਂ ਸਾਫ ਮਿੱਟੀ (ਤਯਾਮੁਮ) ਨਾਲ ਚਿਹਰਾ ਅਤੇ ਹੱਥ ਮਲ ਲਵੋ। ਆਪਣੇ ਚਿਹਰੇ ਅਤੇ ਹੱਥਾਂ ਦਾ ਮਸਹ (ਛੁਹ) ਕਰ ਲਉ ਬੇਸ਼ੱਕ ਅੱਲਾਹ ਰਹਿਮਤ ਕਰਨ ਵਾਲਾ ਹੈ ਮੁਆਫ਼ ਕਰਨ ਵਾਲਾ ਹੈ।

Choose other languages: