Quran Apps in many lanuages:

Surah An-Naml Ayahs #42 Translated in Punjabi

قَالَ يَا أَيُّهَا الْمَلَأُ أَيُّكُمْ يَأْتِينِي بِعَرْشِهَا قَبْلَ أَنْ يَأْتُونِي مُسْلِمِينَ
ਸੁਲੇਮਾਨ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਤੁਹਾਡੇ ਵਿਚੋਂ ਕੌਣ ਉਸ ਦਾ ਸਿੰਘਾਸਣ ਮੇਰੇ ਕੌਲ ਲੈ ਕੇ ਆਉਂਦਾ ਹੈ, ਇਸ ਤੋਂ ਪਹਿਲਾਂ ਕਿ ਉਹ ਲੋਕ ਆਗਿਆਕਾਰੀ ਬਣ ਕੇ ਮੇਰੇ ਕੋਲ ਆਉਣ।
قَالَ عِفْرِيتٌ مِنَ الْجِنِّ أَنَا آتِيكَ بِهِ قَبْلَ أَنْ تَقُومَ مِنْ مَقَامِكَ ۖ وَإِنِّي عَلَيْهِ لَقَوِيٌّ أَمِينٌ
ਜਿੰਨਾਂ ਵਿਚੋਂ ਇੱਕ ਦੇਵ ਆਪਣੇ ਸਥਾਨ ਤੋਂ ਉੱਠੋ, ਅਤੇ ਮੈਂ ਇਸ ਦੀ ਤਾਕਤ ਰੱਖਦਾਂ ਹਾਂ, ਅਤੇ ਭਰੋਸੇ ਯੋਗ ਹਾਂ।
قَالَ الَّذِي عِنْدَهُ عِلْمٌ مِنَ الْكِتَابِ أَنَا آتِيكَ بِهِ قَبْلَ أَنْ يَرْتَدَّ إِلَيْكَ طَرْفُكَ ۚ فَلَمَّا رَآهُ مُسْتَقِرًّا عِنْدَهُ قَالَ هَٰذَا مِنْ فَضْلِ رَبِّي لِيَبْلُوَنِي أَأَشْكُرُ أَمْ أَكْفُرُ ۖ وَمَنْ شَكَرَ فَإِنَّمَا يَشْكُرُ لِنَفْسِهِ ۖ وَمَنْ كَفَرَ فَإِنَّ رَبِّي غَنِيٌّ كَرِيمٌ
ਜਿਸਦੇ ਕੋਲ ਕਿਤਾਬ ਦਾ ਇੱਕ ਗਿਆਨ ਸੀ, ਉਸ ਨੇ ਆਖਿਆ ਮੈਂ ਤੁਹਾਡੇ ਪਲਕ ਝਪਕਣ ਤੋਂ ਪਹਿਲਾਂ ਉਸ ਨੂੰ ਲਿਆ ਦੇਵਾਂਗਾ। ਫਿਰ ਜਦੋਂ ਉਸ ਨੇ ਸਿੰਘਾਸਣ ਨੂੰ ਆਪਣੇ ਕੋਲ ਰੱਖਿਆ ਦੇਖਿਆ ਤਾਂ ਉਸ ਨੇ ਆਖਿਆ, ਇਹ ਮੇਰੇ ਰੱਬ ਦੀ ਕਿਰਪਾ ਹੈ। ਤਾਂ ਕਿ ਉਹ ਮੈਨੂੰ ਪਰਖੇ ਕਿ ਮੈਂ’ ਸ਼ੁਕਰ ਕਰਦਾ ਹਾਂ ਜਾਂ ਨਾ ਸ਼ੁਕਰਾਂ ਹਾਂ। ਜਿਹੜਾ ਬੰਦਾ ਸ਼ੁਕਰ ਕਰਦਾ ਹੈ ਤਾਂ ਉਹ ਆਪਣੇ ਲਈ ਹੀ ਸ਼ੁਕਰ ਕਰਦਾ ਹੈ, ਅਤੇ ਜੋ ਨਾ ਸ਼ੁਕਰੀ ਕਰਦਾ ਹੈ, ਤਾਂ ਮੇਰਾ ਰੱਬ ਬੇ-ਪ੍ਰਵਾਹ ਅਤੇ ਕਰਮ ਕਰਨ ਵਾਲਾ ਹੈ।
قَالَ نَكِّرُوا لَهَا عَرْشَهَا نَنْظُرْ أَتَهْتَدِي أَمْ تَكُونُ مِنَ الَّذِينَ لَا يَهْتَدُونَ
ਸੁਲੇਮਾਨ ਨੇ ਆਖਿਆ ਕਿ ਉਸ ਦੇ ਸਿੰਘਾਸਣ ਦਾ ਰੂਪ ਬਦਲ ਦੇਵੋ। ਦੇਖੋ, ਉਹ ਸਮਝਦੀ ਹੈ, ਜਾਂ ਉਨ੍ਹਾਂ ਲੋਕਾਂ ਵਿਚੋਂ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਮਝ ਨਹੀਂ
فَلَمَّا جَاءَتْ قِيلَ أَهَٰكَذَا عَرْشُكِ ۖ قَالَتْ كَأَنَّهُ هُوَ ۚ وَأُوتِينَا الْعِلْمَ مِنْ قَبْلِهَا وَكُنَّا مُسْلِمِينَ
ਇਸ ਲਈ ਜਦੋਂ ਉਹ ਆਈ ਤਾਂ ਕਿਹਾ ਗਿਆ ਕੀ ਤੁਹਾਡਾ ਸਿੰਘਾਸਣ ਅਜਿਹਾ ਹੀ ਹੈ। ਉਸ ਨੇ ਆਖਿਆ ਜਿਵੇਂ ਕਿ ਉਹ ਹੀ ਹੈ ਅਤੇ ਸਾਨੂੰ ਇਸ ਤੋਂ ਪਹਿਲਾ ਹੀ ਪਤਾ ਲੱਗ ਚੁੱਕਾ ਸੀ। ਅਤੇ ਅਸੀਂ ਆਗਿਆਕਾਰੀਆਂ ਵਿਚੋਂ ਸੀ।

Choose other languages: