Quran Apps in many lanuages:

Surah An-Nahl Ayahs #55 Translated in Punjabi

وَقَالَ اللَّهُ لَا تَتَّخِذُوا إِلَٰهَيْنِ اثْنَيْنِ ۖ إِنَّمَا هُوَ إِلَٰهٌ وَاحِدٌ ۖ فَإِيَّايَ فَارْهَبُونِ
ਅਤੇ ਅੱਲਾਹ ਨੇ ਹੁਕਮ ਕੀਤਾ ਕਿ ਦੋ ਪੂਜਣਯੋਗ ਨਾ ਬਣਾਓ। ਉਹ ਇੱਕ ਹੀ ਪੂਜਣਯੋਗ ਹੈ। ਇਸ ਲਈ ਮੇਰੇ ਤੋਂ ਹੀ ਡਰੋਂ ਹੋਵੇ।
وَلَهُ مَا فِي السَّمَاوَاتِ وَالْأَرْضِ وَلَهُ الدِّينُ وَاصِبًا ۚ أَفَغَيْرَ اللَّهِ تَتَّقُونَ
ਅਤੇ ਉਸ ਦਾ ਹੀ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਹਮੇਸ਼ਾ ਉਸੇ ਦੇ ਹੁਕਮ ਨੂੰ ਹੀ ਪ੍ਰਵਾਨ ਕਰਨਾ ਹੈ। ਤਾਂ ਤੁਸੀਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਤੋਂ ਡਰਦੇ ਹੋ।
وَمَا بِكُمْ مِنْ نِعْمَةٍ فَمِنَ اللَّهِ ۖ ثُمَّ إِذَا مَسَّكُمُ الضُّرُّ فَإِلَيْهِ تَجْأَرُونَ
ਅਤੇ ਜਿਹੜੀਆਂ ਤੁਹਾਡੇ ਕੋਲ ਨਿਅਮਤਾਂ (ਬਖ਼ਸਿਸ਼ਾਂ) ਹਨ, ਉਹ ਅੱਲਾਹ ਦੀਆਂ ਹੀ ਹਨ ਅਤੇ ਅੱਲਾਹ ਵੱਲੋਂ ਹੀ ਹਨ। ਫਿਰ ਜਦੋਂ ਤੁਹਾਨੂੰ ਤਕਲੀਫ਼ ਹੁੰਦੀ ਹੈ। ਤਾਂ ਉਸ ਪਾਸ ਮਦਦ ਲਈ ਬੇਨਤੀ ਕਰਦੇ ਹੋ।
ثُمَّ إِذَا كَشَفَ الضُّرَّ عَنْكُمْ إِذَا فَرِيقٌ مِنْكُمْ بِرَبِّهِمْ يُشْرِكُونَ
ਫਿਰ ਜਦੋਂ ਉਹ ਤੁਹਾਡੇ ਕਸ਼ਟ ਦੂਰ ਕਰ ਦਿੰਦਾ ਹੈ। ਤਾਂ ਤੁਹਾਡੇ ਵਿਚੋਂ ਇੱਕ ਵਰਗ ਆਪਣੇ ਰੱਬ ਦਾ ਸ਼ਰੀਕ ਬਣਾਉਣ ਲਗਦਾ ਹੈ।
لِيَكْفُرُوا بِمَا آتَيْنَاهُمْ ۚ فَتَمَتَّعُوا ۖ فَسَوْفَ تَعْلَمُونَ
ਤਾਂ ਕਿ ਉਹ ਇਨਕਾਰੀ ਹੋ ਜਾਵੇ, ਉਸ ਚੀਜ਼ ਤੋਂ ਜਿਹੜੀ ਅਸੀਂ ਉਸ ਨੂੰ ਬਖ਼ਸ਼ੀ ਹੈ। ਇਸ ਲਈ ਕੁਝ ਦਿਨ ਲਾਭ ਲੈ ਲਵੋ। ਜਲਦੀ ਹੀ ਤੁਸੀ ਜਾਣ ਲਵੌਗੇ।

Choose other languages: