Quran Apps in many lanuages:

Surah An-Naml Ayahs #65 Translated in Punjabi

أَمَّنْ جَعَلَ الْأَرْضَ قَرَارًا وَجَعَلَ خِلَالَهَا أَنْهَارًا وَجَعَلَ لَهَا رَوَاسِيَ وَجَعَلَ بَيْنَ الْبَحْرَيْنِ حَاجِزًا ۗ أَإِلَٰهٌ مَعَ اللَّهِ ۚ بَلْ أَكْثَرُهُمْ لَا يَعْلَمُونَ
ਭਲਾਂ ਕਿਸ ਨੇ ਧਰਤੀ ਨੂੰ ਠਹਿਰਣ ਯੋਗ ਬਣਾਇਆ ਅਤੇ ਉਸ ਦੇ ਵਿਚਕਾਰ ਨਦੀਆਂ ਪੈਦਾ ਕੀਤੀਆਂ। ਅਤੇ ਇਸ ਲਈ ਉਸ ਨੇ ਪਹਾੜ ਬਣਾਏ। ਅਤੇ ਸਮੁੰਦਰਾਂ ਦੇ ਵਿਚਕਾਰ ਪਰਦਾ ਪਾ ਦਿੱਤਾ। ਕੀ ਅੱਲਾਹ ਦੇ ਬਰਾਬਰ ਕੌਈ ਹੋਰ ਪੂਜਣ ਯੋਗ ਹੈ। (ਨਹੀਂ) ਸਗੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ।
أَمَّنْ يُجِيبُ الْمُضْطَرَّ إِذَا دَعَاهُ وَيَكْشِفُ السُّوءَ وَيَجْعَلُكُمْ خُلَفَاءَ الْأَرْضِ ۗ أَإِلَٰهٌ مَعَ اللَّهِ ۚ قَلِيلًا مَا تَذَكَّرُونَ
ਕੌਣ ਹੈ, ਜਿਹੜਾ ਲਾਜਾਰਾਂ ਦੀ ਪੁਕਾਰ ਨੂੰ ਸੁਣਦਾ ਹੈ ਅਤੇ ਉਸ ਦੇ ਦੁੱਖ ਨੂੰ ਦੂਰ ਕਰ ਦਿੰਦਾਂ ਹੈ। ਅਤੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਉਂਦਾ ਹੈ। ਕੀ ਅੱਲਾਹ ਤੋਂ ਬਿਨਾ ਕੋਈ ਹੋਰ ਪੂਜਣ ਯੋਗ ਹੈ, (ਨਹੀਂ) ਤੁਸੀਂ ਬਹੁਤ ਘੱਟ ਉਪਦੇਸ਼ ਤੇ ਧਿਆਨ ਕੇਂਦਰਿਤ ਕਰਦੇ ਹੋ।
أَمَّنْ يَهْدِيكُمْ فِي ظُلُمَاتِ الْبَرِّ وَالْبَحْرِ وَمَنْ يُرْسِلُ الرِّيَاحَ بُشْرًا بَيْنَ يَدَيْ رَحْمَتِهِ ۗ أَإِلَٰهٌ مَعَ اللَّهِ ۚ تَعَالَى اللَّهُ عَمَّا يُشْرِكُونَ
ਕੌਣ ਹੈ ਜਿਹੜਾ ਤੁਹਾਨੂੰ ਜੰਗਲ ਅਤੇ ਦਰਿਆਵਾਂ ਦੇ ਹਨੇਰਿਆਂ ਵਿਚ ਰਾਹ ਦਿਖਾਉਂਦਾ ਹੈ। ਅਤੇ ਕੌਣ ਹੈ ਜਿਹੜਾ ਆਪਣੀ ਦਿਆਲਤਾ ਤੋਂ ਪਹਿਲਾਂ ਹਵਾਵਾਂ ਨੂੰ ਖੁਸ਼ਖਬਰੀ ਬਣਾ ਕੇ ਭੇਜਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ, ਅੱਲਾਹ, ਉਸ ਤੋਂ ਬਹੁਤ ਸ੍ਰੇਸ਼ਟ ਹੈ, ਜਿਸ ਨੂੰ ਉਹ ਪੂਜਣਯੋਗ ਮੰਨਦੇ ਹਨ।
أَمَّنْ يَبْدَأُ الْخَلْقَ ثُمَّ يُعِيدُهُ وَمَنْ يَرْزُقُكُمْ مِنَ السَّمَاءِ وَالْأَرْضِ ۗ أَإِلَٰهٌ مَعَ اللَّهِ ۚ قُلْ هَاتُوا بُرْهَانَكُمْ إِنْ كُنْتُمْ صَادِقِينَ
ਕੌਣ ਹੈ ਜਿਹੜਾ ਧਰਤੀ ਦਾ ਆਰੰਭ ਕਰਦਾ ਹੈ। ਅਤੇ ਫਿਰ ਉਸ ਦੀ ਪੂਨਰ ਸਿਰਜਣਾ ਕਰਦਾ ਹੈ। ਅਤੇ ਕੌਣ ਹੈ ਜਿਹੜਾ ਤੁਹਾਨੂੰ ਆਕਾਸ਼ ਅਤੇ ਧਰਤੀ ਵਿਚ ਰਿਜ਼ਕ ਪ੍ਰਦਾਨ ਕਰਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ। (ਨਹੀਂ) ਆਖੋ ਕਿ ਆਪਣੀ ਦਲੀਲ ਲੈ ਕੇ ਆਉ, ਜੇਕਰ ਤੁਸੀਂ ਸੱਚੇ ਹੋ।
قُلْ لَا يَعْلَمُ مَنْ فِي السَّمَاوَاتِ وَالْأَرْضِ الْغَيْبَ إِلَّا اللَّهُ ۚ وَمَا يَشْعُرُونَ أَيَّانَ يُبْعَثُونَ
ਆਖੋ, ਕਿ ਅੱਲਾਹ ਤੋਂ ਬਿਨਾਂ ਆਕਾਸ਼ਾਂ ਅਤੇ ਧਰਤੀ ਵਿਚ ਗੁਹਜ (ਗੁਪਤ) ਦਾ ਗਿਆਨ ਕੋਈ ਨਹੀਂ ਰਖਦਾ। ਅਤੇ ਉਹ ਨਹੀ ਸਮਝਦੇ ਕਿ ਉਹ ਕਦੋਂ ਜੀਵਿਤ ਕੀਤੇ ਜਾਣਗੇ।

Choose other languages: