Quran Apps in many lanuages:

Surah An-Nahl Ayahs #33 Translated in Punjabi

فَادْخُلُوا أَبْوَابَ جَهَنَّمَ خَالِدِينَ فِيهَا ۖ فَلَبِئْسَ مَثْوَى الْمُتَكَبِّرِينَ
ਹੁਣ ਨਰਕ ਦੇ ਦਰਵਾਜ਼ਿਆਂ ਵਿਚ ਦਾਖ਼ਿਲ ਹੋ ਜਾਵੋ। ਉਸ ਵਿਚ ਹਮੇਸ਼ਾ ਰਹੋ। ਹੰਕਾਰ ਕਰਨ ਵਾਲਿਆਂ ਲਈ ਇਹ ਬੁਰਾ ਪੜ੍ਹਾਅ ਹੈ।
وَقِيلَ لِلَّذِينَ اتَّقَوْا مَاذَا أَنْزَلَ رَبُّكُمْ ۚ قَالُوا خَيْرًا ۗ لِلَّذِينَ أَحْسَنُوا فِي هَٰذِهِ الدُّنْيَا حَسَنَةٌ ۚ وَلَدَارُ الْآخِرَةِ خَيْرٌ ۚ وَلَنِعْمَ دَارُ الْمُتَّقِينَ
ਅਤੇ ਜਿਹੜੇ ਤਕਵਾ (ਅੱਲਾਹ ਦਾ ਭੈਅ) ਕਰਨ ਵਾਲੇ ਹਨ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡੇ ਰੱਬ ਨੇ ਕਿਹੜੀ ਚੀਜ਼ ਉਤਾਰੀ ਹੈ। ਤਾਂ ਉਨ੍ਹਾਂ ਨੇ ਕਿਹਾ ਚੰਗੀਆਂ ਗੱਲਾਂ ਹਨ। ਜਿਨ੍ਹਾਂ ਲੋਕਾਂ ਨੇ ਨੇਕੀ ਕੀਤੀ ਉਨ੍ਹਾਂ ਲਈ ਇਸ ਸੰਸਾਰ ਵਿਚ ਵੀ ਨੇਕੀ ਹੈ ਅਤੇ ਪ੍ਰਲੋਕ ਦਾ ਘਰ ਉੱਤਮ ਹੈ। ਰੱਬ ਤੋਂ ਡਰਨ ਵਾਲਿਆਂ ਲਈ। ਉਨ੍ਹਾਂ ਲਈ ਇਹ ਕਿੰਨਾ ਚੰਗਾ ਘਰ ਹੈ।
جَنَّاتُ عَدْنٍ يَدْخُلُونَهَا تَجْرِي مِنْ تَحْتِهَا الْأَنْهَارُ ۖ لَهُمْ فِيهَا مَا يَشَاءُونَ ۚ كَذَٰلِكَ يَجْزِي اللَّهُ الْمُتَّقِينَ
ਹਮੇਸ਼ਾ ਰਹਿਣ ਵਾਲੇ ਬਾਗ਼ ਜਿਨ੍ਹਾਂ ਵਿਚ ਇਹ ਦਾਖਿਲ ਹੋਣਗੇ ਉਨ੍ਹਾਂ ਵਿਚ ਨਹਿਰਾਂ ਵੱਗਦੀਆਂ ਹੋਣਗੀਆਂ। ਉਨ੍ਹਾਂ ਲਈ ਉਹ ਸਭ ਕੁਝ ਹੋਵੇਗਾ ਜਿਸ ਦੀ ਉਹ ਇੱਛਾ ਕਰਨ। ਅੱਲਾਹ ਸੰਜਮੀ ਲੋਕਾਂ ਨੂੰ ਅਜਿਹਾ ਹੀ ਫ਼ਲ ਦਿੰਦਾ ਹੈ।
الَّذِينَ تَتَوَفَّاهُمُ الْمَلَائِكَةُ طَيِّبِينَ ۙ يَقُولُونَ سَلَامٌ عَلَيْكُمُ ادْخُلُوا الْجَنَّةَ بِمَا كُنْتُمْ تَعْمَلُونَ
ਜਿਨ੍ਹਾਂ ਦੇ ਪ੍ਰਾਣਾਂ ਨੂੰ ਫਰਿਸ਼ਤੇ ਇਸ ਹਾਲਤ ਵਿਚ ਕੱਢਣਗੇ ਕਿ ਉਹ ਪਵਿੱਤਰ ਹਨ। ਫਰਿਸ਼ਤੇ ਕਹਿੰਦੇ ਹਨ, ਤੁਹਾਡੇ“ਤੇ ਸਲਾਮਤ ਹੋਵੇ, ਜੰਨਤ ਵਿਚ ਪ੍ਰਵੇਸ਼ ਕਰੋ ਆਪਣੇ ਚੰਗੇ ਕਰਮਾਂ ਦੇ ਬਦਲੇ।
هَلْ يَنْظُرُونَ إِلَّا أَنْ تَأْتِيَهُمُ الْمَلَائِكَةُ أَوْ يَأْتِيَ أَمْرُ رَبِّكَ ۚ كَذَٰلِكَ فَعَلَ الَّذِينَ مِنْ قَبْلِهِمْ ۚ وَمَا ظَلَمَهُمُ اللَّهُ وَلَٰكِنْ كَانُوا أَنْفُسَهُمْ يَظْلِمُونَ
ਕੀ ਇਹ ਲੋਕ ਇਸ ਦੀ ਉਡੀਕ ਵਿਚ ਹਨ ਕਿ ਉਨ੍ਹਾਂ ਦੇ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡੇ ਰੱਬ ਦਾ ਹੁਕਮ ਆਵੇ, ਅਜਿਹਾ ਹੀ ਇਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਵੀ ਕੀਤਾ ਸੀ। ਅਤੇ ਅੱਲਾਹ ਨੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਬਲਕਿ ਉਹ ਖੂਦ ਹੀ ਆਪਣੇ ਉੱਪਰ ਜ਼ੁਲਮ ਕਰਨ ਵਾਲੇ ਸਨ।

Choose other languages: