Quran Apps in many lanuages:

Surah An-Naml Ayahs #17 Translated in Punjabi

فَلَمَّا جَاءَتْهُمْ آيَاتُنَا مُبْصِرَةً قَالُوا هَٰذَا سِحْرٌ مُبِينٌ
ਇਸ ਲਈ ਜਦੋ ਉਨ੍ਹਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਆਈਆਂ ਤਾਂ ਉਨ੍ਹਾਂ ਨੇ ਆਖਿਆ, ਕਿ ਇਹ ਤਾਂ ਪ੍ਰਤੱਖ ਜਾਦੂ ਹੈ।
وَجَحَدُوا بِهَا وَاسْتَيْقَنَتْهَا أَنْفُسُهُمْ ظُلْمًا وَعُلُوًّا ۚ فَانْظُرْ كَيْفَ كَانَ عَاقِبَةُ الْمُفْسِدِينَ
ਅਤੇ ਉਨ੍ਹਾਂ ਨੇ ਝੁਠਲਾਇਆ ਜ਼ੁਲਮ ਅਤੇ ਹੰਕਾਰ ਦੇ (ਕਾਰਨ), ਹਾਲਾਂਕਿ ਉਨ੍ਹਾਂ ਦੇ ਦਿਲਾਂ ਨੇ ਇਸ ਨੂੰ ਮੰਨ ਲਿਆ ਸੀ। ਇਸ ਲਈ ਦੇਖੋ ਵਿਗਾੜ ਕਰਨ ਵਾਲਿਆਂ ਦਾ ਕਿਹੋ ਜਿਹਾ ਸ਼ੁਰਾ ਹਾਲ ਹੋਇਆ।
وَلَقَدْ آتَيْنَا دَاوُودَ وَسُلَيْمَانَ عِلْمًا ۖ وَقَالَا الْحَمْدُ لِلَّهِ الَّذِي فَضَّلَنَا عَلَىٰ كَثِيرٍ مِنْ عِبَادِهِ الْمُؤْمِنِينَ
ਅਤੇ ਅਸੀਂ ਦਾਉਂਦ ਅਤੇ ਸੁਲੇਮਾਨ ਨੂੰ ਗਿਆਨ ਪ੍ਰਦਾਨ ਕੀਤਾ ਅਤੇ ਉਨ੍ਹਾਂ ਦੋਵਾਂ ਨੇ ਆਖਿਆ ਸ਼ੁਕਰ ਹੈ ਅੱਲਾਹ ਦਾ, ਜਿਸ ਨੇ ਸਾਨੂੰ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਤੇ ਸ੍ਰੇਸ਼ਟਤਾ ਬਖਸ਼ੀ।
وَوَرِثَ سُلَيْمَانُ دَاوُودَ ۖ وَقَالَ يَا أَيُّهَا النَّاسُ عُلِّمْنَا مَنْطِقَ الطَّيْرِ وَأُوتِينَا مِنْ كُلِّ شَيْءٍ ۖ إِنَّ هَٰذَا لَهُوَ الْفَضْلُ الْمُبِينُ
ਅਤੇ ਫਾਉਦ ਦਾ ਵਾਰਿਸ ਸੁਲੇਮਾਨ ਹੋਇਆ। ਅਤੇ ਆਖਿਆ ਕਿ ਹੇ ਲੋਕੋਂ, ਸਾਨੂੰ ਪੰਛੀਆਂ ਦੀ ਬੋਲੀ ਸਿਖਾਈ ਗਈ ਹੈ। ਅਤੇ ਸਾਨੂੰ ਹਰ ਤਰ੍ਹਾਂ ਦੀ ਵਸਤੂ ਦਿੱਤੀ ਗਈ ਹੈ। ਬੇਸ਼ੱਕ ਇਹ ਵੱਡੀ ਕਿਰਪਾ ਹੈ।
وَحُشِرَ لِسُلَيْمَانَ جُنُودُهُ مِنَ الْجِنِّ وَالْإِنْسِ وَالطَّيْرِ فَهُمْ يُوزَعُونَ
ਅਤੇ ਸੁਲੇਮਾਨ ਦੇ ਲਈ ਉਸ ਦੀ ਫ਼ੌਜ ਇਕੱਠੀ ਕੀਤੀ ਗਈ, ਜਿੰਨ, ਮਨੁੱਖ ਅਤੇ ਪੰਛੀ, ਫਿਰ ਉਨ੍ਹਾਂ ਦੇ ਦਲ ਬਣਾਏ ਜਾਣੇ ਸਨ।

Choose other languages: