Quran Apps in many lanuages:

Surah An-Nahl Ayahs #127 Translated in Punjabi

ثُمَّ أَوْحَيْنَا إِلَيْكَ أَنِ اتَّبِعْ مِلَّةَ إِبْرَاهِيمَ حَنِيفًا ۖ وَمَا كَانَ مِنَ الْمُشْرِكِينَ
ਫਿਰ ਅਸੀਂ ਤੁਹਾਡੇ ਵੱਲ ਵਹੀ ਭੇਜੀ, ਕਿ ਇਬਰਾਹੀਮ ਦੇ ਪੰਥ ਦਾ ਪਾਲਣ ਕਰੋ। ਜਿਹੜਾ ਇਕਾਗਰ ਸੀ ਅਤੇ ਉਹ ਸ਼ੁੱਤ ਪੂਜਣ ਵਾਲਿਆਂ ਵਿਚੋਂ ਨਹੀਂ ਸੀ।
إِنَّمَا جُعِلَ السَّبْتُ عَلَى الَّذِينَ اخْتَلَفُوا فِيهِ ۚ وَإِنَّ رَبَّكَ لَيَحْكُمُ بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
ਸਬਤ (ਸ਼ਨੀਵਾਰ ਦਾ ਨੇਮ) ਉਨ੍ਹਾਂ ਲੋਕਾਂ ਉੱਪਰ ਲਾਗੂ ਕੀਤਾ ਗਿਆ ਸੀ, ਜਿਨ੍ਹਾਂ ਨੇ ਉਸ ਵਿਚ ਫਰਕ ਕੀਤਾ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚ ਫੈਸਲਾ ਕਰ ਦੇਵੇਗਾ, ਜਿਸ ਗੱਲ ਲਈ ਉਹ ਫਰਕ ਕਰ ਰਹੇ ਸਨ।
ادْعُ إِلَىٰ سَبِيلِ رَبِّكَ بِالْحِكْمَةِ وَالْمَوْعِظَةِ الْحَسَنَةِ ۖ وَجَادِلْهُمْ بِالَّتِي هِيَ أَحْسَنُ ۚ إِنَّ رَبَّكَ هُوَ أَعْلَمُ بِمَنْ ضَلَّ عَنْ سَبِيلِهِ ۖ وَهُوَ أَعْلَمُ بِالْمُهْتَدِينَ
ਆਪਣੇ ਰੱਬ ਦੇ ਰਾਹ ਵੱਲ ਸ਼ਿਬੇਕ ਅਤੇ ਚੰਗੇ ਸ਼ਬਦਾਂ ਨਾਲ ਬੁਲਾਉ, ਅਤੇ ਉਨ੍ਹਾਂ ਨਾਲ ਚੰਗੇ ਢੰਗ ਨਾਲ ਵਾਰਤਾਲਾਪ ਕਰੋਂ।_ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ ਕਿ ਕੌਣ ਉਸਦੇ ਰਾਹ ਤੋਂ ਭਟਕਿਆ ਹੈ। ਉਹ ਉਨ੍ਹਾਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ। ਜਿਹੜੇ ਉਸ ਦੇ ਰਾਹ ਉੱਪਰ ਤੁਰਨ ਵਾਲੇ ਹਨ।
وَإِنْ عَاقَبْتُمْ فَعَاقِبُوا بِمِثْلِ مَا عُوقِبْتُمْ بِهِ ۖ وَلَئِنْ صَبَرْتُمْ لَهُوَ خَيْرٌ لِلصَّابِرِينَ
ਅਤੇ ਜੇਕਰ ਤੁਸੀਂ ਬਦਲਾ ਲੈਣਾ ਹੈ ਤਾਂ ਉਨ੍ਹਾਂ ਤੋਂ ਲਵੋ ਜਿਨ੍ਹਾ ਤੋਂ ਤੁਹਾਨੂੰ ਕਸ਼ਟ ਪਹੁੰਚਿਆ ਹੈ। ਪਰ ਜੇਕਰ ਤੂਸੀ’ ਧੀਰਜ ਰੱਖੋਂ ਤਾਂ ਧੀਰਜ ਧਾਰੀਆ ਲਈ ਜ਼ਿਆਦਾਤਰ ਵਧੀਆ ਹੈ।
وَاصْبِرْ وَمَا صَبْرُكَ إِلَّا بِاللَّهِ ۚ وَلَا تَحْزَنْ عَلَيْهِمْ وَلَا تَكُ فِي ضَيْقٍ مِمَّا يَمْكُرُونَ
ਅਤੇ ਧੀਰਜ ਰੱਖੋ ਅਤੇ ਤੁਹਾਡਾ ਧੀਰਜ ਰਖਣਾ ਅੱਲਾਹ ਦੀ ਕਿਰਪਾ ਨਾਲ ਸੰਭਵ ਹੈ। ਤੁਸੀਂ ਉਨ੍ਹਾਂ ਲਈ ਅਫਸੋਸ ਨਾ ਕਰੋ। ਜਿਹੜੀਆਂ ਹੁਜਤਾਂ ਉਹ ਕਰ ਰਹੇ ਹਨ, ਉਨ੍ਹਾਂ ਲਈ ਤੁਸੀ’ ਦਿਲ ਛੋਟਾ ਨਾ ਕਰੋ।

Choose other languages: