Quran Apps in many lanuages:

Surah An-Naml Ayahs #46 Translated in Punjabi

فَلَمَّا جَاءَتْ قِيلَ أَهَٰكَذَا عَرْشُكِ ۖ قَالَتْ كَأَنَّهُ هُوَ ۚ وَأُوتِينَا الْعِلْمَ مِنْ قَبْلِهَا وَكُنَّا مُسْلِمِينَ
ਇਸ ਲਈ ਜਦੋਂ ਉਹ ਆਈ ਤਾਂ ਕਿਹਾ ਗਿਆ ਕੀ ਤੁਹਾਡਾ ਸਿੰਘਾਸਣ ਅਜਿਹਾ ਹੀ ਹੈ। ਉਸ ਨੇ ਆਖਿਆ ਜਿਵੇਂ ਕਿ ਉਹ ਹੀ ਹੈ ਅਤੇ ਸਾਨੂੰ ਇਸ ਤੋਂ ਪਹਿਲਾ ਹੀ ਪਤਾ ਲੱਗ ਚੁੱਕਾ ਸੀ। ਅਤੇ ਅਸੀਂ ਆਗਿਆਕਾਰੀਆਂ ਵਿਚੋਂ ਸੀ।
وَصَدَّهَا مَا كَانَتْ تَعْبُدُ مِنْ دُونِ اللَّهِ ۖ إِنَّهَا كَانَتْ مِنْ قَوْمٍ كَافِرِينَ
ਅਤੇ ਉਸ ਨੂੰ ਉਨ੍ਹਾਂ ਚੀਜ਼ਾਂ ਨੇ ਰੋਕ ਰੱਖਿਆ ਸੀ, ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨਾ ਪੂਜਦੀ ਸੀ। ਉਹ ਕੁਫ਼ਰ ਕਰਨ ਵਾਲਿਆਂ ਵਿਚੋਂ ਸੀ।
قِيلَ لَهَا ادْخُلِي الصَّرْحَ ۖ فَلَمَّا رَأَتْهُ حَسِبَتْهُ لُجَّةً وَكَشَفَتْ عَنْ سَاقَيْهَا ۚ قَالَ إِنَّهُ صَرْحٌ مُمَرَّدٌ مِنْ قَوَارِيرَ ۗ قَالَتْ رَبِّ إِنِّي ظَلَمْتُ نَفْسِي وَأَسْلَمْتُ مَعَ سُلَيْمَانَ لِلَّهِ رَبِّ الْعَالَمِينَ
ਉਸ ਨੂੰ ਕਿਹਾ ਗਿਆ ਕਿ ਮਹਿਲ ਵਿਚ ਪ੍ਰਵੇਸ਼ ਕਰੋ। ਅਤੇ ਜਦੋਂ ਉਸ ਨੇ ਉਸ ਨੂੰ ਦੇਖਿਆ ਤਾਂ ਉਸਨੇ ਸਮਝਿਆ ਕਿ ਪਾਣੀ ਡੂੰਘਾ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਪਿਜਣੀਆਂ ਨੰਗੀਆਂ ਕਰ ਲਈਆਂ। ਸੁਲੇਮਾਨ ਨੇ ਆਖਿਆ, ਕਿ ਇਹ ਤਾਂ ਇੱਕ ਮਹਿਲ ਹੈ ਜਿਹੜਾ ਕੰਚ ਤੋਂ ਬਣਾਇਆ ਗਿਆ ਹੈ। ਉਸ ਨੇ ਆਖਿਆ ਕਿ ਹੇ ਮੇਰੇ ਰੱਬ, ਮੈਂ ਆਪਣੇ ਆਪ ਉੱਪਰ ਬੜਾ ਜ਼ੁਲਮ ਕੀਤਾ ਹੈ। ਅਤੇ ਮੈਂ ਸੁਲੇਮਾਨ ਦੇ ਨਾਲ ਹੋ ਕੇ ਸਾਰੇ ਜਗਤ ਦੇ ਪਾਲਣਹਾਰ ਉੱਪਰ ਈਮਾਨ ਲਿਆਈ ਹਾਂ।
وَلَقَدْ أَرْسَلْنَا إِلَىٰ ثَمُودَ أَخَاهُمْ صَالِحًا أَنِ اعْبُدُوا اللَّهَ فَإِذَا هُمْ فَرِيقَانِ يَخْتَصِمُونَ
ਅਤੇ ਅਸੀਂ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ, ਕਿ ਅੱਲਾਹ ਦੀ ਬੰਦਗੀ ਕਰੋ। ਫਿਰ ਉਂਹ ਦੋ ਧੜੇ ਬਣ ਕੇ ਆਪਿਸ ਵਿਚ ਲੜਨ ਲੱਗ ਪਏ।
قَالَ يَا قَوْمِ لِمَ تَسْتَعْجِلُونَ بِالسَّيِّئَةِ قَبْلَ الْحَسَنَةِ ۖ لَوْلَا تَسْتَغْفِرُونَ اللَّهَ لَعَلَّكُمْ تُرْحَمُونَ
ਉਸ ਨੇ ਆਖਿਆ ਕਿ ਹੇ ਮੇਰੀ ਕੌਮ ਦੇ ਲੋਕੋ ! ਤੁਸੀ’ ਚੰਗਿਆਈ ਤੋਂ ਜ਼ਿਆਦਾ ਬੁਰਾਈ ਲਈ ਕਿਉਂ ਕਾਹਲੀ ਕਰ ਰਹੇ ਹੋ। ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉ’ ਨਹੀਂ ਮੰਗਦੇ ਕਿ ਤੁਹਾਡੇ ਤੇ ਰਹਿਮ ਕੀਤਾ ਜਾਵੇ।

Choose other languages: