Quran Apps in many lanuages:

Surah An-Nahl Ayahs #116 Translated in Punjabi

وَضَرَبَ اللَّهُ مَثَلًا قَرْيَةً كَانَتْ آمِنَةً مُطْمَئِنَّةً يَأْتِيهَا رِزْقُهَا رَغَدًا مِنْ كُلِّ مَكَانٍ فَكَفَرَتْ بِأَنْعُمِ اللَّهِ فَأَذَاقَهَا اللَّهُ لِبَاسَ الْجُوعِ وَالْخَوْفِ بِمَا كَانُوا يَصْنَعُونَ
ਅਤੇ ਅੱਲਾਹ ਇੱਕ ਬਸਤੀ ਵਾਲਿਆਂ ਦੀ ਮਿਸਾਲ ਬਿਆਨ ਕਰਦਾ ਹੈ ਕਿ ਉਹ ਸੁੱਖ ਸ਼ਾਂਤੀ ਵਿਚ ਸਨ। ਉਨ੍ਹਾਂ ਨੂੰ ਹਰ ਪਾਸਿਓ ਖੁਲ੍ਹੀ ਰੋਜ਼ੀ ਪਹੁੰਚ ਰਹੀ ਸੀ। ਫਿਰ ਉਨ੍ਹਾਂ ਨੇ ਅੱਲਾਹ ਦੇ ਦਿੱਤੇ ਉਪਕਾਰਾਂ ਲਈ ਨਾ ਸ਼ੁਕਰੀ ਦਿਖਾਈ ਤਾਂ ਅੱਲਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦੇ ਕਾਰਨ ਕੁੱਖ ਅਤੇ ਡਰ ਦਾ ਮਜ਼ਾ ਚਖਾਇਆ।
وَلَقَدْ جَاءَهُمْ رَسُولٌ مِنْهُمْ فَكَذَّبُوهُ فَأَخَذَهُمُ الْعَذَابُ وَهُمْ ظَالِمُونَ
ਅਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਵਿਚੋਂ ਹੀ ਇੱਕ ਰਸੂਲ ਆਇਆ ਤਾਂ ਉਨ੍ਹਾਂ ਨੇ ਉਸਨੂੰ ਝੂਠਾ ਦੱਸਿਆ। ਫਿਰ ਉਨ੍ਹਾਂ ਨੂੰ ਆਫ਼ਤ ਨੇ ਫੜ੍ਹ ਲਿਆ। ਇਸ ਲਈ ਕਿ ਉਹ ਜ਼ਾਲਿਮ ਸਨ।
فَكُلُوا مِمَّا رَزَقَكُمُ اللَّهُ حَلَالًا طَيِّبًا وَاشْكُرُوا نِعْمَتَ اللَّهِ إِنْ كُنْتُمْ إِيَّاهُ تَعْبُدُونَ
ਤਾਂ ਜਿਹੜੀਆਂ ਚੀਜ਼ਾਂ ਅੱਲਾਹ ਨੇ ਤੁਹਾਡੇ ਲਈ ਜਾਇਜ਼ ਅਤੇ ਪਵਿੱਤਰ ਵਸਤੂਆਂ ਦਿੱਤੀਆਂ ਹਨ, ਉਨ੍ਹਾਂ ਨੂੰ ਖਾਉ ਅਤੇ ਅੱਲਾਹ ਦੇ ਇਸ ਅਹਿਸਾਨ ਲਈ ਸ਼ੁਕਰ ਗੁਜ਼ਾਰ ਬਣੋ। ਜੇਕਰ ਤੁਸੀਂ ਉਸਦੀ ਬੰਦਗੀ ਕਰਦੇ ਹੋ।
إِنَّمَا حَرَّمَ عَلَيْكُمُ الْمَيْتَةَ وَالدَّمَ وَلَحْمَ الْخِنْزِيرِ وَمَا أُهِلَّ لِغَيْرِ اللَّهِ بِهِ ۖ فَمَنِ اضْطُرَّ غَيْرَ بَاغٍ وَلَا عَادٍ فَإِنَّ اللَّهَ غَفُورٌ رَحِيمٌ
ਉਸ ਨੇ ਤੁਹਾਡੇ ਲਈ ਮੁਰਦਾਰ ਨੂੰ ਨਜਾਇਜ਼ ਕੀਤਾ ਹੈ। ਖੂਨ ਅਤੇ ਸੂਰ ਦੇ ਮਾਸ ਨੂੰ ਵੀ ਅਤੇ ਉਸ ਨੂੰ ਵੀ ਜਿਸ ਤੇ ਅੱਲਾਹ ਤੋਂ ਬਿਨਾ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਸ਼ਰਤ ਇਹ ਹੈ ਕਿ ਜਿਹੜਾ ਬੰਦਾ ਮਜਬੂਰ ਹੋ ਗਿਆ ਹੋਵੇ, ਜਾਂ ਨਾ ਇਛੁੱਕ ਹੋਵੇ ਅਤੇ ਨਾ ਸੀਮਾਂ ਤੋਂ ਵਧਣ ਵਾਲਾ ਹੋਵੇ ਤਾਂ ਅੱਲਾਹ ਮੁਆਫ਼ ਕਰਨ ਵਾਲਾ ਤੇ ਰਹਿਮਤ ਵਾਲਾ ਹੈ।
وَلَا تَقُولُوا لِمَا تَصِفُ أَلْسِنَتُكُمُ الْكَذِبَ هَٰذَا حَلَالٌ وَهَٰذَا حَرَامٌ لِتَفْتَرُوا عَلَى اللَّهِ الْكَذِبَ ۚ إِنَّ الَّذِينَ يَفْتَرُونَ عَلَى اللَّهِ الْكَذِبَ لَا يُفْلِحُونَ
ਅਤੇ ਆਪਣੇ ਮੂੰਹੋਂ ਘੜੇ ਝੂਠ ਦੇ ਆਧਾਰ ਤੇ ਇਹ ਨਾ ਕਹੋ ਕਿ ਇਹ ਜਾਇਜ਼ ਹੈ ਅਤੇ ਇਹ ਨਜਾਇਜ਼ (ਇਸ ਤਰਾਂ) ਤੁਸੀਂ ਅੱਲਾਹ ਉੱਪਰ ਝੂਠਾ ਦੋਸ਼ ਲਾਉਂਦੇ ਹੋ। ਜਿਹੜੇ ਲੋਕ ਅਲਾਹ ਉੱਪਰ ਝੂਠਾ ਦੋਸ਼ ਲਾਉਂਦੇ ਹਨ, ਉਹ ਕਦੇ ਸਫ਼ਲਤਾ ਪ੍ਰਾਪਤ ਨਹੀਂ ਕਰਨਗੇ।

Choose other languages: