Quran Apps in many lanuages:

Surah An-Nisa Ayahs #117 Translated in Punjabi

وَلَوْلَا فَضْلُ اللَّهِ عَلَيْكَ وَرَحْمَتُهُ لَهَمَّتْ طَائِفَةٌ مِنْهُمْ أَنْ يُضِلُّوكَ وَمَا يُضِلُّونَ إِلَّا أَنْفُسَهُمْ ۖ وَمَا يَضُرُّونَكَ مِنْ شَيْءٍ ۚ وَأَنْزَلَ اللَّهُ عَلَيْكَ الْكِتَابَ وَالْحِكْمَةَ وَعَلَّمَكَ مَا لَمْ تَكُنْ تَعْلَمُ ۚ وَكَانَ فَضْلُ اللَّهِ عَلَيْكَ عَظِيمًا
ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਤਾਂ ਉਨ੍ਹਾਂ ਵਿਚੋਂ ਇਕ ਵਰਗ ਨੇ ਯਕੀਨਨ ਹੀ ਇਹ ਤੈਅ ਕਰ ਲਿਆ ਸੀ, ਕਿ ਉਹ ਤੁਹਾਨੂੰ ਭਟਕਾਅ ਕੇ ਰਹਿਣਗੇ। ਹਾਲਾਂਕਿ ਉਹ ਆਪਣੇ ਆਪ ਨੂੰ ਭਟਕਾ ਰਹੇ ਹਨ। ਉਹ ਤੁਹਾਡਾ ਕੂਝ ਨਹੀਂ ਵਿਗਾੜ ਸਕਣਗੇ। ਅੱਲਾਹ ਨੇ ਤੁਹਾਡੇ ਉੱਪਰ ਕਿਤਾਬ ਅਤੇ ਹਿਕਮਤ (ਸੁੰਨਤ ਅਤੇ ਅਦਰਸ਼) ਉਤਾਰੀ ਹੈ। ਤੁਹਾਨੂੰ ਉਹ ਚੀਜ਼ ਸਿਖਾਈ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਸੀ। ਤੁਹਾਡੇ ਉੱਪਰ ਅੱਲਾਹ ਦੀ ਬਹੁਤ ਵੱਡੀ ਕਿਰਪਾ ਹੈ।
لَا خَيْرَ فِي كَثِيرٍ مِنْ نَجْوَاهُمْ إِلَّا مَنْ أَمَرَ بِصَدَقَةٍ أَوْ مَعْرُوفٍ أَوْ إِصْلَاحٍ بَيْنَ النَّاسِ ۚ وَمَنْ يَفْعَلْ ذَٰلِكَ ابْتِغَاءَ مَرْضَاتِ اللَّهِ فَسَوْفَ نُؤْتِيهِ أَجْرًا عَظِيمًا
ਉਨ੍ਹਾਂ ਦੀਆਂ ਜ਼ਿਆਦਾਤਰ ਚੁੱਗਲੀਆਂ ਵਧੀਆ ਨਹੀਂ’ ਹੁੰਦੀਆਂ। ਭਲਾਈ ਵਾਲੀ ਕਾਨਾਫੁੂਸੀ ਸਿਰਫ਼ ਉਸ ਦੀ ਹੈ, ਜੋ ਦਾਨ ਕਰਨ ਨੂੰ ਕਹੇ, ਜਾਂ ਕਿਸੇ ਚੰਗੇ ਕੰਮ ਲਈ ਕਹੇ ਅਤੇ ਜਾਂ ਫਿਰ ਲੋਕਾਂ ਵਿਚ ਸਮਝੌਤਾ ਕਰਵਾਉਣ ਲਈ ਕਹੇ। ਜਿਹੜਾ ਬੰਦਾ ਅੱਲਾਹ ਦੀ ਖੁਸ਼ੀ ਲਈ ਅਜਿਹਾ ਕਰੇ, ਤਾਂ ਉਸ ਨੂੰ ਅਸੀਂ ਵੱਡਾ ਫ਼ਲ ਦੇਵਾਂਗੇ।
وَمَنْ يُشَاقِقِ الرَّسُولَ مِنْ بَعْدِ مَا تَبَيَّنَ لَهُ الْهُدَىٰ وَيَتَّبِعْ غَيْرَ سَبِيلِ الْمُؤْمِنِينَ نُوَلِّهِ مَا تَوَلَّىٰ وَنُصْلِهِ جَهَنَّمَ ۖ وَسَاءَتْ مَصِيرًا
ਪਰੰਤੂ ਜਿਹੜਾ ਬੰਦਾ ਰਸੂਲ ਦਾ ਵਿਰੋਧ ਕਰੇਗਾ ਅਤੇ ਈਮਾਨ ਵਾਲਿਆਂ ਦੇ ਮਾਰਗ ਤੋਂ ਬਿਨਾਂ ਕਿਸੇ ਹੋਰ ਮਾਰਗ ਉੱਪਰ ਚਲੇਗਾ, ਹਾਲਾਂਕਿ ਉਸ ਉੱਪਰ ਸ੍ਰੇਸ਼ਟ ਮਾਰਗ ਸਪੱਸ਼ਟ ਹੋ ਚੁੱਕਿਆ ਹੈ, ਤਾਂ ਅਸੀਂ ਉਸ ਨੂੰ ਉਸ ਵੱਲ ਹੀ ਚ਼ਲਾਵਾਂਗੇ ਜਿੱਧਰ ਉਹ ਖ਼ੁਦ ਫਿਰ ਗਿਆ ਹੈ ਅਤੇ ਉਸ ਨੂੰ ਨਰਕ ਵਿਚ ਦਾਖਿਲ ਕਰਾਂਗੇ ਜਿਹੜਾ ਬਹੁਤ ਬੁਰਾ ਟਿਕਾਣਾ ਹੈ।
إِنَّ اللَّهَ لَا يَغْفِرُ أَنْ يُشْرَكَ بِهِ وَيَغْفِرُ مَا دُونَ ذَٰلِكَ لِمَنْ يَشَاءُ ۚ وَمَنْ يُشْرِكْ بِاللَّهِ فَقَدْ ضَلَّ ضَلَالًا بَعِيدًا
ਬੇਸ਼ੱਕ ਅੱਲਾਹ ਇਸ ਨੂੰ ਮੁਆਫ਼ ਨਹੀਂ ਕਰੇਗਾ ਕਿ ਉਸ ਦਾ ਸ਼ਰੀਕ ਠਹਿਰਾਇਆ ਜਾਏ। ਇਸ ਤੋਂ` ਬਿਨਾਂ ਉਹ ਦੂਸਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਜਿਸ ਲਈ ਚਾਹੇਗਾ। ਜਿਸ ਨੇ ਅੱਲਾਹ ਦਾ ਸ਼ਰੀਕ ਠਹਿਰਾਇਆ ਉਹ ਭਟਕ ਕੇ ਬਹੁਤ ਦੂਰ ਜਾ ਡਿੱਗਿਆ।
إِنْ يَدْعُونَ مِنْ دُونِهِ إِلَّا إِنَاثًا وَإِنْ يَدْعُونَ إِلَّا شَيْطَانًا مَرِيدًا
ਉਹ ਅੱਲਾਹ ਨੂੰ ਛੱਡ ਕੇ ਪੁਕਾਰਦੇ ਹਨ ਦੇਵੀਆਂ ਨੂੰ ਅਤੇ ਪੁਕਾਰਦੇ ਹਨ ਵਿਦਰੋਹੀ ਸ਼ੈਤਾਨ ਨੂੰ।

Choose other languages: