Quran Apps in many lanuages:

Surah An-Nisa Ayahs #6 Translated in Punjabi

4:2
وَآتُوا الْيَتَامَىٰ أَمْوَالَهُمْ ۖ وَلَا تَتَبَدَّلُوا الْخَبِيثَ بِالطَّيِّبِ ۖ وَلَا تَأْكُلُوا أَمْوَالَهُمْ إِلَىٰ أَمْوَالِكُمْ ۚ إِنَّهُ كَانَ حُوبًا كَبِيرًا
ਅਤੇ ਅਨਾਥਾਂ ਦੀ ਪੂੰਜੀ ਉਨ੍ਹਾਂ ਨੂੰ ਸੋਂਪ ਦਿਉ। ਅਤੇ ਸ਼ੁਰੇ ਮਾਲ ਨੂੰ ਚੰਗੇ ਮਾਲ ਵਿਚ ਨਾ ਬਦਲੋਂ। ਉਨ੍ਹਾਂ ਦੀ ਪੂੰਜੀ ਆਪਣੀ ਪੂੰਜੀ ਦੇ ਨਾਲ ਮਿਲਾ ਕੇ ਨਾ ਖਾਉ। ਇਹ ਬਹੁਤ ਵੱਡਾ ਪਾਪ ਹੈ।
4:3
وَإِنْ خِفْتُمْ أَلَّا تُقْسِطُوا فِي الْيَتَامَىٰ فَانْكِحُوا مَا طَابَ لَكُمْ مِنَ النِّسَاءِ مَثْنَىٰ وَثُلَاثَ وَرُبَاعَ ۖ فَإِنْ خِفْتُمْ أَلَّا تَعْدِلُوا فَوَاحِدَةً أَوْ مَا مَلَكَتْ أَيْمَانُكُمْ ۚ ذَٰلِكَ أَدْنَىٰ أَلَّا تَعُولُوا
ਜੇਕਰ ਤੁਹਾਨੂੰ ਡਰ ਹੋਵੇ ਕਿ ਤੁਸੀਂ ਅਨਾਥਾਂ ਦੇ ਸਬੰਧ ਵਿਚ ਇਨਸਾਫ਼ ਨਹੀਂ ਕਰ ਸਕੋਗੇ ਤਾਂ ਔਰਤਾਂ ਵਿੱਚੋਂ’ ਜੋ ਤੁਹਾਨੂੰ ਪਸੰਦ ਹੋਂਣ ਉਨ੍ਹਾਂ ਨਾਲ ਦੋ-ਦੋ, ਤਿੰਨ- ਤਿੰਨ, ਚਾਰ-ਚਾਰ ਤੱਕ ਨਿਕਾਹ (ਵਿਆਹ) ਕਰ ਲਵੋ। ਜੇਕਰ ਤੁਹਾਨੂੰ ਡਰ ਹੈ ਕਿ ਤੁਸੀਂ ਇਨਸਾਫ ਨਹੀਂ ਕਰ ਸਕੋਗੇ ਤਾਂ ਇੱਕ ਹੀ ਨਿਕਾਹ (ਵਿਆਹ) ਕਰੋ ਜਾਂ ਜੋ ਦਾਸੀ ਤੁਹਾਡੇ ਅਧਿਕਾਰ ਵਿਚ ਹੋਵੇ। ਇਸ ਵਿਚ ਉਮੀਦ ਹੈ ਕਿ ਤੁਸੀਂ ਨਿਆਂ ਨਾਲ ਪ੍ਰੇਸ਼ਾਨ ਨਹੀਂ’ ਹੋਵੇਂਗੇ।
4:4
وَآتُوا النِّسَاءَ صَدُقَاتِهِنَّ نِحْلَةً ۚ فَإِنْ طِبْنَ لَكُمْ عَنْ شَيْءٍ مِنْهُ نَفْسًا فَكُلُوهُ هَنِيئًا مَرِيئًا
ਔਰਤਾਂ ਨੂੰ ਉਨ੍ਹਾਂ ਦਾ ਮਹਰ ਖੁਸ਼ੀ ਨਾਲ ਅਦਾ ਕਰੋ ਫਿਰ ਜੇਕਰ ਉਹ ਉਸ ਵਿਚੋਂ ਕੂਝ ਤੁਹਾਡੇ ਲਈ ਛੱਡ ਦੇਣ ਆਪਣੀ ਖੁਸ਼ੀ ਨਾਲ ਤਾਂ ਤੁਸੀਂ ਉਸ ਨੂੰ ਥੂਸ਼ੀ ਖੁਸ਼ੀ ਨਾਲ ਖਾਉ।
4:5
وَلَا تُؤْتُوا السُّفَهَاءَ أَمْوَالَكُمُ الَّتِي جَعَلَ اللَّهُ لَكُمْ قِيَامًا وَارْزُقُوهُمْ فِيهَا وَاكْسُوهُمْ وَقُولُوا لَهُمْ قَوْلًا مَعْرُوفًا
ਨਾ ਸਮਝਿਆ ਨੂੰ ਆਪਣੀ ਉਹ ਪੂੰਜੀ ਨਾ ਦਿਉ ਜਿਸ ਨੂੰ ਅੱਲਾਹ ਨੇ ਤੁਹਾਡੇ ਲਈ ਆਤਮ ਨਿਰਭਰਤਾ ਦਾ ਮਾਧਿਅਮ ਬਣਾਇਆ ਹੈ। ਉਸ ਪੂੰਜੀ ਵਿਚੋਂ ਉਨ੍ਹਾਂ ਨੂੰ ਖਵਾਉ, ਪਹਿਨਾਉ ਅਤੇ ਉਨ੍ਹਾਂ ਨਾਲ ਨੇਕੀ ਦੀ ਗੱਲ ਕਰੋ।
4:6
وَابْتَلُوا الْيَتَامَىٰ حَتَّىٰ إِذَا بَلَغُوا النِّكَاحَ فَإِنْ آنَسْتُمْ مِنْهُمْ رُشْدًا فَادْفَعُوا إِلَيْهِمْ أَمْوَالَهُمْ ۖ وَلَا تَأْكُلُوهَا إِسْرَافًا وَبِدَارًا أَنْ يَكْبَرُوا ۚ وَمَنْ كَانَ غَنِيًّا فَلْيَسْتَعْفِفْ ۖ وَمَنْ كَانَ فَقِيرًا فَلْيَأْكُلْ بِالْمَعْرُوفِ ۚ فَإِذَا دَفَعْتُمْ إِلَيْهِمْ أَمْوَالَهُمْ فَأَشْهِدُوا عَلَيْهِمْ ۚ وَكَفَىٰ بِاللَّهِ حَسِيبًا
ਅਨਾਥਾਂ ਨੂੰ ਪਰਖਦੇ ਰਹੋ ਜਦੋਂ ਤੱਕ ਉਹ ਨਿਕਾਹ (ਵਿਆਹ) ਦੀ ਉਮਰ ਨੂੰ ਪਹੁੰਚ ਜਾਣ ਅਤੇ ਜੇਕਰ ਤੁਸੀਂ ਉਨ੍ਹਾਂ ਵਿਚ ਪ੍ਰਪੱਕਤਾ ਦੇਖੋ ਤਾਂ ਉਨ੍ਹਾਂ ਦੀ ਪੂੰਜੀ ਉਨ੍ਹਾਂ ਨੂੰ ਸੋਂਪ ਦਿਉ। ਉਨ੍ਹਾਂ ਦੀ ਪੂੰਜੀ ਫਜ਼ੂਲ ਖਰਚੀ ਦੇ ਕੰਮਾਂ ਵਿਚ, ਇਸ ਵਿਚਾਰ ਨਾਲ ਕਿ ਉਹ ਵੱਡੇ ਹੋਂ ਜਾਣਗੇ, ਨਾ ਖਾ ਜਾਉਂ। ਜਿਸ ਨੂੰ ਜ਼ਰੂਰਤ ਨਾ ਹੋਵੇ ਉਹ ਅਨਾਥ ਦੀ ਪੂੰਜੀ ਤੋਂ ਬਚੇ, ਜੋ ਬੰਦਾ ਗਰੀਬ ਹੋਵੇ ਉਹ ਸਧਾਰਨ ਰੀਤ ਅਨੁਸਾਰ ਖਾਵੇ। ਫਿਰ ਜਦੋਂ ਤੁਸੀਂ ਉਨ੍ਹਾਂ ਦੀ ਪੂੰਜੀ ਉਨ੍ਹਾਂ ਨੂੰ ਸੌਂਪੋ ਤਾਂ ਉਨ੍ਹਾਂ ਲਈ ਗਵਾਹ ਬਣਾ ਲਵੋ, ਅੱਲਾਹ ਹਿਸਾਬ ਲੈਣ ਲਈ ਕਾਫੀ ਹੈ।

Choose other languages: